best platform for news and views

“ਖ਼ੁਦਕੁਸ਼ੀ ਪੀਡ਼ਤ 

Please Click here for Share This News
ਮਾਨਸਾ, ਬਲਵਿੰਦਰ ਸਿੰਘ ਸਰਾਂ
ਜ਼ਿਲ੍ਹਾ ਮਾਨਸਾ ਦੀ ਸਰਦੂਲਗਡ਼੍ਹ ਤਹਿਸੀਲ ਦੇ ਕਸਬਾ ਝੁਨੀਰ ਦੀ ਕਾਲਜ ਪਡ਼੍ਹਦੀ ਕਿਰਨਜੀਤ ਕੌਰ (22) ਆਰਥਿਕ ਤੰਗੀਆਂ ਕਾਰਨ ਮੌਤ ਨੂੰ ਗਲੇ ਲਾਉਣ ਵਾਲੇ ਕਿਸਾਨਾਂ-ਮਜ਼ਦੂਰਾਂ ਦੇ ਪਰਿਵਾਰਾਂ ਲਈ ਆਸ ਦੀ ਕਿਰਨ ਬਣ ਰਹੀ ਹੈ।
ਕਿਰਨਜੀਤ ਦੇ ਪਿਤਾ ਗੁਰਨਾਮ ਸਿੰਘ (48) ਨੇ ਅਪਰੈਲ 2016 ਵਿੱਚ ਅੱਠ ਲੱਖ ਦੇ ਕਰਜ਼ੇ ਦੇ ਬੋਝ ਕਾਰਨ ਮੌਤ ਨੂੰ ਗਲ ਲਾ ਲਿਆ ਸੀ । ਉਹ ਦੱਸਦੀ ਹੈ, ‘‘ਮੇਰੇ ਪਿਤਾ ਨੇ ਕਿਸਾਨੀ ਫ਼ਸਲਾਂ ਨੂੰ ਪੈਂਦੀਆਂ ਬਿਮਾਰੀਆਂ ਕੁਦਰਤੀ ਆਫ਼ਤਾਂ, ਭਾਰੀ ਖ਼ਰਚੇ, ਘੱਟ ਭਾਅ ਤੇ ਰਾਜਨੀਤਿਕ ਵਿਤਕਰੇ ਨਾਲ ਡਟ ਕੇ ਮੁਕਾਬਲਾ ਕੀਤਾ, ਪਰ ਦਿਨੋਂ ਦਿਨ ਵਧਦੇ ਕਰਜ਼ੇ ਦੇ ਭਾਰ ਨੇ ਉਨ੍ਹਾਂ ਦੀ ਗਰਦਨ ਮਰੋਡ਼ ਸੁੱਟੀ।’’ ਕਿਰਨਜੀਤ ਨੇ ਦੱਸਿਆ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਅਮਰਵੇਲ ਵਾਂਗ ਵਧੀਆਂ। ਉਹ ਇਕੱਲੀ ਨਹੀਂ, ਉਸ ਦੇ ਜ਼ਿਲ੍ਹੇ ਦੇ 406 ਪਰਿਵਾਰ ਅਜਿਹੇ ਔਖੇ ਹਾਲਾਤ ’ਚੋਂ ਗੁਜ਼ਰ ਰਹੇ ਹਨ। ਪੰਜਾਬ ਦੇ ਪਰਿਵਾਰਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ ਤੇ ਇਨ੍ਹਾਂ ਬਦਨਸੀਬ ਪਰਿਵਾਰਾਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ। ਸਮੂਹਿਕ ਚਾਰਾਜੋਈ ਤੋਂ ਬਿਨਾਂ ਇਸ ਹਾਲਾਤ ਨਾਲ ਨਜਿੱਠਿਆ ਨਹੀਂ ਜਾ ਸਕਦਾ। ਇਸ ਲਈ ਨਿਰਾਸ਼ ਹੋਣ ਨਾਲੋਂ ਚੰਗੇ ਭਵਿੱਖ ਲਈ ਕਿਸਾਨ-ਮਜ਼ਦੂਰ ਖ਼ੁਦਕੁਸ਼ੀ ਪੀਡ਼ਤ ਪਰਿਵਾਰ ਕਮੇਟੀ ਬਣਾ ਕੇ ਅਜਿਹੇ ਪਰਿਵਾਰਾਂ ਨੂੰ ਲਾਮਬੰਦ ਕਰਨ ਦਾ ਬੀਡ਼ਾ ਚੁੱਕਿਆ ਹੈ।
ਪੰਜ ਜ਼ਿਲ੍ਹਿਆਂ ਦੇ ਖ਼ੁਦਕੁਸ਼ੀ ਪੀਡ਼ਤ ਪਰਿਵਾਰ ਇਸ ਕਮੇਟੀ ਵਿੱਚ ਸ਼ਾਮਲ ਹੋਏ ਹਨ। ਇਨ੍ਹਾਂ ਪਰਿਵਾਰਾਂ ਦਾ ਘਰ ਦਾ ਕਮਾਊ ਜੀਅ ਚਲੇ ਜਾਣ ਤੋਂ ਬਾਅਦ ਕਰਜ਼ਾ ਉਸੇ ਤਰ੍ਹਾਂ ਹੈ, ਫੀਸਾਂ ਨਾ ਹੋਣ ਕਾਰਨ ਬੱਚੇ ਪਡ਼੍ਹਨੋਂ ਹਟ ਰਹੇ ਹਨ ਤੇ ਸਰਕਾਰ ਐਲਾਨੀ ਰਾਹਤ ਰਾਸ਼ੀ ਵੀ ਸਹੀ ਰੂਪ ਵਿੱਚ ਲਾਗੂ ਕਰਨ ਲਈ ਤਿਆਰ ਨਹੀਂ ਹੈ। ਇਸ ਲਹਿਰ ਰਾਹੀਂ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਸੰਗਰੂਰ ਬੁਲਾ ਕੇ ਪੀਡ਼ਤ ਪਰਿਵਾਰਾਂ ਦੀ ਅਾਵਾਜ਼ ਸੰਸਦ ਦੀਆਂ ਕੰਧਾਂ ਤੱਕ ਪੁੱਜਦੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਦੱਸਿਆ ਉਸ ਦੀ ਮਾਂ ਨੇ ਪਿਤਾ ਦੀ ਮੌਤ ਤੋਂ ਬਾਅਦ ਮੰਜਾ ਮੱਲ ਲਿਆ ਹੈ। ਛੋਟਾ ਭਰਾ ਅਜੇ ਪਡ਼੍ਹ ਰਿਹਾ ਹੈ ਅਤੇ ਨਾਲ ਹੀ ਪਰਿਵਾਰ ਦੀ ਰੋਜ਼ੀ-ਰੋਟੀ ਲਈ ਖੇਤ ਕੰਮ ਕਰਦਾ ਹੈ। ਉਹ ਘਰਦੇ ਸਾਰੇ ਕੰਮ ਨਿਬੇਡ਼ ਕੇ ਕਾਲਜ ਪਡ਼੍ਹਨ ਜਾਂਦੀ ਹੈ ਤੇ ਨਾ ਹੀ ਆਪਣੇ ਵਰਗੀਆਂ  ਕੋਲ ਖੜਨ ਦੀ ਕੋਸ਼ਿਸ਼ ਕਰ  ਦੀ ਹੈ।
Please Click here for Share This News

Leave a Reply

Your email address will not be published. Required fields are marked *