best platform for news and views

“ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਦੇ ਹੁਕਮ

Please Click here for Share This News
 ਸੰਗਰੂਰ,ਬਲਵਿੰਦਰ ਸਿੰਘ ਸਰਾਂ
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸੰਗਰੂਰ ਵਿੱਚ ਆਰਥਿਕ ਸੰਕਟ ਕਾਰਨ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਆਸ਼ਰਿਤਾਂ ਨੂੰ ਸਹਾਇਤਾ ਰਾਸ਼ੀ ਜਾਰੀ ਕੀਤੀ ਗੲੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਅਜਿਹੇ 101 ਪਰਿਵਾਰਾਂ ਨੂੰ ਸਰਕਾਰ ਵੱਲੋਂ 2.84 ਕਰੋੜ ਰੁਪਏ ਦੀ ਮਾਲੀ ਮਦਦ ਮੁਹੱਈਆ ਕਰਵਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਜਿਨ੍ਹਾਂ ਵਿੱਚ 21 ਪੀੜਤ ਪਰਿਵਾਰਾਂ ਲਈ ਸਹਾਇਤਾ ਰਾਸ਼ੀ ਵਜੋਂ 55 ਲੱਖ ਰੁਪਏ ਦੀ ਰਾਸ਼ੀ ਦੇ ਬਿੱਲ ਪਾਸ ਹੋਣ ਮਗਰੋਂ 49 ਹੋਰ ਪਰਿਵਾਰਾਂ ਨੂੰ 1.39 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ੳੁਨ੍ਹਾਂ ਦੱਸਿਆ ਕਿ ਉਪ ਮੰਡਲ ਲਹਿਰਾਗਾਗਾ ਲਈ 22 ਲੱਖ ਰੁਪਏ, ਸੁਨਾਮ ਲਈ 36 ਲੱਖ ਰੁਪਏ, ਦਿੜ੍ਹਬਾ ਲਈ 2 ਲੱਖ ਰੁਪਏ, ਸੰਗਰੂਰ ਲਈ 20 ਲੱਖ ਰੁਪਏ, ਮੂਨਕ ਲਈ 24 ਲੱਖ ਰੁਪਏ, ਭਵਾਨੀਗੜ੍ਹ ਲਈ 9 ਲੱਖ ਰੁਪਏ ਅਤੇ ਧੂਰੀ ਲਈ 26 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਜਾਰੀ ਕੀਤੀ ਗਈ ਹੈ।
ੳੁਨ੍ਹਾਂ ਦੱਸਿਆ ਕਿ ਪਿਛਲੇ ਵਰ੍ਹੇ ਗੜ੍ਹੇਮਾਰੀ ਕਾਰਨ ਸੰਗਰੂਰ ਅਤੇ ਭਵਾਨੀਗੜ੍ਹ ਦੇ ਜਿਹੜੇ ਕਿਸਾਨਾਂ ਦੀਆਂ ਹਾੜ੍ਹੀ ਦੀਆਂ ਫਸਲਾਂ ਦਾ ਨੁਕਸਾਨ ਹੋ ਗਿਆ ਸੀ ਉਸ ਸਬੰਧੀ ਗਿਰਦਾਵਰੀ ਦੀ ਰਿਪੋਰਟ ਦੇ ਆਧਾਰ ’ਤੇ ਸੰਗਰੂਰ ਦੇ 226 ਕਿਸਾਨਾਂ ਅਤੇ ਭਵਾਨੀਗੜ੍ਹ ਦੇ 1396 ਕਿਸਾਨਾਂ ਨੂੰ 2 ਕਰੋੜ 27 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਮੁਹੱਈਆ ਕਰਵਾਉਣ ਲਈ ਸਬੰਧਤ ਐਸਡੀਐਮਜ਼ ਨੂੰ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੰਗਰੂਰ ਦੇ ਕਿਸਾਨਾਂ ਨੂੰ 40 ਲੱਖ 26 ਹਜ਼ਾਰ 848 ਰੁਪਏ ਅਤੇ ਭਵਾਨੀਗੜ੍ਹ ਦੇ ਪ੍ਰਭਾਵਿਤ ਕਿਸਾਨਾਂ ਨੂੰ 1 ਕਰੋੜ 87 ਲੱਖ 36 ਹਜ਼ਾਰ 400 ਰੁਪਏ ਦੇ ਚੈਕ ਪ੍ਰਦਾਨ ਕੀਤੇ ਜਾਣਗੇ।
Please Click here for Share This News

Leave a Reply

Your email address will not be published. Required fields are marked *