best platform for news and views

ਖਹਿਰਾ ਦਾ ਅਰਦਾਸ ਵਿਚ ਸ਼ਾਮਿਲ ਹੋਣ ਲਈ ਸ਼ਰਤਾਂ ਰੱਖਣਾ ਸਾਬਤ ਕਰਦਾ ਕਿ ਖਹਿਰਾ ਦੇ ਇਲਜ਼ਾਮ ਝੂਠੇ ਹਨ: ਚੰਨੀ

Please Click here for Share This News
ਚੰਡੀਗੜ੍ਹ, 13 ਮਾਰਚ: ਅੱਜ ਇੱਕ ਵਾਰ ਫਿਰ ਸੁਖਪਾਲ ਸਿੰਘ ਖਹਿਰਾ ਮੇਰੇ ਖਿਲਾਫ ਲਾਗਏ ਨਜਾਇਜ ਮਾਈਨਿੰਗ ਦੇ ਇਲਜ਼ਾਮਾਂ ਤੋਂ ਪਲਟ ਗਿਆ ਹੈ, ਜੋ ਉਸ ਦੇ ਮਾਨਸਿਕ ਦਿਵਾਲੀਏਪਣ ਦੀ ਨਿਸ਼ਾਨੀ ਨੂੰ ਸਾਬਿਤ ਕਰਦਾ ਹੈ।ਮੈਂ ਖਹਿਰਾ ਨੂੰ ਸਪੱਸ਼ਟ ਸ਼ਬਦਾਂ ਵਿਚ ਦੁਬਾਰਾ ਫਿਰ ਚੈਲਿੰਜ ਕਰਦਾਂ ਕਿ ਉਹ ਸਮਾਂ ਅਤੇ ਮਿਤੀ ਖੁਦ ਤੈਅ ਕਰ ਲਵੇ, ਮੈਂ ਆਪਣੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਕਸਮ ਖਾਣ ਨੂੰ ਤਿਆਰ ਹਾਂ ਕਿ ਮੇਰਾ ਜਾਇਜ ਜਾ ਨਜਾਇਜ ਮਾਈਨਿੰਗ ਦੇ ਕਾਰੋਬਾਰ ਵਿਚ ਕੋਈ ਵੀ ਪੈਸੇ ਦਾ ਨਿਵੇਸ਼ ਨਹੀਂ ਹੈ।ਖਹਿਰਾ ਵੀ ਆਪਣੇ ਪਰਿਵਾਰ ਸਮੇਤ ਇਸ ਵਿਚ ਸ਼ਾਮਿਲ ਹੋਵੇ ਅਤੇ ਗੁਰੂ ਸਾਹਿਬ ਦੀ ਕਚਹਿਰੀ ਵਿਚ ਸੱਚ ਅਤੇ ਝੂਠ ਦਾ ਨਿਬੇੜਾ ਸਭ ਦੇ ਸਾਹਮਣੇ ਹੋ ਜਾਵੇਗਾ।
ਅੱਜ ਇੱਥੋਂ ਜਾਰੀ ਪ੍ਰੈਸ ਨੋਟ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੂ ਸ. ਚਰਨਜੀਤ ਸਿੰਘ ਚੰਨੀ ਨੇ ਇਹ ਗੱਲ ਕਹੀ ਹੈ।ਪਰ ਅੱਜ ਖਹਿਰਾ ਦਾ ਇਹ ਸ਼ਰਤ ਲਗਾਉਣਾ ਕਿ ਉਹ ਅਰਦਾਸ ਵਿਚ ਤਾਂ ਹੀ ਸ਼ਾਮਿਲ ਹੋਵੇਗਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਵੀ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਅਰਦਾਸ ਵਿਚ ਸ਼ਾਮਿਲ ਹੋਣਗੇ ਸਾਬਿਤ ਕਰਦਾ ਹੈ, ਕਿ ਖਹਿਰਾ ਅਰਦਾਸ ਵਿਚ ਸ਼ਾਮਿਲ ਹੋਣ ਤੋਂ ਭੱਜ ਰਿਹਾ ਹੈ ਅਤੇ ਆਪਣੇ ਝੂਠ ਨੂੰ ਛਪਾਉਣ ਲਈ ਹੁਣ ਅਰਦਾਸ ਵਿਚ ਸ਼ਾਮਿਲ ਹੋਣ ਲਈ ਸ਼ਰਤਾਂ ਲਗਾਉਣ ਲੱਗ ਗਿਆ ਹੈ।
ਸ. ਚੰਨੀ ਨੇ ਇਸ ਮਾਮਲੇ ਸਬੰਧੀ ਜਾਣਕਰੀ ਦਿੰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਖਹਿਰਾ ਨੇ ਸਿੱਧੇ ਤੌਰ `ਤੇ ਮੇਰੇ ਉਪਰ ਨਜਾਇਜ ਮਾਈਨਿੰਗ ਕਰਨ ਦੇ ਦੋਸ਼ ਲਗਾਏ ਸਨ, ਫਿਰ ਦੋ ਦਿਨ ਬਾਅਦ ਇਸ ਤੋਂ ਮੁਕਰ ਗਿਆ ਸੀ, ਫਿਰ ਉਸ ਨੇ ਕਿਹਾ ਕਿ ਚੰਨੀ ਦੇ ਰਿਸ਼ਤੇਦਾਰ ਨਜਾਇਜ ਮਾਈਨਿੰਗ ਕਰਦੇ ਨੇ, ਫਿਰ ਇਸ ਤੋਂ ਵੀ ਮੁਕਰ ਗਿਆ `ਤੇ ਕਹਿੰਦਾ ਕਿ ਚੰਨੀ ਦੇ ਰਿਸ਼ਤੇਦਾਰਾਂ ਦੇ ਜਾਣਕਾਰ ਨਜਾਇਜ ਮਾਈਨਿੰਗ ਵਿਚ ਸ਼ਾਮਿਲ ਹਨ।
ਸ. ਚੰਨੀ ਨੇ ਕਿਹਾ ਕਿ ਖਹਿਰਾ ਬਿਨਾਂ ਕਿਸੇ ਸ਼ਰਤ ਦੇ ਨਜਾਇਜ ਮਾਈਨਿੰਗ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ਅਰਦਾਸ ਵਿਚ ਸ਼ਾਮਿਲ ਹੋਵੇ। ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਖਹਿਰਾ ਦੇ ਮਾਈਨਿੰਗ ਨੂੰ ਲੈ ਕੇ ਮੇਰੇ ਉਪਰ ਲਗਾਏ ਇਲਜ਼ਾਮਾ ਵਿਚ ਸਚਾਈ ਹੈ ਤਾਂ ਫਿਰ ਉਸ ਨੂੰ ਕਿਸ ਗੱਲ ਦਾ ਡਰ ਹੈ ਅਤੇ ਉਹ ਬੇਲੋੜੀਆਂ ਸ਼ਰਤਾਂ ਕਿਉਂ ਰੱਖ ਰਿਹਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਖਹਿਰਾ ਦੇ ਇਲਜ਼ਾਮਾਂ ਵਿਚ ਰੱਤਾ ਭਰ ਵੀ ਸਚਾਈ ਨਹੀਂ ਹੈ, ਇਸੇ ਕਾਰਨ ਹੁਣ ਉਹ ਅਰਦਾਸ ਵਿਚ ਸ਼ਾਮਿਲ ਹੋਣ ਤੋਂ ਆਨੇ ਬਹਾਨੇ ਬਣਾ ਕੇ ਭੱਜ ਰਿਹਾ ਹੈ।
Please Click here for Share This News

Leave a Reply

Your email address will not be published. Required fields are marked *