best platform for news and views

ਖਰਾਬ ਮੌਸਮ ਕਾਰਨ ਲੇਟ ਹੋਵੇਗੀ ਕਣਕ ਦੀ ਵਾਢੀ

Please Click here for Share This News

ਭਿੱਖੀਵਿੰਡ 12 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਵਿਸਾਖੀ ਦੇ ਪਵਿੱਤਰ ਦਿਹਾੜੇ ‘ਤੇ ਜਦ
ਕਿਸਾਨ ਆਪਣੀ ਕਣਕ ਨੂੰ ਕੰਬਾਈਨ ਮਸ਼ੀਨਾਂ ਨਾਲ ਵੱਢ ਕੇ ਮੰਡੀ ਲਿਆਉਂਦਾ ਤਾਂ ਮਜਦੂਰ
ਫਟਾ-ਫਟ ਕਣਕ ਦੀ ਸਫਾਈ ਕਰ ਦਿੰਦੇ ਤੇ ਆੜ੍ਹਤੀ ਮੰਡੀ ਵਿਚ ਆਈ ਫਸਲ ਨੂੰ ਵੇਚ ਕੇ ਖੁਸ਼ੀ
ਮਹਿਸੂਸ ਕਰਦਾ। ਉਥੇ ਸਰਕਾਰ ਦੀਆਂ ਖ੍ਰੀਦ ਏਜੰਸੀਆਂ ਕੁਝ ਦਿਨਾਂ ਬਾਅਦ ਫਸਲ ਦੀ ਖ੍ਰੀਦ
ਸ਼ੁਰੂ ਕਰ ਦਿੰਦੀਆਂ।
ਪਰ ਐਤਕੀਂ ਕੁਦਰਤੀ ਮੌਸਮ ਕਾਰਨ ਪਿੱਛੇ ਪੈਂਦੀ ਨਜਰ ਆ ਰਹੀ ਹੈ, ਕਿਉਂਕਿ ਕਣਕ ਦਾ ਰੰਗ
ਪੂਰਾ ਸੁਨਹਿਰੀ ਬਣਦਾ ਨਜਰ ਨਹੀ ਆ ਰਿਹਾ। ਕਣਕ ਦੀ ਖ੍ਰੀਦ ਕਰਨ ਵਾਲੇ ਆੜ੍ਹਤੀ ਆਪਣੇ
ਕੰਡੇ-ਵੱਟਿਆਂ ਨੂੰ ਸਾਫ ਕਰ ਰਹੇ ਹਨ, ਮਜਦੂਰ ਮੰਡੀ ਵਿਚ ਵੇਹਲੇ ਬੈਠੇ ਹੱਥ ਮੱਲ ਰਹੇ
ਤੇ ਬੇਫਿਕਰ ਲੋਕ ਮੰਡੀਆਂ ਵਿਚ ਬੈਠੇ ਤਾਸ਼ਾਂ ਕੁੱਟ ਰਹੇ ਹਨ। ਕਣਕ ਦੀ ਫਸਲ ਸੰੰਬੰਧੀ
ਕਿਸਾਨ ਮੋਤਾ ਸਿੰਘ ਸਾਂਧਰਾ, ਹਰਜਿੰਦਰ ਸਿੰਘ ਉਦੋਕੇ ਨੇ ਗੱਲ ਕਰਦਿਆਂ ਕਿਹਾ ਕਿ
ਕੁਦਰਤੀ ਮੌਸਮ ਦੀ ਮਾਰ ਕਾਰਨ ਕਣਕ ਇਸ ਵਾਰ ਘੱਟੋ-ਘੱਟ 15 ਦਿਨ ਲੇਟ ਮੰਡੀਆਂ ਵਿਚ
ਆਵੇਗੀ। ਉਹਨਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਖ੍ਰੀਦ ਪ੍ਰਬੰਧਾਂ ਨੂੰ
ਮੁਕੰੰਮਲ ਕਰਨਾ ਚਾਹੀਦਾ ਹੈ ਤਾਂ ਜੋ ਫਸਲ ਲੇਟ ਆਉਣ ਦੇ ਬਾਵਜੂਦ ਵੀ ਮੰਡੀਆਂ ‘ਚ ਚੁੱਕੀ
ਜਾ ਸਕੇ ਤੇ ਕਿਸਾਨਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਮੁਨੀਮ ਰਣਜੀਤ
ਕੁਮਾਰ ਰਾਣਾ ਨੇ ਆਖਿਆ ਕਿ ਅਸੀਂ ਕਣਕ ਦੀ ਖ੍ਰੀਦ ਕਰਨ ਲਈ ਤਿਆਰ ਬਰ-ਤਿਆਰ ਬੈਠੇ ਹਾਂ,
ਪਰ ਕੁਦਰਤ ਨੂੰ ਕੌਣ ਆਖੇ, ਇੰਝ ਨਹੀ ਇੰਝ ਕਰ। ਦੱਸਣਯੋਗ ਹੈ ਕਿ ਕਣਕ ਦੀ ਫਸਲ ਭਾਂਵੇ
ਲੇਟ ਆਉਣ ਦੀ ਸੰਭਾਵਨਾ ਹੈ, ਪਰ ਮੰਡੀਆਂ ਵਿਚ ਸੈਡ ਦੇ ਥੱਲੇ ਕੂੜੇ-ਕਰਕਟ ਦੇ ਢੇਰ ਲੱਗੇ
ਪਏ ਹਨ ਤੇ ਮੰਡੀਆਂ ਦੀ ਸਫਾਈ ਕਰਨ ਵਾਲੇ ਅਧਿਕਾਰੀ ਤੇ ਕਰਮਚਾਰੀ ਬੇਖਬਰ ਦਿਖਾਈ ਦੇ ਰਹੇ
ਹਨ।

Please Click here for Share This News

Leave a Reply

Your email address will not be published. Required fields are marked *