best platform for news and views

ਕੌਮਾਂਤਰੀ ਔਰਤ ਦਿਵਸ ਨੂੰ ਸਮਰਪਿਤ ਵਿਸ਼ਾਲ ਸਨਮਾਨ ਸਮਾਰੋਹ ਕਰਵਾਇਆ

Please Click here for Share This News
ਧੂਰੀ, 9 ਮਾਰਚ (ਮਹੇਸ਼) – ਆਸ਼ੀਰਵਾਦ ਫਾÀੂਂਡੇਸ਼ਨ ਧੂਰੀ ਵੱਲੋਂ ਸੰਸਥਾ ਦੀ ਪ੍ਰਧਾਨ ਅਤੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਪਤਨੀ ਸਿਮਰਤ ਖੰਗੂੜਾ ਦੀ ਅਗਵਾਈ ਹੇਠ ਸਥਾਨਕ ਮਾਡਰਨ ਸੈਕੂਲਰ ਪਬਲਿਕ ਸਕੂਲ ਵਿਖੇ ਕੌਮਾਂਤਰੀ ਔਰਤ ਦਿਵਸ ਨੂੰ ਸਮਰਪਿਤ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਮਹਿਲਾ ਸਰਪੰਚਾਂ, ਮੈਂਬਰ ਪੰਚਾਇਤਾਂ, ਨਗਰ ਕੌਂਸਲਰਾਂ, ਸਮਾਜ ਸੇਵਾ ‘ਚ ਵਡਮੁੱਲਾ ਯੋਗਦਾਨ ਪਾ ਰਹੀਆਂ ਲੜਕੀਆਂ ਅਤੇ ਵੱਖ-ਵੱਖ ਵਿਭਾਗਾਂ ‘ਚ ਤਾਇਨਾਤ ਮਹਿਲਾ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਐੱਸ.ਐੱਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਦੀ ਪਤਨੀ ਸੁਖਮੀਨ ਕੌਰ ਸਿੱਧੂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਸੰਸਥਾ ਵੱਲੋਂ ਵੱਖ-ਵੱਖ ਖੇਤਰਾਂ ‘ਚ ਮੱਲ•ਾਂ ਮਾਰਨ ਅਤੇ ਸਰਕਾਰੀ ਵਿਭਾਗਾਂ ‘ਚ ਕੰਮ ਕਰ ਰਹੀਆਂ ਮਹਿਲਾ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ  ਅਤੇ ਕੇਕ ਕੱਟ ਕੇ ਲੜਕੀਆਂ ਨੂੰ ਮਜ਼ਬੂਤ ਹੋਣ ਦਾ ਸੱਦਾ ਵੀ ਦਿੱਤਾ ਗਿਆ।
ਇਸ ਮੌਕੇ ਸੁਖਮੀਨ ਕੌਰ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਔਰਤ ਤੋਂ ਬਿਨਾਂ ਇਸ ਸੰਸਾਰ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਔਰਤ ਜਿੱਥੇ ਜਗਤ ਜਨਨੀ ਹੈ, ਉੱਥੇ ਹਰ ਸਫਲ ਪੁਰਸ਼ ਦੀ ਸਫਲਤਾ ਪਿੱਛੇ ਇੱਕ ਔਰਤ ਦਾ ਯੋਗਦਾਨ ਹੁੰਦਾ ਹੈ। ਉਨ•ਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਔਰਤਾਂ ਨੇ ਹਰ ਜ਼ੁਲਮ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ, ਝਾਂਸੀ ਦੀ ਰਾਣੀ ਦੀ ਦੇਸ਼ ਪ੍ਰਤੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਇਸ ਮੌਕੇ ਸਿਮਰਤ ਖੰਗੂੜਾ ਨੇ ਕਿਹਾ ਕਿ ਔਰਤ ਸੰਸਾਰ ਦੀ ਜਨਨੀ ਹੈ ਅਤੇ ਦੇਸ਼-ਵਿਦੇਸ਼ਾਂ ਵਿਚ ਔਰਤਾਂ ਦਾ ਗੌਰਵਮਈ ਇਤਿਹਾਸ ਹੈ। ਉਨ•ਾਂ ਕਿਹਾ ਕਿ ਮਾਪੇ ਆਪਣੀਆਂ ਲੜਕੀਆਂ ਨੂੰ ਇਸ ਕਾਬਿਲ ਬਣਾਉਣ ਕਿ ਲੜਕੀਆਂ ਨੂੰ ਕਿਸੇ ‘ਤੇ ਨਿਰਭਰ ਨਾ ਹੋਣਾ ਪਵੇ। ਉਨ•ਾਂ ਕਿਹਾ ਕਿ ਔਰਤਾਂ ਪ੍ਰਤੀ ਅੱਜ ਦੇ ਸਮਾਜ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ। ਭਾਵੇਂ ਅਸੀਂ ਅੱਜ ਆਧੁਨਿਕ ਯੁੱਗ ਵਿਚ ਪਹੁੰਚ ਚੁੱਕੇ ਹਾਂ, ਪਰ ਅੱਜ ਵੀ ਔਰਤਾਂ ਪ੍ਰਤੀ ਸੋਚ ‘ਚ ਕੋਈ ਤਬਦੀਲੀ ਨਹੀਂ ਆਈ। ਅੱਜ ਵਿਸ਼ਵ ਪੱਧਰ ‘ਤੇ ਲੜਕੀਆਂ ਜਿੱਥੇ ਦੇਸ਼ ਅਤੇ ਮਾਪਿਆਂ ਦੇ ਸਨਮਾਨ ਚਿੰਨ• ਬਣੀਆਂ ਹਨ, ਉੱਥੇ ਲੜਕੀਆਂ ਨੇ ਆਪਣੀ ਤਾਕਤ ਜ਼ਰੀਏ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਕਿਸੇ ਤੋਂ ਵੀ ਪਿੱਛੇ ਨਹੀਂ ਹਨ।
ਇਸ ਮੌਕੇ ਇੰਦਰਵੀਰ ਕੌਰ ਔਲਖ, ਐਡਵੋਕੇਟ ਸਿਮਰਨ ਗਿੱਲ, ਮਾਡਰਨ ਸੈਕੂਲਰ ਪਬਲਿਕ ਸਕੂਲ ਦੀ ਪ੍ਰਿੰਸੀਪਲ ਗੁਰਵਿੰਦਰ ਕੌਰ, ਸੀ.ਡੀ.ਪੀ.ਓ ਧੂਰੀ ਆਸ਼ਾ ਰਾਣੀ, ਸੀ.ਡੀ.ਪੀ.ਓ ਸ਼ੇਰਪੁਰ ਕਿਰਪਾਲ ਕੌਰ, ਸੁਪਰਵਾਈਜ਼ਰ ਕਿਰਨਜੀਤ ਕੌਰ, ਇੰਦਰਜੀਤ ਸਿੰਘ ਮਰਾਹੜ ਤੇ ਕਾਕਾ ਤੂਰ ਵੀ ਹਾਜ਼ਰ ਸਨ।

ਕੈਪਸ਼ਨ -ਸਮਾਗਮ ਦੌਰਾਨ ਕੇਕ ਕੱਟਦੇ ਹੋਏ ਪ੍ਰਬੰਧਕ
Please Click here for Share This News

Leave a Reply

Your email address will not be published. Required fields are marked *