ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ
ਸੂਬਾ ਪੰਜਾਬ ਵਿੱਚ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਜਿੱਥੇ ਮਹਿਕਮਾ ਟਰਾਂਸਪੋਰਟ ਵਿਭਾਗ ਵੱਲੋਂ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਖਿਲਾਫ ਕਾਰਵਾਈ ਕਰਕੇ ਚਲਾਨ ਕੱਟੇ ਜਾਂਦੇ ਹਨ ,ਉੱਥੇ ਪ੍ਰਦੂਸ਼ਣ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਤੇ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਵੀ ਨਾੜ ਨੂੰ ਅੱਗ ਲਾ ਕੇ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਅਪੀਲਾਂ ਅਤੇ ਦਲੀਲਾਂ ਦੇ ਕੇ ਕਿਸਾਨਾਂ ਨੂੰ ਸਮਝਾਇਆ ਜਾ ਰਿਹਾ ਹੈ ,ਜਦੋਂ ਕਿ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਵਿਧਾਨ ਸਭਾ ਹਲਕਾ ਖੇਮਕਰਨ ਨਾਲ ਸਬੰਧਿਤ ਵੱਖ ਵੱਖ ਪਿੰਡਾਂ ਦੇ ਲੋਕਾਂ ਵੱਲੋਂ ਚਿੱਟੇ ਦਿਨ ਨਾੜ ਨੂੰ ਅੱਗ ਲਾ ਕੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ , ਪਰ ਪ੍ਰਸ਼ਾਸਨ ਕੋਈ ਠੋਸ ਕਾਰਵਾਈ ਕਰਨ ਦੀ ਬਜਾਏ ਕਿਸਾਨਾਂ ਦੇ ਅੱਗੇ ਬੇਵੱਸ ਦਿਖਾਈ ਦੇ ਰਿਹਾ , ਜਿਸ ਦੇ ਕਾਰਨ ਅਸਮਾਨ ਵਿੱਚ ਰੂਹਾਂ ਧੂੰਆਂ ਬਣਿਆ ਦਿਖਾਈ ਦੇ ਰਿਹਾ ਤੇ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਪੇਸ਼ ਆ ਰਹੀ ਹੈ !
ਇਸ ਮਸਲੇ ਸਬੰਧੀ ਪ੍ਰਤੀਕਰਮ ਦਿੰਦਿਆਂ ਸਮਾਜ ਸੇਵੀ ਜਥੇਬੰਦੀ ਆਗੂ ਰੰਗਲਾ ਪੰਜਾਬ ਫਰੈਂਡਜ਼ ਕਲੱਬ ਭਿੱਖੀਵਿੰਡ ਦੇ ਆਗੂ ਗੁਲਸ਼ਨ ਅਲਗੋਂ ਨੇ ਕਿਹਾ ਇਹ ਮਸਲਾ ਬਹੁਤ ਗੰਭੀਰ ਮਸਲਾ ਹੈ,ਜਿਸ ਦਾ ਸੂਬਾ ਸਰਕਾਰ ਅਤੇ ਕਿਸਾਨਾਂ ਨੂੰ ਮਿਲ ਬੈਠ ਕੇ ਕੋਈ ਠੋਸ ਹੱਲ ਕੱਢਣਾ ਚਾਹੀਦਾ ਹੈ ਜਿਸ ਨਾਲ ਵਾਤਾਵਰਨ ਵੀ ਸਾਫ਼ ਸੁਥਰਾ ਰਹਿ ਸਕੇ ਤੇ ਕਿਸਾਨਾਂ ਨੂੰ ਵੀ ਰਾਹਤ ਮਿਲ ਸਕੇ !
ਫੋਟੋ ਕੈਪਸ਼ਨ :-ਅੰਮ੍ਰਿਤਸਰ ਮਾਰਗ ਤੇ ਪਿੰਡ ਸਿੰਘਪੁਰਾ ਨੇੜੇ ਕਿਸਾਨਾਂ ਵੱਲ ਲਾਈ ਅੱਗ ਨਾਲ ਸੜ ਰਿਹਾ ਨਾੜ ਤੇ ਨਿਕਲਿਆ ਧੂੰਆਂ ਦਿਖਾਈ ਦੇ ਰਿਹਾ ਹੈ !