best platform for news and views

ਕੌਂਸਲਰ ‘ਤੇ ਲਾਏ ਕੁੱਟਮਾਰ ਦੇ ਦੋਸ਼, ਕੌਂਸਲਰ ਨੇ ਦੋਸ਼ ਨਕਾਰੇ

Please Click here for Share This News

ਧੂਰੀ, 3 ਮਈ (ਮਹੇਸ਼ ਜਿੰਦਲ) – ਲੰਘੇ ਦਿਨ ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਇੱਕ ਕੌਂਸਲਰ ਵੱਲੋਂ ਇੱਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ਲਾਏ ਜਾਣ ਦੀ ਖ਼ਬਰ ਹੈ।  ਇਸ ਸੰਬੰਧੀ ਮਹਿੰਦਰਪਾਲ ਪੁੱਤਰ ਹਰੀ ਰਾਮ ਵਾਸੀ ਧੂਰੀ ਨੇ ਦੋਸ਼ ਲਾਉਂਦਿਆਂ ਕਿਹਾ ਕਿ ਲੰਘੇ ਦਿਨ ਉਹ ਨਗਰ ਕੌਂਸਲ ਦਫ਼ਤਰ ਵਿਖੇ ਐਨ.ਓ.ਸੀ. ਲੈਣ ਸੰਬੰਧੀ ਗਿਆ ਸੀ, ਪ੍ਰੰਤੂ ਨਗਰ ਕੌਂਸਲ ਦੇ ਇੱਕ ਮੁਲਾਜ਼ਮ ਵੱਲੋਂ ਉਸ ਨਾਲ ਮਾੜਾ ਵਿਵਹਾਰ ਕੀਤਾ ਗਿਆ ਅਤੇ ਜਦੋਂ ਨਗਰ ਕੌਂਸਲ ਪਰਿਸਰ ਨੇੜੇ ਪੁੱਜਾ ਤਾਂ ਇੱਕ ਕੌਂਸਲਰ ਨੇ ਉਸ ਨੂੰ ਘੇਰ ਲਿਆ ਅਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਧੱਕਾ ਮਾਰ ਕੇ ਜ਼ਮੀਨ ਉੱਪਰ ਸੁੱਟ ਦਿੱਤਾ। ਉਸ ਨੇ ਦੱਸਿਆ ਕਿ ਉਸ ਦੀ ਕਾਫ਼ੀ ਉਮਰ ਹੈ ਅਤੇ ਉਸ ਦੀ ਬਾਈਪਾਸ ਸਰਜਰੀ ਹੋਈ ਹੈ। ਉਸ ਦੋਸ਼ ਲਾਇਆ ਕਿ ਇਹ ਸਭ ਕੌਂਸਲਰ ਵੱਲੋਂ ਜਾਨ-ਬੁੱਝ ਕੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ   ਇਸ ਘਟਨਾ ਤੋਂ ਬਾਅਦ ਉਸ ਦੀ ਤਬੀਅਤ ਕਾਫ਼ੀ ਵਿਗੜ ਗਈ ਸੀ ਅਤੇ ਉਸ ਨੂੰ ਇਲਾਜ ਲਈ ਲੁਧਿਆਣਾ ਵਿਖੇ ਡੀ.ਐਮ.ਸੀ ਹਸਪਤਾਲ ਵਿਖੇ ਲਿਜਾਇਆ ਗਿਆ। ਉਨ•ਾਂ ਪੁਲਸ ਅਤੇ ਪ੍ਰਸ਼ਾਸਨ ਤੋਂ ਉਕਤ ਕੌਂਸਲਰ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ।
ਦੂਜੇ ਪਾਸੇ ਜਦੋਂ ਇਸ ਸੰਬੰਧੀ ਜਦੋਂ ਸੰਬੰਧਿਤ ਕੌਂਸਲਰ ਨਾਲ ਸੰਪਰਕ ਕੀਤਾ ਤਾਂ ਉਨ•ਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਕਤ ਮਹਿੰਦਰਪਾਲ ਕਿਸੇ ਅਣਅਧਿਕਾਰਤ ਕਾਲੋਨੀ ਦੀ ਐਨ.ਓ.ਸੀ ਜਾਰੀ ਕਰਵਾਉਣ ਲਈ ਆਇਆ ਸੀ, ਜੋ ਕਿ ਉਸ ਨਾਲ ਸੰਬੰਧਿਤ ਵੀ ਨਹੀਂ ਸੀ ਅਤੇ ਉਸ ਵੱਲੋਂ ਕੌਂਸਲ ਮੁਲਾਜ਼ਮ ਵੱਲੋਂ ਪੈਸੇ ਮੰਗਣ ਦੇ ਦੋਸ਼ ਲਾਏ ਜਾ ਰਹੇ ਸਨ। ਮੇਰੇ ਵੱਲੋਂ ਉਸ ਦਾ ਪੱਖ ਲੈਂਦੇ ਹੋਏ ਰਿਸ਼ਵਤ ਮੰਗਣ ਵਾਲੇ ‘ਤੇ ਕਾਰਵਾਈ ਕਰਵਾਉਣ ਸੰਬੰਧੀ  ਕਿਹਾ ਗਿਆ, ਪ੍ਰੰਤੂ ਉਸ ਵੱਲੋਂ ਮੇਰੇ ਨਾਲ ਹੀ ਬਦਤਮੀਜ਼ੀ ਅਤੇ ਗਾਲ਼ੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਉਸ ਵੱਲੋਂ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਮੇਰੇ ਵੱਲੋਂ ਸਿਰਫ਼ ਆਪਣਾ ਬਚਾਅ ਕੀਤਾ ਗਿਆ। ਉਨ•ਾਂ ਦੱਸਿਆ ਕਿ ਇਸ ਮਾਮਲੇ ਸੰਬੰਧੀ ਕਾਰਜ ਸਾਧਕ ਅਫਸਰ ਧੂਰੀ ਵੱਲੋਂ ਸਰਕਾਰੀ ਡਿਊਟੀ ‘ਚ ਵਿਘਨ ਪਾਉਣ ਸੰਬੰਧੀ ਇਕ ਦਰਖਾਸਤ ਵੀ ਦਿੱਤੀ ਗਈ ਹੈ।

Please Click here for Share This News

Leave a Reply

Your email address will not be published. Required fields are marked *