
ਡਾ. ਹਰਜਿੰਦਰ ਵਾਲੀਆ
ਵਿਸਵ ਦੇ ਸਭ ਤੋਂ ਸਕਤੀਸਾਲੀ ਦੇਸ ਅਮਰੀਕਾ ਦੇ ਰਾਸਟਰਪਤੀ ਰਹੇ ਰੋਨਾਲਡ ਰੀਗਨ ਕਿਸੇ ਸਮੇਂ ਫਿਲਮਾਂ ਵਿਚ ਕੰਮ ਕਰਦੇ ਸਨ। ਜਦੋਂ ਉਨ੍ਹਾਂ ਨੇ ਸਿਆਸਤ ਵਿਚ ਪੈਰ ਧਰਿਆ ਤਾਂ ਲੋਕਾਂ ਨੇ ਹਾਸਾ ਉਡਾਇਆ, ਪਰ ਉਹ ਡਟੇ ਰਹੇ ਅਤੇ ਗਵਰਨਰ ਬਣ ਗਏ। ਇਕ ਨਹੀਂ ਦੋ ਵਾਰ ਗਵਰਨਰ ਚੁਣੇ ਗਏ। ਰੋਨਾਲਡ ਦਾ ਸੁਪਨਾ ਤਾਂ ਰਸਟਰਪਤੀ ਬਨਣ ਦਾ ਸੀ ਅਤੇ ਉਸਨੇ ਰਾਸਟਰਪਤੀ ਦੀ ਚੋਣ ਲੜਨ ਦਾ ਫੈਸਲਾ ਕੀਤਾ, ਪਰ ਪਾਰਟੀ ਨੇ ਉਨ੍ਹਾਂ ਨੂੰ ਉਮੀਦਵਾਰ ਨਹੀਂ ਬਣਾਇਆ। ਉਨ੍ਹਾਂ ਚਾਰ ਸਾਲ ਬਾਅਦ ਫਿਰ ਕੋਸਿਸ ਕੀਤੀ, ਫਿਰ ਨਾਕਾਮ ਹੋ ਗਏ। ਰੀਗਨ ਨੇ ਦਿਲ ਨਹੀਂ ਛੱਡਿਆ ਅਤੇ ਆਪਣਾ ਯਤਨ ਜਾਰੀ ਰੱਖਿਆ ਅਤੇ ਅੰਤ ਵਿਚ ਸਫਲ ਹੋਏ ਅਤੇ ਰਾਸਟਰਪਤੀ ਬਣੇ। ਰੀਗਨ ਨੂੰ ਸਫਲਤਾ ਕਿਉਂ ਮਿਲੀ, ਕਿਉਂਕਿ ਉਸਨੂੰ ਪਤਾ ਸੀ ਕਿ ਜਦ ਤੱਕ ਤੁਸੀਂ ਜੁਟੇ ਰਹਿੰਦੇ ਹੋ, ਤਦ ਤੱਕ ਸੰਘਰਸ ਖਤਮ ਨਹੀਂ ਹੁੰਦਾ। ਅਲਬਰਟ ਹਵਾਰਡ ਨੇ ਲਿਖਿਆ ਹੈ ‘ਕਸਿਸ ਛੱਡਣ ਤੋਂ ਸਿਵਾ ਹੋਰ ਕੋਈ ਅਸਫਲਤਾ ਨਹੀਂ ਹੈ, ਜਿਸ ਨੂੰ ਪਾਰ ਨਾ ਕੀਤਾ ਜਾ ਸਕੇ। ਸਿਰਫ ਟੀਚਿਆਂ ਦੀ ਅੰਦਰਲੀ ਕਮਜੋਰੀ ਛੱਡ ਕੇ, ਅਸਲ ਵਿਚ ਸਫਲ ਲੋਕ ਆਪਣੇ ਨਿਰੰਤਰ ਵਿਸਵਾਸ ਨਾਲ ਜਿੱਤਦੇ ਹਨ, ਉਹ ਅਸਫਲਤਾਵਾਂ ਦਾ ਮੁਕਾਬਲਾ ਵੀ ਉਸੇ ਵਿਸਵਾਸ ਨਾਲ ਕਰਦੇ ਹਨ। ਉਹ ਰੁਕਦੇ ਨਹੀਂ, ਲੱਗੇ ਰਹਿੰਦੇ ਹਨ, ਜਿੱਤ ਦੇ ਵਿਸਵਾਸ ਨਾਲ ਜੁਟੇ ਰਹਿੰਦੇ ਹਨ। ਥਾਮਸ ਐਡੀਸਨ ਦਾ ਵਿਸਵਾਸ ਹੀ ਸੀ ਕਿ ਉਹ ਇਕ ਹਜਾਰ ਵਾਰ ਅਸਫਲ ਰਹਿਣ ਤੋਂ ਬਾਅਦ ਸਫਲ ਹੋਇਆ ਅਤੇ ਬੱਲਬ ਦੀ ਖੋਜ ਕੀਤੀ। ਇਸੇ ਲਗਨ ਅਤੇ ਜਿੱਤ ਦੇ ਵਿਸਵਾਸ ਨੇ ਬੈਸਾਖੀਆਂ ਤੇ ਚੱਲਣ ਵਾਲੇ ਫਰੈਡ ਸਕਿਨ ਨੂੰ ਸਫਲ ਮਨੁੱਖਾਂ ਦੀ ਸੂਚੀ ਵਿਚ ਲਿਆ ਖੜ੍ਹਾ ਕੀਤਾ, ਜਿਸ ਨੇ ਅਨੇਕਾਂ ਮੁਸਕਿਲਾਂ ਨੂੰ ਪਾਰ ਕਰਕੇ ਪਾਰਸਲਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਵਾਲੀ ਪਹਿਲੀ ਕੰਪਨੀ ਫੈਡਰਲ ਐਕਸਪ੍ਰੈਸ ਬਣਾਈ ਸੀ। ਨੋਬਲ ਐਵਾਰਡ ਜੇਤੂ ਦੱਖਣੀ ਅਫਰੀਕਾ ਦੇ ਕਾਲੇ ਰਾਸਟਰਪਤੀ ਨੈਸਨਲ ਮੰਡੇਲਾ ਨੇ 27 ਸਾਲ ਜੇਲ੍ਹ ਵਿਚ ਕੱਟੀ ਅਤੇ ਆਖਿਰ ਜਿੱਤ ਪ੍ਰਾਪਤ ਕੀਤੀ ਸੀ। ਇਨ੍ਹਾਂ ਸਾਰੇ ਸਫਲ ਮਨੁੱਖਾਂ ਨੇ ਇਕ ਗੱਲ ਸਿੱਖੀ ਹੋਈ ਸੀ ਕਿ ਉਚੇ ਅਤੇ ਵੱਡੇ ਉਦੇਸਾਂ ਨੂੰ ਹਾਸਲ ਕਰਨ ਲਈ ਲਗਨ ਅਤੇ ਮਿਹਨਤ ਦਾ ਗੁਣ ਬਹੁਤ ਮਹੱਤਵਪੂਰਨ ਹੈ। ਸਫਲਤਾ ਸਿਰਫ ਚਾਹੁਣ ਨਾਲ ਨਹੀਂ ਆਉਂਦੀ। ਸਫਲਤਾ ਦੀ ਕੀਮਤ ਦੇਣੀ ਪੈਂਦੀ ਹੈ। ਸਫਲਤਾ ਦੀ ਕੀਮਤ ਹੈ ਸਖਤ ਮਿਹਨਤ। ਯਾਦ ਰੱਖੋ, ਲਗਾਤਾਰ ਕੋਸਿਸ ਕਰਨ ਵਾਲੇ ਅਖੀਰ ਮੰਜਿਲ ਤੇ ਪਹੁੰਚ ਹੀ ਜਾਂਦੇ ਹਨ। ਅਮਿਤਾਬ ਬੱਚਣ ਦੇ ਪਿਤਾ ਹਰੀ ਬੰਸ ਰਾਏ ਬਚਨ ਆਪਣੀ ਪੁਸਤਕ ‘ਮਧੂਸਾਲਾ’ ਵਿਚ ਲਿਖਦੇ ਹਨ :
‘ਲਹਿਰੋਂ ਸੇ ਡਰਕਰ ਨੋਕਾ ਪਾਰ ਨਹੀਂ ਹੋਤੀ
ਕੋਸਿਸ ਕਰਨੇ ਵਾਲੋਂ ਕੀ ਹਾਰ ਨਹੀਂ ਹੋਤੀ
ਨਨ੍ਹੀ ਚੀਂਟੀ ਜਬ ਦਾਨਾ ਲੇਕਰ ਚੜ੍ਹਤੀ ਹੈ
ਚੜ੍ਹਤੀ ਦੀਵਾਰੋਂ ਪਰ ਸੌ ਵਾਰ ਫਿਸਲਤੀ ਹੈ
ਮਨ ਕਾ ਵਿਸਵਾਸ ਰਮੋਂ ਮੇ ਸਾਹਸ ਭਰਤਾ ਹੈ
ਚੜ੍ਹਕਰ ਗਿਰਨਾ, ਗਿਰਕਰ ਚੜ੍ਹਨਾ, ਨਾ ਅੱਖਰਤਾ ਹੈ
ਮਿਹਨਤ ਉਸਕੀ ਬੇਕਾਰ ਹਰ ਬਾਰ ਨਹੀਂ ਹੋਤੀ
ਕੋਸਿਸ ਕਰਨੇ ਵਾਲੋਂ ਕੀ ਹਾਰ ਨਹੀਂ ਹੋਤੀ
Dr Harjinder Walia
+91-98723-14380
Patiala (Punjab) INDIA