best platform for news and views

ਕੋਈ ਵੀ ਗਰੀਬ ਆਟਾ-ਦਾਲ ਸਕੀਮ ਤੋਂ ਨਹੀ ਰਹੇਗਾ ਵਾਂਝਾ  ਸਰਪੰਚ ਭੈਣੀ

Please Click here for Share This News

ਭਿੱਖੀਵਿੰਡ 16 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀਆਂ
ਹਦਾਇਤਾਂ ‘ਤੇ ਗਰੀਬ ਤੇ ਬੇਸਹਾਰੇ ਲੋਕਾਂ ਨੂੰ ਸਰਕਾਰ ਦੀ ਆਟਾ-ਦਾਲ ਸਕੀਮ ਤੋਂ ਵਾਂਝੇ
ਨਹੀ ਰਹਿਣ ਦਿੱਤਾ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਸਿਮਰਜੀਤ ਸਿੰਘ ਭੈਣੀ
ਨੇ ਪਿੰਡ ਭੈਣੀ ਵਿਖੇ ਲਾਭਪਾਤਰੀਆਂ ਨੂੰ ਆਟਾ-ਦਾਲ ਸਕੀਮ ਹੇਠ ਕਣਕ ਦੀਆਂ ਪਰਚੀਆਂ ਵੰਡਣ
ਮੌਕੇ ਕੀਤਾ ਤੇ ਆਖਿਆ ਕਿ ਅੱਜ ਲਾਭਪਾਤਰੀਆਂ ਨੂੰ ਕਣਕ ਦੀਆਂ ਪਰਚੀਆਂ ਵੰਡੀਆਂ ਗਈਆਂ ਹਨ
ਤੇ ਅਗਲੇ ਦਿਨਾਂ ਵਿਚ ਛੇਤੀ ਹੀ ਕਣਕ ਵੀ ਵੰਡੀ ਜਾਵੇਗੀ। ਇਸ ਮੌਕੇ ਗੁਰਬੀਰ ਸਿੰਘ,
ਜਥੇਦਾਰ ਕਸ਼ਮੀਰ ਸਿੰਘ, ਪੰਚ ਕਸ਼ਮੀਰ ਸਿੰਘ, ਜੀੳਜੀ ਦਲੇਰ ਸਿੰਘ, ਜੀੳਜੀ ਖਜਾਨ ਸਿੰਘ,
ਜੀੳਜੀ ਅਮਰਜੀਤ ਸਿੰਘ, ਸਤਪਾਲ ਸਿੰਘ ਮੱਲੀ, ਜਗਬੀਰ ਸਿੰਘ, ਗੁਰਸਾਬ ਸਿੰਘ ਨਾਗਾ ਵਾਲੇ,
ਬੇਅੰਤ ਸਿੰਘ ਮਿਸਤਰੀ, ਜਸਪਾਲ ਸਿੰਘ, ਸੁਖਵਿੰਦਰ ਸਿੰਘ, ਇੰਸਪੈਕਟਰ ਵਿਸ਼ਾਲ, ਮੈਂਬਰ
ਗੁਰਪ੍ਰਤਾਪ ਸਿੰਘ, ਮੈਂਬਰ ਮਹਿੰਦਰ ਸਿੰਘ, ਪੰਚ ਕਸ਼ਮੀਰ ਸਿੰਘ ਆਦਿ ਹਾਜਰ ਸਨ।

ਫੋਟੋ ਕੈਪਸ਼ਨ :- ਕਣਕ ਦੀਆਂ ਪਰਚੀਆਂ ਵੰਡਦੇ ਸਰਪੰਚ ਸਿਮਰਜੀਤ ਸਿੰਘ ਭੈਣੀ।

Please Click here for Share This News

Leave a Reply

Your email address will not be published. Required fields are marked *