best platform for news and views

ਕੈਸੇ ਕੈਸੇ ਚੋਰ ਲੁਟੇਰੇ ਆਜ ਸਿਆਸਤਦਾਨ ਹੂਏ

Please Click here for Share This News

ਡਾ. ਹਰਜਿੰਦਰ ਵਾਲੀਆ

”ਏ ਰਾਜਨੀਤੀ ਭੀ ਤੋ, ਤਵਾਇਫ ਸੇ ਕਮ ਨਹੀਂ

ਪਕੜਾ ਹੈ ਇਸਕਾ ਹਾਥ, ਉਧਰ ਛੋੜ ਰਹੀ ਹੈ”

”ਤੁਹਾਡੇ ਕਾਲਮ ‘ਅੱਜ ਦੀ ਗੱਲ’ ਵਿਚ ਉਕਤ ਸ਼ੇਅਰ ਪੜ੍ਹਕੇ ਮੈਨੂੰ ਵੀ ਇਕ ਸ਼ੇਅਰ ਯਾਦ ਆ ਗਿਆ, ਉਸ ਵਿਚ ਵੀ ਸਿਆਸਤ ਨੂੰ ਤਵਾਇਫ ਕਿਹਾ ਗਿਆ ਹੈ। ਕਲਮ ਚੱਕੋ ਅਤੇ ਨੋਟ ਕਰ ਲਵੋ ਸ਼ਾਇਦ ਕਿਤੇ ਕੰਮ ਆ ਜਾਵੇ” ਇਸ ਕਿਸਮ ਦੀ ਇਬਾਰਤ ਵਾਲਾ ਫੋਨ ਆਉਂਦਾ ਹੈ ਅਤੇ ਫੋਨ ਕਰਨ ਵਾਲਾ ਕੋਈ ਹੋਰ ਨਹੀਂ ਸੀ ਸਗੋਂ ਸਿਆਸਤ ਦੀ ਰਗ ਰਗ ਤੋਂ ਵਾਕਫ ਪੰਜਾਬ ਦਾ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਸੀ। ਬੀਰਦਵਿੰਦਰ ਸਿੰਘ ਨੇ ਆਹ ਸ਼ੇਅਰ ਲਿਖਾਇਆ :

”ਸਿਆਸਤ ਤੋਂ ਅੱਬ ਏਕ ਕੋਠੇ ਕੀ ਤਵਾਇਫ ਹੈ

ਮਜ਼ਾ ਤੋ ਸਭ ਲੇਤੇ ਹੈਂ, ਮੁਹੱਬਤ ਕੌਣ ਕਰਤਾ ਹੈ।”

ਬੀਰਦਵਿੰਦਰ ਸਿੰਘ ਵਲੋਂ ਲਿਖਵਾਏ ਸ਼ੇਅਰ ਨੂੰ ਪੜ੍ਹ ਕੇ ਮੈਨੂੰ ਖਿਆਲ ਆਇਆ ਕਿ ਵੇਖਿਆ ਜਾਵੇ ਸਾਡੇ ਹੋਰ ਸ਼ਾਇਰਾਂ ਨੇ ਸਿਆਸਤ ਬਾਰੇ ਕੀ ਕਿਹਾ ਹੈ। ਮੈਂ ਮੁਨੱਵਰ ਰਾਣਾ ਦੇ ਕੁੱਝ ਸ਼ੇਅਰ ਦੇਖੋ :

”ਬੜਾ ਗਹਿਰਾ ਤੁਅੱਲਕ ਹੈ, ਸਿਆਸਤ ਸੇ ਤਬਾਹੀ ਕਾ

ਕੋਈ ਸ਼ਹਰ ਜਲਤਾ ਹੈ, ਤੋ ਦਿੱਲੀ ਮੁਸ਼ਕਰਾਤੀ ਹੈ।”

”ਤਵਾਇਫ ਕੀ ਤਰਹ ਆਪਣੀ ਗਲਤਕਾਰੀ ਕੇ ਚੇਹਰੇ ਪਰ

ਹਕੂਮਤ ਮੰਦਿਰ ਓ ਮਸਜਿਦ ਕਾ ਪਰਦਾ ਡਾਲ ਦੇਤੀ ਹੈ।”

ਸ਼ਾਇਰ ਮੁਨੱਵਰ ਰਾਣਾ ਦੇ ਸਿਆਸਤ ਬਾਰੇ ਹੋਰ ਵੀ ਕਈ ਸ਼ੇਅਰ ਹਨ ਅਤੇ ਸਾਰੇ ਸ਼ੇਅਰਾਂ ਵਿਚ ਅਜਿਹੇ ਹੀ ਖਿਆਲ ਪ੍ਰਗਟ ਕੀਤੇ ਹੋਏ ਹਨ। ਮਨੱਵਰ ਰਾਣਾ ਵਾਂਗ ਹੀ ਸ਼ਕੀਲ ਜਮਾਲੀ ਵੀ ਸਿਆਸਤ ਨੂੰ ਬੇਈਮਾਨ ਲੋਕਾਂ ਦਾ ਪੇਸ਼ਾ ਸਮਝਦਾ ਹੈ :

”ਯਹਾਂ ਇਮਾਨਦਾਰੀ ਕੇ, ਨਿਵਾਲੇ ਭੀ ਨਹੀਂ ਪਚਤੇ

ਵੋ ਸਾਰਾ ਮੁਲਕ ਖਾ ਜਾਏਂ ਤੋ ਬਦਹਜ਼ਮੀ ਨਹੀਂ ਹੋਤੀ।”

ਇਸੇ ਤਰਾਂ ਸ਼ਾਇਰ ਫ.ਸ.ਏਜਾਜ਼ ਵੀ ਸਿਆਸਤਦਾਨਾ ਨੂੰ ਇਨਾਮ ਤੋਂ ਖਾਲੀ ਦੱਸਦਾ ਹੈ :

”ਯੇ ਹੈ ਬਜ਼ਮ ਸਿਆਸਤ ਔਰ, ਯਹਾਂ ਈਮਾਨ ਬਿਕਤਾ ਹੈ

ਯਹਾਂ ਹੌਬੀਜ਼ ਘੰਟੇ, ਸਿਰਫ ਹਿੰਦੋਸਤਾਨ ਬਿਕਤਾ ਹੈ।”

ਅੱਜ ਦੀ ਰਾਜਨੀਤੀ ਪੂਰੀ ਤਰਾਂ ਸਿਧਾਂਤਹੀਣ ਹੋ ਚੁੱਕੀ ਹੈ। ਸਿਧਾਂਤ ਨੈਤਿਕਤਾ, ਈਮਾਨਦਾਰੀ, ਸੇਵਾ ਪੂਰੀ ਤਰਾਂ ਮਨਫੀ ਹੋ ਰਹੀ ਹੈ। ਸਵਾਰਥੀ ਲੋਕ ਸਿਆਸਤ ਵਿਚ ਆ ਚੁੱਕੇ ਹਨ। ਚੋਰ, ਲੁਟੇਰੇ ਅਤੇ ਬੇਈਮਾਨ ਲੋਕ ਲੀਡਰ ਬਣ ਗਏ ਹਨ। ਅਜਿਹੇ ਹੀ ਖਿਆਲ ਇਫਤਿਖਾਰ ਇਮਾਮ ਸਿੱਦੀਕੀ ਦੇ ਹੇਠ ਲਿਖੇ ਸ਼ੇਅਰ ਵਿਚੋਂ ਮਿਲ ਰਹੇ ਹਨ :

ਯੇ ਤੋ ਕਭੀ ਸੋਚਾ ਹੀ ਨਹੀਂ ਥਾ, ਹਮ ਤੋ ਬਹੁਤ ਹੈਰਾਨ ਹੂਏ

ਕੈਸੇ ਕੈਸੇ ਚੋਰ ਲੁਟੇਰੇ, ਆਜ ਸਿਆਸਤਦਾਨ ਹੂਏ।

ਸਿਆਸਤਦਾਨਾਂ ਦੀ ਫਿਤਰਤ ਨੂੰ ਬਸ਼ੀਰ ਬਦਰ ਦਾ ਆਹ ਹੇਠ ਲਿਖਿਆ ਸ਼ੇਅਰ ਬਹੁਤ ਚੰਗੀ ਤਰਾਂ ਪ੍ਰਗਟ ਕਰ ਰਿਹਾ ਹੈ।

ਸਿਆਸਤ ਕੀ ਆਪਣੀ, ਅਲੱਗ ਇਕ ਜਗ੍ਹਾ ਹੈ

ਜੋ ਲਿੱਖਾ ਹੋ ਇਕਰਾਰ, ਇਨਕਾਰ ਪੜ੍ਹਨਾ।

ਸਿਆਸਤ ਬਾਰੇ ਕੁੱਝ ਹੋਰ ਸ਼ੇਅਰ ਵੇਖੋ :

ਤੁਅੱਜਬ ਹੈ ਕਿ ਆਜ, ਅਹਲੇ ਚਮਨ ਕੇ ਰਹਨੁਮਾ ਵੋ ਹੈ

ਜਿਨੇਂ ਕੱਲ ਤੱਕ ਚਮਨ ਮੇਂ, ਪਾਂਵ ਭੀ ਧਰਨਾ ਨਾ ਆਤਾ ਥਾ

———————– ਕਾਲੀ ਦਾਸ ਗੁਪਤਾ

ਕਾਰਵਾਂ ਕੋ ਕਿਸਨੇ ਲੂਟਾ, ਯੇ ਖੁਦਾ ਜਾਨ, ਮਗਰ

ਰਾਹ ਮੇਂ ਨਕਸ਼ੇ ਕਦਮ, ਰਹਬਰ ਕੇ ਪਹਚਾਨੇ ਗਏ

Please Click here for Share This News

Leave a Reply

Your email address will not be published. Required fields are marked *