best platform for news and views

ਕੈਪਟਨ ਸਰਕਾਰ ਨੇ ਕਰਜੇ ਮੁਆਫ ਕਰਕੇ ਕਿਸਾਨ ਹਿਤੇਸੀ ਹੋਣ ਦਾ ਸਬੂਤ ਦਿੱਤਾ-ਗੂਰਪਿਆਰ ਧੂਰਾ 

Please Click here for Share This News

ਧੂਰੀ, 9 ਅਪ੍ਰੈਲ (ਮਹੇਸ਼) ਪੰਜਾਬ ਦੀ ਕਾਂਗਰਸ ਸਰਕਾਰ ਚੋਣਾਂ ਸਮੇਂ ਆਪਣੇ ਵੱਲੋ ਕੀਤੇ ਸਾਰੇ ਵਾਅਦੇ ਪੂਰੇ ਕਰਨ ਲਈ ਬਚਨਵੱਧ ਹੇ ਅਤੇ ਕਾਂਗਰਸ ਸਰਕਾਰ ਨੇ ਕਦੇ ਵੀ ਅਕਾਲੀ ਭਾਜਪਾ ਵਾਂਗ ਪੰਜਾਬ ਦੇ ਲੋਕਾਂ ਨੂੰ ਝੂਠੇ ਲਾਰੇ ਨਹੀਂ ਲਾਏ । ਇਹਨ•ਾਂ ਵਿਚਾਰਾ ਦਾ ਪ੍ਰਗਟਾਵਾ ਟਕਸਾਲੀ ਕਾਂਗਰਸੀ ਆਗੂ ਅਤੇ ਕਾਂਗਰਸ ਦੇ ਸੂਬਾ ਸਕੱਤਰ ਗੂਰਪਿਆਰ ਸਿੰਘ ਧੂਰਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ।ਧੂਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣ ਵਾਅਦੇ ਮੁਤਾਬਕ ਕਿਸਾਨਾ ਦੇ ਕਰਜੇ ਮੁਆਫ ਕਰਕੇ  ਕਿਸਾਨ ਹਿਤੇਸੀ ਹੋਣ ਸਬੂਤ ਦਿੱਤਾ ਹੇ ।ਊਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਪੜ•ਾਅ ਵਾ ਪੜ•ਾਅ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ ਅਤੇ ਆਊਣ ਵਾਲੇ ਸਮੇਂ ਵਿੱਚ ਕਾਂਗਰਸ ਸਰਕਾਰ ਵੱਲੋ ਪੰਜਾਬ ਦੇ ਲੋਕਾਂ ਹਿੱਤ ਲਈ ਅਨੈਕਾਂ ਯੋਜਨਾਵਾਂ ਚਲਾਇਆ ਜਾਣਗੀਆਂ ।ਧੂਰਾ ਨੇ ਕਿਹਾ ਕਿ ਕਿਸੇ ਵੀ ਯੋਗ ਕਿਸਾਨ ਨੂੰ ਕਰਜਾ ਮੁਆਫੀ ਅਧੀਨ ਰਾਹਤ ਦੇਣ ਤੋ ਨਹੀਂ ਛੱਡਿਆ ਜਾਵੇਗਾ ਅਤੇ ਪੜ•ਾਅ ਵਾ ਪੜ•ਾਅ ਕਿਸਾਨਾ ਦੇ ਕਰਜੇ ਮੁਆਫ ਕੀਤੇ ਜਾਣਗੇ । ਗੁਰਪਿਆਰ ਸਿੰਘ ਧੂਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਨੋਜਵਾਨਾ ਲਈ ਰੁਜਗਾਰ ਦੇ ਸਾਧਨ ਉਪਲਬਧ ਕਰਨ ਲਈ ਬਚਨਵੱਧ ਹਨ ਜਿਸ ਤਹਿਤ ਪੰੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ  ਵੱਖ ਵੱਖ ਕੰਪਨੀਆਂ ਨਾਲ ਰਾਬਤਾ ਕਾਇਮ ਕਰਕੇ ਪੰਜਾਬ ਵਿੱਚ ਨਿਵੇਸ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ ।

ਫੋਟੋ ਕੈਪਸਨ   ਕਾਂਗਰਸ ਦੇ ਸੂਬਾ ਆਗੂ ਗੂਰਪਿਆਰ ਸਿੰਘ ਧੂਰਾ ਦੀ ਫਾਇਲ ਫੋਟੋ

Please Click here for Share This News

Leave a Reply

Your email address will not be published. Required fields are marked *