best platform for news and views

ਕੈਪਟਨ ਸਰਕਾਰ ਡਰਾਮੇ ਨਾ ਕਰੇ ਸਗੋਂ ਰੁਜ਼ਗਾਰ ਦੇਵੇ:-ਸੁਖਬੀਰ ਵਲਟੋਹਾ

Please Click here for Share This News
ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਸਰਕਾਰ ਕੀਤੇ ਹੋਏ ਵਾਅਦੇ ਪੂਰੇ ਕਰਨ ਦੀ ਬਜਾਏ ਸਰਕਾਰ ਡਰਾਮੇ ਕਰਕੇ ਨੌਜਵਾਨਾਂ ਦੇ ਅੱਖਾਂ ਵਿੱਚ ਘੱਟਾ ਭਾਅ ਰਹੀ ਹੈ ! ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ ,ਕਰਮਜੀਤ ਸਿੰਘ ਦਿਓਲ,ਬਲਜੀਤ ਸਿੰਘ ਭੰਡਾਲ , ਬਲਜੀਤ ਸਿੰਘ ਸੁਰ ਸਿੰਘ ਨੇ ਸਾਂਝੇ ਬਿਆਨ ਰਾਹੀਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ, ਤੇ ਆਖਿਆ ਕਿ ਨੌਜਵਾਨ ਕੈਪਟਨ ਸਰਕਾਰ ਦੇ ਮੂੰਹ ਵੱਲ ਊਠ ਦੇ ਬੁੱਲ ਵਾਂਗੂੰ ਵੇਖਦੇ ਪਏ ਹਨ ਕੇ ਹੁਣ ਡਿੱਗਾ ਪਰ ਕੈਪਟਨ ਸਰਕਾਰ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਨੌਜਵਾਨਾਂ ਨੂੰ ਉਂਗਲਾਂ ਤੇ ਨਚਾ ਰਹੀ ਹੈ ! ਉਪਰੋਕਤ ਨੇਤਾਵਾਂ ਨੇ ਕੈਪਟਨ ਸਰਕਾਰ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਪੰਜਾਬ ਦਾ ਨੌਜਵਾਨ ਰੁਜ਼ਗਾਰ ਨਾ ਮਿਲਣ ਦੇ ਕਾਰਨ ਵਿਦੇਸ਼ੀ ਧਰਤੀ ਵੱਲ ਕੂਚ ਕਰ ਰਹੇ ਹਨ ,ਦੂਜੇ ਪਾਸੇ ਹੱਥਾਂ ਵਿੱਚ ਡਿਗਰੀਆਂ ਲੈ ਕੇ ਬੇਰੁਜ਼ਗਾਰ ਨੌਜਵਾਨ ਦਰ ਦਰ ਠੋਕਰਾਂ ਖਾ ਰਹੇ ਹਨ ਜੋ ਸਰਕਾਰਾਂ ਦੀ ਨਿਕੰਮੀ ਕਾਰਜਗਾਰੀ ਦਾ ਸਿੱਟਾ ਹੈ ! ਉਹਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਭਗਤਾਂ ਤੇ ਆਜ਼ਾਦੀ ਸੰਗਰਾਮੀਆਂ ਨੇ ਆਪਣੀਆਂ ਕੀਮਤੀ ਜਾਨਾਂ ਵਾਰ ਕੇ ਅੰਗਰੇਜ਼ਾਂ ਕੋਲੋਂ ਭਾਵੇਂ ਦੇਸ਼ ਨੂੰ ਮੁਕਤ ਕਰਵਾ ਲਿਆ , ਪਰ ਅੱਜ ਸਾਡੇ ਉੱਤੇ ਅੰਗਰੇਜ਼ ਰਾਜ ਵਾਂਗੂੰ ਜ਼ੁਲਮ ਢਾਇਆ ਜਾ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ ! ਉਹਨ੍ਹਾਂ ਨੇ ਕੈਪਟਨ ਸਰਕਾਰ ਅੱਗੇ ਵਾਸਤਾ ਪਾਉਂਦਿਆਂ ਕਿਹਾ ਕਿ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਜਿੱਥੇ ਰੁਜ਼ਗਾਰ ਦੀ ਲੋੜ ਹੈ ਉੱਥੇ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ਨੂੰ ਭੱਜ ਰਹੇ ਨੌਜਵਾਨਾਂ ਨੂੰ ਵੀ ਬਚਾਉਣ ਦੀ ਲੋੜ ਹੈ ਤਾਂ ਹੀ ਸਾਡਾ ਦੇਸ਼ ਤਰੱਕੀ ਕਰ ਸਕਦਾ ਹੈ !
ਫੋਟੋ ਕੈਪਸ਼ਨ :- ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ ਕਰਮਜੀਤ ਸਿੰਘ ਦਿਓਲ ਆਦਿ !
Please Click here for Share This News

Leave a Reply

Your email address will not be published. Required fields are marked *