best platform for news and views

ਕੈਪਟਨ ਨੇ ਦਿੱਤਾ ਬਾਗੀ ਉਮੀਦਵਾਰਾਂ ਨੂੰ 48 ਘੰਟੇ ਦਾ ਅਲਟੀਮੇਟਮ

Please Click here for Share This News

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਮੇਂ ‘ਤੇ ਆਪਣੀ ਨਾਮਜ਼ਦਗੀ ਵਾਪਿਸ ਲੈਣ ‘ਚ ਅਸਫਲ ਰਹਿਣ ਵਾਲੇ ਬਾਗੀ ਉਮੀਦਵਾਰਾਂ ਨੂੰ ਐਤਵਾਰ ਨੂੰ ਸਖ਼ਤ ਚੇਤਾਵਨੀ ਦਿੰਦਿਆਂ, ਉਨ੍ਹਾਂ ਨੂੰ ਮੰਗਲਵਾਰ ਸ਼ਾਮ 5 ਵਜੇ ਤੱਕ ਮੁਕਾਬਲੇ ਤੋਂ ਪਿੱਛੇ ਹੱਟ ਜਾਣ ਜਾਂ ਫਿਰ ਪਾਰਟੀ ਤੋਂ ਪੂਰੀ ਤਰ੍ਹਾਂ ਨਾਲ ਕੱਢੇ ਜਾਣ ਦਾ ਸਾਹਮਣਾ ਕਰਨ ਦਾ ਅਲਟੀਮੇਟਮ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਲੋਕ ਵਿਰੋਧੀ ਸ੍ਰੋਅਦ ਤੇ ਆਪ ਨੂੰ ਹਾਰ ਦੇਣ ਵਾਸਤੇ, ਬਾਗੀਆਂ ਨੂੰ ਕਾਂਗਰਸ ਵੱਲੋਂ ਨਾਮਜ਼ਦ ਉਮੀਦਵਾਰਾਂ ਦੀ ਹਿਮਾਹਿਤ ‘ਚ ਪਿੱਛੇ ਹੱਟਣ ਤੇ ਇਕਜੁੱਟ ਹੋਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਤੇ ਇਸਦੇ ਲੋਕਾਂ ਦੇ ਹਿੱਤ ਸੱਭ ਤੋਂ ਉਪਰ ਹਨ ਅਤੇ ਵਿਅਕਤੀਗਤ ਹਿੱਤਾਂ ਲਈ ਇਨ੍ਹਾਂ ਉਪਰ ਸਮਝੌਤਾ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਨੇ ਬਾਗੀਆਂ ਨੂੰ ਪਾਰਟੀ ਤੋਂ ਕੱਢੇ ਜਾਣ ਤੋਂ ਬੱਚਣ ਵਾਸਤੇ ਮੁਕਾਬਲੇ ਤੋਂ ਪਿੱਛੇ ਹੱਟਣ ਲਈ 48 ਘੰਟੇ ਦਾ ਅਲਟੀਮੇਟਮ ਦਿੱਤਾ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਏ.ਆਈ.ਸੀ.ਸੀ ਨਿਰਦੇਸ਼ਾਂ ਨੂੰ ਨਾ ਮੰਨੇ ਜਾਣ ਕਾਰਨ ਪਾਰਟੀ ਤੋਂ ਕੱਢੇ ਜਾਣ ਦਾ ਸਾਹਮਣਾ ਕਰਨ ਵਾਲੇ ਬਾਗੀਆਂ ਨੂੰ ਵਾਪਿਸ ਲੈਣ ਲਈ ਤਿਆਰ ਨਹੀਂ ਹੈ।
ਇਸ ਲੜੀ ਹੇਠ, ਸੂਬੇ ਅੰਦਰ ਕਾਂਗਰਸ ਦੀ ਸਰਕਾਰ ਆਉਣ ‘ਤੇ ਉਚਿਤ ਜਗ੍ਹਾ ਦੇਣ ਦੇ ਵਾਅਦੇ ਦੇ ਬਾਵਜੂਦ ਵੀ ਪਾਰਟੀ ਅਗਵਾਈ ਦੀਆਂ ਨਾਮਜ਼ਦਗੀ ਵਾਪਿਸ ਲੈਣ ਸਬੰਧੀ ਅਪੀਲਾਂ ਨੂੰ ਸੁਣਨ ਤੋਂ ਇਨਕਾਰ ਕਰਨ ਵਾਲੇ ਬਾਗੀਆਂ ‘ਤੇ ਵਰ੍ਹਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਪਾਰਟੀ ਦੇ ਅਨੁਸ਼ਾਸਨਾਤਮਕ ਸਿਧਾਂਤਾਂ ਦਾ ਉਲੰਘਣ ਹੈ ਅਤੇ ਇਸ ਲਈ ਕਿਸੇ ਵੀ ਕੀਮਤ ‘ਤੇ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ।
ਸੂਬਾ ਕਾਂਗਰਸ ਪ੍ਰਧਾਨ ਨੇ ਬਾਗੀ ਉਮੀਦਵਾਰਾਂ ਖਿਲਾਫ ਆਪਣੇ ਸਖ਼ਤ ਰੁੱਖ ‘ਤੇ ਬਣੇ ਰਹਿੰਦਿਆਂ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਏ.ਆਈ.ਸੀ.ਸੀ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਅਸੰਤੁਸ਼ਟਾਂ ਨਾਲ ਨਿਪਟਣ ‘ਚ ਕੋਈ ਵੀ ਢਿੱਲ ਨਾ ਵਰਤਣ ਲਈ ਕਿਹਾ ਹੈ। ਉਨ੍ਹਾਂ ਨੇ ਪਾਰਟੀ ਹਾਈ ਕਮਾਂਡ ਨੂੰ ਅਜਿਹੇ ਬਾਗੀਆਂ ਨੂੰ ਜੀਵਨ ਭਰ ਲਈ ਕਾਂਗਰਸ ਤੋਂ ਕੱਢਣ ਤੇ ਇਨ੍ਹਾਂ ਵਾਸਤੇ ਪਾਰਟੀ ‘ਚ ਮੁੜ ਵਾਪਿਸੀ ਦਾ ਦਰਵਾਜ਼ਾ ਬੰਦ ਕਰਨ ਦੀ ਅਪੀਲ ਕੀਤੀ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਬਾਗੀਆਂ ਨੁੰ ਆਖਿਰੀ ਮੌਕਾ ਦਿੰਦਿਆਂ, ਮੰਗਲਵਾਰ ਸ਼ਾਮ ਤੱਕ ਆਪਣੀ ਰਿਟਾਇਰਮੈਂਟ ਦਾ ਐਲਾਨ ਕਰਨ ਦਾ ਵਕਤ ਦਿੰਦੇ ਹਨ।
ਇਸੇ ਤਰ੍ਹਾਂ, ਕੈਪਟਨ ਅਮਰਿੰਦਰ ਨੇ ਉਨ੍ਹਾਂ ਆਗੂਆਂ ਦਾ ਧੰਨਵਾਦ ਪ੍ਰਗਟਾਇਆ ਹੈ, ਜਿਨ੍ਹਾਂ ਨੇ ਨਾਮਜ਼ਦਗੀ ਦਾਖਲ ਕਰਨ ਦੀ ਆਖਿਰੀ ਤਰੀਕ ਤੋਂ ਪਹਿਲਾਂ ਆਪਣੇ ਕਾਗਜਾਤ ਵਾਪਿਸ ਲੈਣ ਸਬੰਧੀ ਪਾਰਟੀ ਅਗਵਾਈ ਦੀ ਅਪੀਲ ‘ਤੇ ਧਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨਾ ਪਾਰਟੀ ਦੀ ਜ਼ਿੰਮੇਵਾਰੀ ਹੈ। ਉਹ ਵਿਅਕਤੀਗਤ ਤੌਰ ‘ਤੇ ਪੁਖਤਾ ਕਰਨਗੇ ਕਿ ਇਸ ਮਾਮਲੇ ‘ਚ ਉਨ੍ਹਾਂ ਨੂੰ ਪਿੱਛੇ ਨਾ ਛੱਡਿਆ ਜਾਵੇ ਤੇ ਉਹ ਵਾਅਦਾ ਕਰਦੇ ਹਨ ਕਿ ਉਨ੍ਹਾਂ ਨੂੰ ਸੂਬੇ ਅੰਦਰ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕਾਂਗਰਸ ਦੇ ਸ਼ਾਸਨ ਤੇ ਵਿਕਾਸ ਦੇ ਏਜੰਡੇ ਨੂੰ ਅੱਗੇ ਵਧਾਉਣ ਵਾਸਤੇ ਮੁੱਖ ਅਹੁਦਿਆਂ ‘ਤੇ ਨਿਯੁਕਤ ਕੀਤਾ ਜਾਵੇਗਾ।
ਹਾਲਾਂਕਿ, ਕੈਪਟਨ ਅਮਰਿੰਦਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਚੋਣ ਪ੍ਰੀਕ੍ਰਿਆ ਦੌਰਾਨ ਬਾਗੀ ਉਮੀਦਵਾਰਾਂ ਦੀ ਮੌਜ਼ੂਦਗੀ ਨਾਲ ਪੰਜਾਬ ਕਾਂਗਰਸ ਨੂੰ ਵੋਟਿੰਗ ਦੀਆਂ ਸੰਭਾਵਨਾਵਾਂ ‘ਤੇ ਗੰਭੀਰ ਅਸਰ ਨਹੀਂ ਪਏਗਾ। ਪਾਰਟੀ ਨੇ ਵਿਧਾਨ ਸਭਾ ਚੋਣਾਂ ਜਿੱਤਣ ਦੇ ਲਾਇਕ ਉਮੀਦਵਾਰਾਂ ਨੂੰ ਚੁਣਿਆ ਹੈ ਤੇ ਪੰਜਾਬ ਦਾ ਖੋਹ ਚੁੱਕਿਆ ਸਨਮਾਨ ਵਾਪਿਸ ਹਾਸਿਲ ਕਰਨ ਵਾਸਤੇ ਕਾਂਗਰਸ ਲਈ ਦੋ-ਤਿਹਾਈ ਬਹੁਮਤ ਲਿਆਉਣ ‘ਚ ਉਹ ਮਦੱਦ ਕਰਨਗੇ।

Please Click here for Share This News

Leave a Reply

Your email address will not be published. Required fields are marked *