rivers casino address des plaines il great casino novice 3 001 614 422000 b m del lago casino in waterloo new york red rock casino poker room phone number jackpot joanie's casino las vegas nv www pds cypress bayou casino com
best platform for news and views

ਕੈਪਟਨ ਤੋਂ ਬਿਨਾਂ ਸਮਝੌਤਾ ਕਰਨ ਵਾਲੇ ਸਿੱਧੂ ਹੁਣ ਉਸ ਨੂੰ ਆਪਣਾ ਬੌਸ ਕਿਉਂ ਮੰਨ ਰਹੇ ਹਨ : ਹਰਸਿਮਰਤ ਬਾਦਲ

Please Click here for Share This News

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਐਮ ਪੀ ਸ੍ਰੀ ਨਵਜੋਤ ਸਿੱਧੂ ਵੱਲੋਂ ਇਕ ਦੂਜੇ ਦੀ ਸ਼ਲਾਘਾ ਕਰਨ ਤੇ ਚੁਟਕੀ ਲੈਂਦਿਆਂ ਅੱਜ ਕਿਹਾ ਕਿ ਲੋਕਾਂ ਦੇ ਮਨਾਂ ਵਿਚ ਇਸ ਉਲਝਣਤਾਣੀ ਬਣੀ ਹੋਈ ਹੈ ਕਿ ਤੁਹਾਡਾ ਕਿਹੜਾ ਬਿਆਨ ਅਸਲੀ ਮੰਨਿਆ ਜਾਵੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਕੇਂਦਰੀ ਕੈਬਨਿਟ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਸ੍ਰੀ ਸਿੱਧੂ ਹੁਣ ਕਹਿ ਰਹੇ ਹਨ ਕਿ ਅਮਰਿੰਦਰ ਸਿੰਘ ਉਹਨਾਂ ਦੇ ਬੋਸ ਹਨਤਾਂ ਫਿਰ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਪਹਿਲਾਂ ਉਹਨਾਂ ਨੇ ਇਹ ਐਲਾਨ ਕਿਸ ਮਜਬੂਰੀ ਵਿਚ ਕੀਤਾ ਸੀ ਕਿ ਅਸੀਂ ਕਾਂਗਰਸ ਨਾਲ ਸਮਝੌਤਾ ਕਰਾਂਗੇ,ਬਗੈਰ ਕੈਪਟਨ ਦੇਉਹਨਾਂ ਕਿਹਾ ਕਿ ਇਸੇ ਤਰਾਂ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਆਵਾਜ਼ ਏ ਪੰਜਾਬਨੂੰ ਟਾਂਗਾ ਪਾਰਟੀਕਰਾਰ ਦਿੱਤਾ ਸੀ ਤੇ ਹੁਣ ਇਸੇ ਟਾਂਗਾ ਪਾਰਟੀਦੇ ਆਗੂਆਂ ਦਾ ਉਹ ਧੰਨਵਾਦ ਕਰ ਰਹੇ ਹਨ ਕਿ ਉਹ ਬਿਨਾਂ ਸ਼ਰਤਕਾਂਗਰਸ ਵਿਚ ਸ਼ਾਮਲ ਹੋਏ ਹਨ।
ਉਹਨਾਂ ਕਿਹਾ ਕਿ ਇਹ ਆਗੂ  ਜਿਵੇਂ ਦਿਨ ਚੜਦਾ ਹੈ ਉਹ ਵੱਖ ਵੱਖ ਮਾਮਲਿਆਂ ਤੇ ਸਟੈਂਡ ਲੈ ਲੈਂਦੇ ਹਨ ਤੇ ਜਦੋਂ ਦਿਨ ਛੁਪਦਾ ਹੈ ਤਾਂ ਇਹ ਸਟੈਂਡ ਬਦਲ ਜਾਂਦਾ ਹੈ। ਉਹਨਾਂ ਕਿਹਾ ਕਿ ਰਾਜ ਦੇ ਲੋਕ  ਸਿਆਸੀ ਆਗੂਆਂ ਦਾ ਇਹ ਵਰਤਾਰਾ ਪਹਿਲੀ ਵਾਰ ਵੇਖ ਰਹੇ ਹਨ ਕਿ ਕਿਸੇ ਮਾਮਲੇ ਤੇ ਇਕ ਦਿਨ ਉਹਨਾਂ ਦਾ ਸਟੈਂਡ ਕੁਝ ਹੁੰਦਾ ਹੈ ਤੇ ਉਸੇ ਮਾਮਲੇ ਤੇ ਅਗਲੇ ਦਿਨ ਉਹਨਾਂ ਦੇ ਵਿਚਾਰ ਬਿਲਕੁਲ ਉਲਟ ਹੁੰਦੇ ਹਨ।
ਇਹਨਾਂ ਦੋਹਾਂ ਆਗੂਆਂ ਵੱਲੋਂ ਅਪਣਾਏ ਦੋਗਲੇਪਨ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਅਜਿਹੇ ਆਗੂਆਂ ਤੋਂ ਕਿਸੇ ਵੀ ਤਰਾਂ ਦੇ ਚੰਗੇ ਦੀ ਉਮੀਦ ਨਹੀਂ ਰੱਖੀ ਜਾ ਸਕਦੀ ਜੋ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਤੇ ਸਿਰਫ ਆਪਣੀ ਤਰੱਕੀ ਲਈ ਕੰਮ ਕਰਦੇ ਹਨ ਤੇ ਲੋਕਾਂ ਦੀ ਭਲਾਈ ਤੇ ਰਾਜ ਦੀ ਤਰੱਕੀ ਨਾਲ ਇਹਨਾਂ ਦਾ ਕੋਈ ਸਰੋਕਾਰ ਨਹੀਂ ਹੁੰਦਾ।
ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਕੈਪਟਨ ਅਮਰਿੰਦਰ ਸਿੰਘ ਇਸ ਤਰੀਕੇ ਝੂਠ ਬੋਲਣ ਤੇ ਡਰਾਮੇ ਕਰਨ ਤੇ  ਉਤਾਰੂ ਹਨ।  ਉਹਨਾਂ ਕਿਹਾ ਕਾ ਸਭ ਤੋਂ ਮਾੜਾ ਵਿਵਹਾਰ ਇਹਨਾਂ ਨੇ 2002 ਵਿਚ ਮੁੱਖ ਮੰਤਰੀ ਵਜੋਂ ਕੁਰਸੀ ਸੰਭਾਲਣ ਵੇਲੇ ਕੀਤਾ ਸੀ ਜਦੋਂ ਇਹਨਾਂ ਨੇ ਕਿਸਾਨਾਂ ਦੀ ਮੁਫਤ ਬਿਜਲੀ ਬੰਦ ਕਰ ਦਿੱਤੀ ਸੀ ਤੇ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ ਤੇ ਭਰਤੀ  ਉਪਰ ਮੁਕੰਮਲ ਪਾਬੰਦੀ ਲਗਾ ਦਿੱਤੀ ਸੀ ਜਦਕਿ ਚੋਣ ਪ੍ਰਚਾਰ ਦੌਰਾਨ ਉਹਨਾਂ ਨੇ ਮੁਫਤ ਬਿਜਲੀ ਜਾਰੀ ਰੱਖਣ ਤੇ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਸਨ।
ਉਹਨਾਂ ਕਿਹਾ ਕਾਂਗਰਸ ਦੇ ਆਗੂਆਂ ਨੂੰ ਸਵਾਲ ਕੀਤਾ ਕਿ  ਲੋਕ ਉਹਨਾਂ ਦੀ ਗੱਲ ਤੇ ਵਿਸ਼ਵਾਸ ਕਿਵੇਂ ਕਰਨ ਜਦੋਂ ਹਾਲੇ ਚੋਣ ਪ੍ਰਚਾਰ ਹੀ ਚਲ ਰਿਹਾ ਹੈ ਤੇ ਉਹ ਰੋਜ਼ਾਨਾ ਆਧਾਰ ਤੇ ਸਟੈਂਡ ਬਦਲ ਰਹੇ ਹਨ। 
ਅਕਾਲੀ ਆਗੂ ਨੇ ਕਿਹਾ ਕਿ ਦੋਹਾਂ ਆਗੂਆਂ ਦੇ ਮਨਾਂ ਵਿਚ ਬਣੀ ਉਲਝਣ ਤੋਂ ਸਪਸ਼ਟ ਹੈ ਕਿ ਉਹਨਾਂ ਨੇ ਵੇਖ ਲਿਆ ਹੈ ਕਿ ਰਾਜ ਦੇ ਲੋਕਾਂ ਨੇ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਨੂੰ ਰਾਜ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪਣ ਦਾ ਫੈਸਲਾ ਕਰ ਲਿਆ ਹੈ। ਉਹਨਾਂ ਨੇ ਦੋਹਾਂ ਨੂੰ ਸਲਾਹ ਦਿੱਤੀ ਕਿ ਉਹ ਆਰਾਮ ਕਰਨ ਅਤੇ ਸੱਚਾਈ ਨੂੰ  ਹਜ਼ਮ ਕਰਨਾ ਸਿੱਖ ਲੈਣ।

Please Click here for Share This News

Leave a Reply

Your email address will not be published.