best platform for news and views

ਕੈਪਟਨ ਤੇ ਸਿੱਧੂ ਦੇ ਰੋਡ ਸ਼ੋਅ ਨੂੰ ਲੈ ਕੇ ਕਾਂਗਰਸ ਲਾ ਰਹੀ ਹੈ ਅੱਡੀ ਚੋਟੀ ਦਾ ਜੋਰ

Please Click here for Share This News

ਰਾਜਨ ਮਾਨ
ਅੰਮ੍ਰਿਤਸਰ  : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੈਂਬਰ ਪਾਰਲੀਮੈਂਟ  ਨਵਜੋਤ ਸਿੰਘ ਸਿੱਧੂ ਵਲੋਂ ਕੱਢੇ ਜਾ ਰਹੇ 19 ਜਨਵਰੀ ਨੂੰ ਸਾਂਝੇ ਰੋਡ ਸ਼ੋਅ ਨੂੰ ਲੈ ਕੇ ਕਾਂਗਰਸ ਆਪਣੀ ਪੂਰੀ ਤਾਕਤ ਝੋਕਣ ਜਾ ਰਹੀ ਹੈ। ਇਸ ਰੋਡ ਸ਼ੋਅ ਨੂੰ ਲੈ ਕੇ ਅੰਮ੍ਰਿਤਸਰ ਦੇ 9 ਦੇ 9 ਵਿਧਾਨ ਸਭਾ ਹਲਕਿਆਂ ਦੇ ਕਾਂਗਰਸੀ ਉਮੀਦਵਾਰਾਂ ਨੇ ਕਮਰਕਸੇ ਕਰ ਲਏ ਹਨ ਅਤੇ ਮੀਟਿੰਗਾਂ ਦਾ ਸਿਲਸਿਲਾ ਹੋਰ ਤੇਜ਼ ਕਰ ਦਿੱਤਾ ਹੈ। ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਕਾਂਗਰਸ ਦੇ Àਮੀਦਵਾਰ ਗੁਰਜੀਤ ਸਿੰਘ ਔਜਲਾ ਇਸ ਰੋਡ ਸੋਅ ਨੂੰ ਲੈ ਕੇ ਪੂਰੇ ਉਤਸ਼ਾਹਿਤ ਹਨ ਅਤੇ ਉਨ•ਾਂ ਦਾਅਵਾ ਕੀਤਾ ਹੈ ਕਿ ਇਸ ਰੋਡ ਸੋਅ ਉਪਰੰਤ ਵਿਰੋਧੀਆਂ ਕੋਲ ਕਹਿਣ ਲਈ ਕੁਝ ਵੀ ਬਾਕੀ ਨਹੀ ਰਹੇਗਾ ਅਤੇ ਲੋਕ ਕੈਪਟਨ ਅਤੇ ਸਿੱਧੂ ਦੇ ਸੁਆਗਤ ਲਈ ਟੁਟ ਪੈਣਗੇ। ਲੋਕਾਂ ਦੇ ਮਨਾਂ ਵਿਚ ਇਨਾ ਉਤਸ਼ਾਹ ਹੈ ਕਿ ਉਹ ਹੁਣ ਤੋ ਹੀ ਰੋਡ ਸੋਅ ਨੂੰ ਲੈ ਕੇ ਜਥੇਬੰਦ ਹੋ ਰਹੇ ਹਨ।
ਗੁਰਜੀਤ ਸਿੰਘ ਔਜਲਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀਆਂ , ਭਾਜਪਾਈਆਂ ਦੀ ਉਸ ਸਾਜਿਸ਼ ਤੋ ਸੁਚੇਤ ਰਹਿਣ ਜਿਸ ਸ਼ਾਜਿਸ਼ ਤਹਿਤ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਵਿਧਾਨ ਸਭਾ ਹਲਕਾ ਪੂਰਬੀ ਤੋ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੂੰ ਇਕ ਦੂਜੇ ਦੇ ਵਿਰੋਧੀ ਦਸਣ ਤੇ ਜੋਰ ਦੇ ਰਹੇ ਹਨ। ਉਨ•ਾਂ ਕਿਹਾ ਕਿ 19 ਜਨਵਰੀ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਇਕਠੇ ਰੋਡ ਸ਼ੋਅ ਕਰਨ ਜਾ ਰਹੇ ਹਨ। ਉਨ•ਾਂ ਕਿਹਾ ਕਿ ਦੋਵੇ ਆਗੂ ਦੋ ਜਿਸਮ ਤੇ ਇਕ ਜਾਨ ਹਨ।
ਅੱਜ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਦੇ ਉਪ ਮੁਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਆਗੂਆ ਕੋਲ ਕੋਈ ਵੀ ਲੋਕ ਮੁੱਦੇ ਨਾ ਰਹਿਣ ਦੇ ਕਾਰਨ ਉਹ ਹੁਣ ਲੋਕਾਂ ਦਾ ਧਿਆਨ ਵੰਡ ਰਹੇ ਹਨ, ਪਰ ਲੋਕ ਜਾਗਰੂਕ ਹੋ ਚੁੱਕੇ ਹਨ ਤੇ ਉਨ•ਾਂ ਅੱਜ ਨਵਜੋਤ ਸਿੰਘ ਸਿੱਧੂ ਦੇ ਅੰਮ੍ਰਿਤਸਰ ਪੁਜਣ ਤੇ ਜਿਸ ਤਰੀਕੇ ਨਾਲ ਨਿਘਾ ਸੁਆਗਤ ਕੀਤਾ ਹੈ ਦੇ ਬਾਅਦ ਉਹ ਬੋਖਲਾਹਟ ਵਿਚ ਆ ਗਏਹਨ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅਕਾਲੀ ਦਲ ਭਾਜਪਾ ਗਠਜੋੜ ਨੂੰ ਆਪਣੀ ਹਾਰ ਸ਼ਪਸ਼ਟ ਨਜ਼ਰ ਆ ਰਹੀ ਹੈ ਤੇ ਉਹ ਕਿਹੜਾ ਮੂੰਹ ਲੈਕੇ ਲੋਕਾਂ ਵਿਚ ਜਾਣ ਅਤੇ ਕਿਹੜੇ ਵਾਅਦੇ ਕਰਨ ਤਾਂ ਕਿ ਲੋਕ ਉਨ•ਾਂ ਦੇ ਭਰਮ ਜਾਲ ਵਿਚ ਫਸ ਸਕਣ। ਉਨ•ਾਂ ਕਿਹਾ ਕਿ 10 ਸਾਲ ਲੋਕਾਂ ਨੇ ਸੰਤਾਪ ਆਪਣੇ ਪਿੰਡੇ ਤੇ ਹੰਢਾਇਆ ਹੈ ਤੇ ਹੁਣ ਪੰਜਾਬੀਆਂ ਨੇ ਇਨ•ਾਂ ਤੋ ਛੁਟਕਾਰਾ ਲੈਣ ਦਾ ਪੱਕਾ ਮਨ ਬਣਾ ਲਿਆ ਹੈ। ਪੰਜਾਬੀਆਂ ਨੇ ਧਾਰ ਲਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਹੀ ਸਰਕਾਰ ਬਨਾਉਂਣੀ ਹੈ।  ਉਨ•ਾਂ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀ ਨਿਸ਼ਾਨੇ ਤੇ ਲੈਦਿਆਂ ਕਿਹਾ ਕਿ ਉਹ ਵੀ ਤਿੰਨ ਸੋ ਕਰੌੜ ਦੇ ਘੋਟਾਲੇ ਦੇ ਮਾਮਲੇ ਵਿਚ ਜਲਦ ਹੀ ਜੇਲ ਦੀ ਯਾਤਰਾ ਕਰਨ ਵਾਲੇ ਹਨ।  ਉਹ ਹੁਣ ਆਪਣੀ ਫਿਕਰ ਕਰਨ , ਪੰਜਾਬ ਦੀ ਫਿਕਰ ਕਰਨ ਲਈ ਇਕਲਾ ਕੈਪਟਨ ਅਮਰਿੰਦਰ ਸਿੰਘ ਹੀ ਕਾਫੀ ਹੈ।  ਕੇਜਰੀਵਾਲ ਹਮਲਾਵਰਾਂ ਦੀ ਤਰ•ਾਂ ਲੋਕਤੰਤਰ ਦਾ ਨਕਾਬ ਪਾ ਕੇ ਪੰਜਾਬ, ਪੰਜਾਬੀਆਂ ਨੂੰ ਲੁਟਣ ਦਾ ਮਨਸੂਬਾ ਬਣਾ ਕੇ ਆਇਆ ਸੀ। ਜਿਸ ਨੂੰ ਟਿਕਟਾਂ ਦੀ ਵੰਡ ਤੋ ਹੀ ਲੋਕਾਂ ਨੇ ਭਾਂਪ ਲਿਆ ਹੈ ਜਿਸ ਵਿਚ ਉਸ ਨੇ ਵਿਧਾਨ ਸਭਾ ਹਲਕਿਆਂ ਦੀਆਂ ਟਿਕਟਾਂ ਬੋਲੀ ਲਗਾ ਕੇ ਵੇਚੀਆਂ ਹਨ। ਆਮ ਆਦਮੀ ਦੀਆਂ ਭਾਵਨਾਵਾਂ ਤੇ ਜਜਬਾਤਾਂ ਨਾਲ ਖੇਡ ਕੇ ਜੋ ਚੰਨ ਚੜਾਇਆ ਉਹ ਸਾਮਣੇ ਆ ਗਿਆ। ਇਸਸਮੇ ਸਿਰਫ ਕੁਝ ਅਮੀਰ ਲੋਕਾਂ ਦਾ ਟੋਲਾ ਹੀ ਉਸ ਦੇ ਨਾਲ ਹੈ। ਲੋਕ ਉਸਨੂੰ ਛਡ ਚੁੱਕੇ ਹਨ ਤੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ। ਉਨ•ਾਂ ਕਿਹਾ ਕਿ ਜਿੰਨਾਂ ਜਿੰਨਾ ਲੋਕਾਂ ਨੂੰ ਅਕਾਲੀ ਦਲ ਨੇ ਲੁਟਿਆ ਤੇ ਕੁਟਿਆ ਸੀ ਉਹ ਧਾਅ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਜੋੜ ਗਏ ਹਨ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਹੱਥਾ ਵਿਚ ਹੀ ਪੰਜਾਬ ਦਾ ਭਵਿਖ ਸੁਰਖਿਅਤ ਹੈ। ਉਨ•ਾਂ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਉਮੀਦਵਾਰ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਨਾਂ ਲੋਕਾਂ ਬਾਰੇ ਮੈ ਕੁਝ ਨਹੀ ਬੋਲਣਾ ਲੋਕ ਸਭ ਜਾਣਦੇ ਹਨ। ਅਜੇ ਤਾਂ  ਚੋਣਾ ਦਾ ਮਾਹੋਲ ਸ਼ੁਰੂ ਹੀ ਹੋਇਆ ਹੈ। ਜਦ ਪੂਰੀ ਤਰ•ਾਂ ਨਾਲ ਮਘ ਗਿਆ ਤਾਂ ਇਹ ਲੋਕ ਕਿਧਰੇ ਲਭਣੇ ਹੀ ਨਹੀ ਹਨ। ਖੁੰਬਾਂ ਵਾਂਗ ਉਘੇ ਹੋਏ ਇਨ•ਾਂ ਆਗੂਆਂ ਨੇ ਮੌਕਾਪ੍ਰਸਤੀ ਦਾ ਜੋ ਸਬੂਤ ਦਿੱਤਾ ਹੈ ਉਹ ਲੋਕਾਂ ਤਕ ਪੁੱਜ ਗਿਆ ਹੈ। ਲੋਕਾਂ ਨੇ ਆਪਣਾ ਫੈਸਲਾ 4 ਫਰਵਰੀ ਨੂੰ ਸੁਣਾ ਦੇਣਾ ਹੈ ਜਿਸ ਦਾ ਐਲਾਣ 11 ਮਾਰਚ ਨੂੰ ਹੋਣਾ ਬਾਕੀ ਹੈ। ਉਨ•ਾਂ ਇਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਲੋਕ ਚੰਗੀ ਤਰ•ਾਂ ਜਾਣਦੇ ਹਨ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਕੋਣ ਅਲੰਬੜਦਾਰ ਰਿਹਾ ਹੈ ਤੇ ਕੋਣ ਭਗੋੜਾ ਹੈ।

Please Click here for Share This News

Leave a Reply

Your email address will not be published. Required fields are marked *