best platform for news and views

ਕੈਪਟਨ ਅਮਰਿੰਦਰ ਸਿੰਘ ਵੱਲੋਂ 521 ਕਰੋੜ ਰੁਪਏ ਦੀ ਲਾਗਤ ਅਤੇ ਸਾਲਾਨਾ 80 ਹਜ਼ਾਰ ਮੀਟਰਕ ਟਨ ਸਮਰੱਥਾ ਵਾਲੇ ਫੂਡ ਪ੍ਰੋਸੈਸਿੰਗ ਪਲਾਂਟ ਦਾ ਨੀਂਹ ਪੱਥਰ

Please Click here for Share This News

ਸਮਰਾਲਾ/ਮਾਛੀਵਾੜਾ, 30 ਮਈ:
ਸੂਬੇ ਵਿੱਚ ਸਨਅਤੀ ਵਿਕਾਸ ਅਤੇ ਰੋਜ਼ਗਾਰ ਉਤਪਤੀ ਨੂੰ ਹੋਰ ਉਤਸ਼ਾਹਿਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਲਾਕੇ ਵਿੱਚ ਸਬਜ਼ੀਆਂ ਦੇ ਪ੍ਰੋਸੈਸਿੰਗ ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਭਾਰਤੀ ਸਹਿਕਾਰਤਾ ਅਦਾਰਾ ‘ਇਫ਼ਕੋ’ (ਇੰਡੀਅਨ ਫਾਰਮਰਜ਼ ਫਰਟੀਲਾਈਜਰਜ਼ ਕੋਆਪਰੇਟਿਵ ਲਿਮਟਿਡ) ਅਤੇ ਸਪੇਨ ਦੀ ਮੋਹਰੀ ਫੂਡ ਪ੍ਰੋਸੈਸਿੰਗ ਕੰਪਨੀ ‘ਕੋਂਗੇਲਡੋਸ ਡੇ ਨਵਾਰਾ’ (ਸੀ. ਐੱਨ. ਕਾਰਪੋਰੇਸ਼ਨ) ਵੱਲੋਂ ਸਾਂਝੇ ਉਦਮ ਤਹਿਤ ਸਥਾਪਤ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਪਰਾਲਾ ਪੰਜਾਬ ਵਿੱਚ ਨੌਕਰੀਆਂ ਦੇ ਮੌਕੇ ਪੈਦਾ ਕਰਨ ਲਈ ਸਨਅਤੀ ਖੇਤਰ ਨੂੰ ਹੋਰ ਵਿਕਸਤ ਕਰਨ ਅਤੇ ਸੂਬੇ ਨੂੰ ਮਾਲੀ ਤੌਰ ‘ਤੇ ਮਜ਼ਬੂਤ ਕਰਨ ਦਾ ਇੱਕ ਕਦਮ ਹੈ।
ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਗਈ ਨਵੀਂ ਸਨਅਤੀ ਨੀਤੀ ਦੀ ਪ੍ਰਸੰਸ਼ਾ ਕਰਦਿਆਂ ਉਨ•ਾਂ ਕਿਹਾ ਕਿ ਇਸ ਨਵੀਂ ਨੀਤੀ ਦੇ ਲਾਗੂ ਹੋਣ ਨਾਲ ਜਿੱਥੇ ਮੰਡੀ ਗੋਬਿੰਦਗੜ• ਵਿੱਚ ਬੰਦ ਪਏ 600 ਯੂਨਿਟ ਮੁੜ ਚੱਲ ਪਏ ਹਨ ਉਥੇ 40 ਹੋਰ ਨਵੇਂ ਯੂਨਿਟ ਲੱਗ ਰਹੇ ਹਨ। ਉਨ•ਾਂ ਕਿਹਾ ਕਿ ਉਨ•ਾਂ ਦੀ ਸਰਕਾਰ ਨੇ ਹੁਣ ਤੱਕ ਕਈ ਕੰਪਨੀਆਂ ਨਾਲ 51,969 ਕਰੋੜ ਰੁਪਏ ਦੀ ਲਾਗਤ ਵਾਲੇ 299 ਸਮਝੌਤੇ ਸਹੀਬੱਧ ਕੀਤੇ ਹਨ। ਉਨ•ਾਂ ਕਿਹਾ ਕਿ ਉਨ•ਾਂ ਦੇ ਕਾਰਜਕਾਲ ਦੌਰਾਨ 46,902 ਕਰੋੜ ਰੁਪਏ ਦੀ ਲਾਗਤ ਵਾਲੇ 650 ਨਵੇਂ ਪ੍ਰੋਜੈਕਟ ਸੂਬੇ ਵਿੱਚ ਆਏ ਹਨ, ਜਿਨ•ਾਂ ਨਾਲ 167,309 ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਉਨ•ਾਂ ਕਿਹਾ ਕਿ ਇਹ ਪ੍ਰੋਜੈਕਟ 521 ਕਰੋੜ ਰੁਪਏ ਦੀ ਲਾਗਤ ਨਾਲ 55 ਏਕੜ ਰਕਬੇ ਵਿੱਚ ਸਥਾਪਤ ਕੀਤਾ ਜਾਵੇਗਾ, ਜਿਸ ਦੀ ਸਾਲਾਨਾ ਫੂਡ ਪ੍ਰੋਸੈਸਿੰਗ ਸਮਰੱਥਾ 80 ਹਜ਼ਾਰ ਮੀਟਰਕ ਟਨ ਹੋਵੇਗੀ। ਇਸ ਪ੍ਰੋਜੈਕਟ ‘ਤੇ ਕੁੱਲ 1000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਪ੍ਰੋਜੈਕਟ ਦੇ ਚਾਲੂ ਹੋਣ ਨਾਲ ਸਿੱਧੇ ਅਤੇ ਅਸਿੱਧੇ ਤੌਰ ‘ਤੇ 2500 ਨਵੀਂਆਂ ਨੌਕਰੀਆਂ ਪੈਦਾ ਹੋਣਗੀਆਂ। ਇਸ ਪਲਾਂਟ ਦੇ ਚਾਲੂ ਹੋਣ ਨਾਲ ਕਿਸਾਨੀ ਨੂੰ ਵੱਡਾ ਆਰਥਿਕ ਹੁਲਾਰਾ ਮਿਲੇਗਾ ਕਿਉਂਕਿ ਇਸ ਪਲਾਂਟ ਵਿੱਚ ਪ੍ਰੋਸੈਸ ਕਰਨ ਲਈ ਕਰੀਬ 150,00 ਮੀਟਰਕ ਟਨ ਸਬਜ਼ੀਆਂ ਸਥਾਨਕ ਕਿਸਾਨਾਂ ਤੋਂ ਲਈਆਂ ਜਾਇਆ ਕਰਨਗੀਆਂ।
ਉਨ•ਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਬਰੌਕਲੀ, ਗੋਭੀ, ਗਾਜਰ, ਮਟਰ ਅਤੇ ਮੱਕੀ ਦੇ ਦਾਣੇ ਪ੍ਰੋਸੈਸ ਕੀਤੇ ਜਾਇਆ ਕਰਨਗੇ ਅਤੇ ਇਸ ਤੋਂ ਇਲਾਵਾ ਆਲੂਆਂ ਦੇ ਫਰੈਂਚ ਫਰਾਈਜ਼ ਅਤੇ ਸਨੈਕਸ ਤਿਆਰ ਕਰਕੇ ਮਾਰਕੀਟ ਵਿੱਚ ਲਿਆਂਦੇ ਜਾਣਗੇ। ਇਸ ਪਲਾਂਟ ਵੱਲੋਂ ਸਾਲ 2020 ਤੱਕ ਉਤਪਾਦਨ ਸ਼ੁਰੂ ਕਰ ਦੇਣ ਦਾ ਅਨੁਮਾਨ ਹੈ। ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਭਾਰਤ ਵਿੱਚ ਸਪੇਨ ਦੀਆਂ ਖੇਤੀ ਤਕਨੀਕਾਂ ਦੇ ਵਿਕਾਸ ਦੇ ਨਾਲ-ਨਾਲ ਦੇਸ਼ ਦੇ ਸਮਾਜਿਕ, ਆਰਥਿਕ, ਖੋਜ, ਬੀਜ ਪੈਦਾਵਾਰ, ਮਸ਼ੀਨਰੀ ਪੈਦਾਵਾਰ, ਕੋਲਡ ਸਟੋਰੇਜ਼ ਅਤੇ ਟਰਾਂਸਪੋਰਟ ਖੇਤਰ ਵਿੱਚ ਵਿਕਾਸ ਹੋਵੇਗਾ।
ਉਨ•ਾਂ ਦੱਸਿਆ ਕਿ ਕੰਪਨੀ ਵੱਲੋਂ ਕਿਸਾਨਾਂ ਨੂੰ ਨਵੀਂਆਂ ਖੇਤੀ ਤਕਨੀਕਾਂ ਅਤੇ ਬੀਜ਼ਾਂ ਸੰਬੰਧੀ ਸਿਖ਼ਲਾਈ ਵੀ ਦਿੱਤੀ ਜਾਵੇਗੀ। ਸੂਬੇ ਵਿੱਚ ਪਾਣੀ ਦੀ ਸਥਿਤੀ ਦਿਨੋਂ ਦਿਨ ਨਾਜ਼ੁਕ ਹੁੰਦੀ ਜਾ ਰਹੀ ਹੈ, ਜਿਸ ਕਾਰਨ ਅੱਜ ਲੋੜ ਹੈ ਕਿ ਉਹ ਫ਼ਸਲਾਂ ਬੀਜੀਆਂ ਜਾਣ, ਜਿਨ•ਾਂ ਨਾਲ ਪਾਣੀ ਦੀ ਖ਼ਪਤ ਘੱਟ ਹੋਵੇ ਅਤੇ ਉਤਪਾਦਨ ਜਿਆਦਾ ਹੋਵੇ। ਉਨ•ਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ 10 ਹਜ਼ਾਰ ਤੋਂ ਵਧੇਰੇ ਕਿਸਾਨਾਂ ਨੂੰ ਆਰਥਿਕ ਲਾਭ ਹੋਵੇਗਾ।
ਉਨ•ਾਂ ਦੱਸਿਆ ਕਿ ਇਸ ਪ੍ਰੋਜੈਕਟ ਤੋਂ ਇਲਾਵਾ ਇਨਵੈਸਟ ਪੰਜਾਬ ਵੱਲੋਂ ਇਨਵੈਸਟਮੈਂਟ ਪ੍ਰੋਮੋਸ਼ਨ ਵਿਭਾਗ ਰਾਹੀਂ ਸੂਬੇ ਵਿੱਚ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਨਿਵੇਸ਼ ਲਈ ਵਡੇਰੇ ਯਤਨ ਕੀਤੇ ਜਾ ਰਹੇ ਹਨ। ਇਨ•ਾਂ ਯਤਨਾਂ ਤਹਿਤ ਹੀ ਸੂਬੇ ਵਿੱਚ ਵਰੁਣ ਬੀਵਰੇਜਸ (ਪੈਪਸੀਕੋ) ਵੱਲੋਂ 800 ਕਰੋੜ ਰੁਪਏ, ਵੇਰਕਾ ਵੱਲੋਂ 327 ਕਰੋੜ, ਲੁਧਿਆਣਾ ਬੀਵਰੇਜਿਜ਼ (ਕੋਕਾ ਕੋਲਾ) ਵੱਲੋਂ 220 ਕਰੋੜ, ਫਰੀਗੇਰੀਓ ਕੋਨੇਰਵਾ ਅਲਾਨਾ ਵੱਲੋਂ 125 ਕਰੋੜ, ਚਣੱਕਿਆ ਡੇਅਰੀ ਵੱਲੋਂ 104 ਕਰੋੜ, ਅਡਾਨੀ ਵਿਲਮਰ ਵੱਲੋਂ 64 ਕਰੋੜ ਰੁਪਏ, ਗੋਦਰੇਜ ਟਾਈਸਨ ਵੱਲੋਂ 57 ਕਰੋੜ, ਇਸਕੋਨ ਬਾਲਾਜੀ ਵੱਲੋਂ 25 ਕਰੋੜ ਦਾ ਨਿਵੇਸ਼ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਯੂ. ਏ. ਈ. ਅਧਾਰਿਤ ਕੰਪਨੀਆਂ ਐਮਾਰ, ਸ਼ਰਾਫ਼ ਗਰੁੱਪ ਅਤੇ ਲੁੱਲੂ ਗਰੁੱਪ ਇੰਟਰਨੈਸ਼ਨਲ ਵੱਲੋਂ ਐਗਰੋ ਪ੍ਰੋਸੈਸਿੰਗ ਸਹੂਲਤਾਂ ਮੁਹੱਈਆ ਕਰਾਉਣ ਅਤੇ ਪੰਜਾਬ ਵਿੱਚੋਂ ਖੇਤੀ ਜਿਣਸਾਂ ਦੀ ਬਰਾਮਦ ਬਾਰੇ ਗੱਲਬਾਤ ਚੱਲ ਰਹੀ ਹੈ। ਅਸਲ ਵਿੱਚ ਲੁੱਲੂ ਗਰੁੱਪ ਇੰਟਰਨੈਸ਼ਨਲ ਨੇ ਤਾਂ ਸੂਬੇ ਵਿੱਚੋਂ 200 ਟਨ ਕਿਨੂੰ ਬਰਾਮਦ ਕਰ ਵੀ ਲਿਆ ਹੈ ਅਤੇ ਹੁਣ ਮਾਰਕਫੈੱਡ, ਪੰਜਾਬ ਐਗਰੋ ਅਤੇ ਨਿੱਜੀ ਕੰਪਨੀਆਂ ਨਾਲ ਹੋਰ ਖੇਤੀ ਉਤਪਾਦ ਖਰੀਦਣ ਬਾਰੇ ਗੱਲ ਚੱਲ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਨਿਵੇਸ਼ ਪੱਖੀ ਮਾਹੌਲ ਪੈਦਾ ਹੋਣ ਤੋਂ ਉਤਸ਼ਾਹਿਤ ਹੋ ਕੇ ਆਈ. ਟੀ. ਸੀ. ਗਰੁੱਪ ਨੇ ਕਪੂਰਥਲਾ ਵਿੱਚ ਮੌਜੂਦਾ ਯੂਨਿਟ ਨੂੰ ਵਧਾਉਣ ਲਈ ਹੋਰ ਜ਼ਮੀਨ ਖਰੀਦ ਲਈ ਹੈ। ਇਸ ਤੋਂ ਇਲਾਵਾ ਅਮਰੀਕਾ ਅਧਾਰਿਤ ਫੀਡ ਕੰਪਨੀ ਕਾਰਗਿਲ ਨੇ ਵੀ ਆਪਣੇ ਬਠਿੰਡਾ ਸਥਿਤ ਪਲਾਂਟ ਨੂੰ ਹੋਰ ਵਧਾਉਣ ਲਈ ਪ੍ਰਕਿਰਿਆ ਆਰੰਭੀ ਹੋਈ ਹੈ।
ਇਸ ਤੋਂ ਪਹਿਲਾਂ ਇਫ਼ਕੇ ਦੇ ਚੇਅਰਮੈਨ ਸ੍ਰ. ਬਲਵਿੰਦਰ ਸਿੰਘ ਨਕੱਈ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਾਲ ਅਤੇ ਕ੍ਰਿਪਾਨ ਨਾਲ ਸਨਮਾਨਿਤ ਕੀਤਾ। ਹਲਕਾ ਸਮਰਾਲਾ ਦੇ ਵਿਧਾਇਕ ਸ੍ਰ. ਅਮਰੀਕ ਸਿੰਘ ਢਿੱਲੋਂ ਨੇ ਹਲਕੇ ਵਿੱਚ ਵੱਡਾ ਪ੍ਰੋਜੈਕਟ ਲਗਾਉਣ ਅਤੇ ਚੋਣਾਂ ਤੋਂ ਪਹਿਲਾਂ ਵਾਅਦੇ ਪੂਰੇ ਕਰਨ ‘ਤੇ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਉਨ•ਾਂ ਹਲਕਾ ਸਮਰਾਲਾ ਦੀਆਂ ਜ਼ਰੂਰੀ ਲੋੜਾਂ ਬਾਰੇ ਵੀ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ।
ਇਸ ਮੌਕੇ ਭਾਰਤ ਵਿੱਚ ਸਪੇਨ ਦੇ ਡਿਪਟੀ ਅੰਬੈਸਡਰ ਮਿਸਟਰ ਐਡੂਆਰਡੋ ਸਾਂਚੇਜ਼ ਨੇ ਬੋਲਦਿਆਂ ਕਿਹਾ ਕਿ ਇਸ ਪ੍ਰੋਜੈਕਟ ਦੇ ਲੱਗਣ ਨਾਲ ਸੂਬੇ ਵਿੱਚ ਕਿਸਾਨਾਂ ਦੀ ਆਮਦਨੀ ਵਿੱਚ ਵਾਧਾ ਹੋਵੇਗਾ। ਉਨ•ਾਂ ਕਿਹਾ ਕਿ ਸਪੇਨ ਵਿੱਚ ਫੂਡ ਪ੍ਰੋਸੈਸਿੰਗ ਖੇਤਰ ਨੂੰ ਸਭ ਤੋਂ ਜਿਆਦਾ ਤਵੱਜੋ ਦਿੱਤੀ ਜਾਂਦੀ ਹੈ। ਸਪੇਨ ਅਤੇ ਪੰਜਾਬ ਸਰਕਾਰ ਦੇ ਆਪਸੀ ਤਾਲਮੇਲ ਨਾਲ ਸੂਬੇ ਵਿੱਚ ਖੇਤੀ ਵਿੱਚ ਤਕਨੀਕੀ ਵਿਕਾਸ ਅਤੇ ਆਰਥਿਕ ਸੁਧਾਰਾਂ ਨੂੰ ਹੋਰ ਬਲ ਮਿਲੇਗਾ।
ਸਮਾਗਮ ਨੂੰ ਪੰਜਾਬ ਦੇ ਸਨਅਤਾਂ ਅਤੇ ਵਣਜ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ, ਮਾਰਕਫੈੱਡ ਦੇ ਚੇਅਰਮੈਨ ਸ੍ਰ. ਅਮਰਜੀਤ ਸਿੰਘ ਸਮਰਾ, ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਸ੍ਰ. ਲਖ਼ਬੀਰ ਸਿੰਘ ਅਤੇ ਸ੍ਰ. ਕੁਲਦੀਪ ਸਿੰਘ ਵੈਦ (ਦੋਵੇਂ ਵਿਧਾਇਕ), ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰ. ਗੁਰਕਿਰਤ ਕ੍ਰਿਪਾਲ ਸਿੰਘ, ਇੰਨਵੈਸਟ ਪੰਜਾਬ ਦੇ ਸੀ. ਈ. ਓ. ਸ੍ਰੀ ਰਜਤ ਅਗਰਵਾਲ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਐਗਰੋ ਅਤੇ ਫੂਡ ਪ੍ਰੋਸੈਸਿੰਗ ਦੇ ਇੰਨਵੈਸਟ ਪੰਜਾਬ ਸੈਕਟਰ ਅਫ਼ਸਰ ਸ੍ਰੀ ਸੰਜੀਵ ਗੁਪਤਾ, ਇਫਕੋ ਦੇ ਐੱਮ. ਡੀ. ਸ੍ਰੀ ਯੂ. ਐੱਸ. ਅਵਸਥੀ, ਸੀਐੱਨ-ਇਫ਼ਕੋ ਦੇ ਚੇਅਰਮੈਨ ਬੈਨੀਟੋ ਜਿਮੇਨੇਜ਼ ਅਤੇ ਹੋਰ ਵੀ ਹਾਜ਼ਰ ਸਨ।

Please Click here for Share This News

Leave a Reply

Your email address will not be published. Required fields are marked *