best platform for news and views

ਕੈਪਟਨ ਅਮਰਿੰਦਰ ਸਿੰਘ ਵੱਲੋਂ 3 ਹੋਰ ਬਾਗੀ ਕਾਂਗਰਸੀਆਂ ਦੀ ਛਾਂਟੀ

Please Click here for Share This News

ਚੰਡੀਗੜ੍ਹ, 1 ਫਰਵਰੀ: ਵਿਧਾਨ ਸਭਾ ਚੋਣਾਂ ਲਈ ਅਧਿਕਾਰਿਕ ਤੌਰ ‘ਤੇ ਪ੍ਰਚਾਰ ਦਾ ਅੰਤ ਹੋਣ ਤੋਂ ਇਕ ਦਿਨ ਪਹਿਲਾਂ, ਪੰਜਾਬ ਕਾਂਗਰਸ ਨੇ ਤਿੰਨ ਹੋਰ ਬਾਗੀ ਉਮੀਦਵਾਰਾਂ ਨੂੰ ਉਨ੍ਹਾਂ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਹਮੇਸ਼ਾ ਲਈ ਕੱਢ ਦਿੱਤਾ ਹੈ।
ਪਾਰਟੀ ਦੀ ਪ੍ਰਾਇਮਰੀ ਮੈਂਬਰਸ਼ਿਪ ਤੋਂ ਕੱਢੇ ਜਾਣ ਵਾਲਿਆਂ ‘ਚ, ਪਾਰਟੀ ਦੇ ਅਧਿਕਾਰਿਕ ਉਮੀਦਵਾਰਾਂ ਖਿਲਾਫ ਚੋਣ ਲੜਨ ‘ਤੇ ਅਟਲ ਰਹੇ ਬਲਦੇਵ ਸਿੰਘ (ਦਿੜਬਾ 1, ਬਲਾਕ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ), ਜਗਤਾਰ ਸਿੰਘ (ਦਿੜਬਾ 2, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ) ਤੇ ਸਾਬਕਾ ਮੇਅਰ ਸੁਰਿੰਦਰ ਮਹੇ (ਜਲੰਧਰ ਪੱਛਮੀ 34) ਸ਼ਾਮਿਲ ਹਨ।
ਇਸ ਬਾਰੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਸਤਖਤ ਪ੍ਰਾਪਤ ਦਫਤਰੀ ਆਦੇਸ਼ ਬੁੱਧਵਾਰ ਨੂੰ ਜ਼ਾਰੀ ਕੀਤਾ ਗਿਆ।
ਇਸਦੇ ਨਾਲ ਹੀ, ਪਾਰਟੀ ਨੇ ਸੂਬਾ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੇ ਅਧਿਕਾਰਿਕ ਉਮੀਦਵਾਰਾਂ ਦੀ ਹਿਮਾਇਤ ‘ਚ ਮੁਕਾਬਲੇ ਤੋਂ ਹੱਟਣ ‘ਚ ਨਾਕਾਮ ਰਹੇ ਕੁੱਲ 21 ਬਾਗੀ ਉਮੀਦਵਾਰਾਂ ਨੂੰ ਕੱਢ ਦਿੱਤਾ ਹੈ।
ਪਾਰਟੀ ਅਗਵਾਈ ਨੇ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਸਬੰਧੀ ਨਿਰਦੇਸ਼ਾਂ ਦਾ ਪਾਲਣ ਕਰਨ ਤੋਂ ਇਨਕਾਰ ਕਰਨ ਵਾਲਿਆਂ ਖਿਲਾਫ ਸਖ਼ਤ ਅਨੁਸ਼ਾਸਨਾਤਮਕ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਜਦਕਿ ਦੋਸਤਾਨਾ ਤਰੀਕੇ ਨਾਲ ਰਜਾਮੰਦ ਕਰਨ ਦੀਆਂ ਕੋਸ਼ਿਸ਼ਾਂ ਨੂੰ ਜ਼ਾਰੀ ਰੱਖਿਆ ਗਿਆ ਹੈ ਅਤੇ ਕੁਝ ਨੇ ਉਕਤ ਮਾਮਲੇ ‘ਚ ਕੈਪਟਨ ਅਮਰਿੰਦਰ ਦੀ ਵਿਅਕਤੀਗਤ ਅਪੀਲ ਕਾਰਨ ਪਾਰਟੀ ਦੇ ਨਿਰਦੇਸ਼ਾਂ ਨੂੰ ਮੰਨ ਲਿਆ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਚੋਣ ਮੁਕਾਬਲੇ ਤੋਂ ਹੱਟਣਾ ਸਵੀਕਾਰ ਕਰਨ ਵਾਲੇ ਸਾਰੇ ਬਾਗੀਆਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਨੇ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਅਹੁਦਿਆਂ ‘ਤੇ ਨਿਯੁਕਤ ਕੀਤਾ ਜਾਵੇਗਾ।

Please Click here for Share This News

Leave a Reply

Your email address will not be published. Required fields are marked *