best platform for news and views

ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਰਿੰਗ ਰੋਡ ਦੇ ਨਿਰਮਾਣ ਲਈ ਸਿਧਾਂਤਕ ਪ੍ਰਵਾਨਗੀ

Please Click here for Share This News

ਚੰਡੀਗੜ•, 29 ਮਈ-
ਪਟਿਆਲਾ ਸ਼ਹਿਰ ਵਿਚ ਆਵਾਜਾਈ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰ ਦੇ ਆਲੇ-ਦੁਆਲੇ ਰਿੰਗ ਰੋਡ ਨੂੰ ਬਣਾਉਣ ਲਈ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸੜਕ ਸਰਹਿੰਦ ਰੋਡ, ਭਾਦਸੋਂ ਰੋਡ ਅਤੇ ਨਾਭਾ ਨੂੰ ਜਾਣ ਵਾਲੀ ਸੜਕ ਨੂੰ ਸੰਗਰੂਰ ਸੜਕ ਤੱਕ ਜੋੜੇਗੀ।
ਮੁੱਖ ਮੰਤਰੀ ਨੇ ਪ੍ਰਮੁੱਖ ਸਕੱਤਰ ਪੀ.ਡਬਲਯੂ.ਡੀ (ਬੀ ਐਂਡ ਆਰ) ਨੂੰ ਪਟਿਆਲਾ ਰਿੰਗ ਰੋਡ ਨਾਲ ਸਬੰਧਤ ਵੱਖ-ਵੱਖ ਲੰਬਿਤ ਪਏ ਮੁਦਿਆਂ ਨੂੰ ਤੁਰੰਤ ਕੇਂਦਰੀ ਸੜਕ ਟਰਾਂਸਪੋਰਟ ਅਤੇ ਹਾਈਵੇ ਮੰਤਰਾਲੇ ਕੋਲ ਉਠਾਉਣ ਲਈ ਆਖਿਆ ਹੈ ਤਾਂ ਜੋ ਇਸ ਨੂੰ ਸਮੇਂਬਧ ਸੀਮਾਂ ਵਿਚ ਮੁਕੰਮਲ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾ ਸਕੇ।
ਪੀ.ਡਬਲਯੂ.ਡੀ ਦੇ ਅਧਿਕਾਰੀਆਂ ਨਾਲ ਇਕ ਹੋਰ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਇਕ ਹੋਰ ਰਿੰਗ ਰੋਡ ਦੀ ਪ੍ਰਵਾਨਗੀ ਦੇ ਦਿੱਤੀ ਹੈ ਜੋ ਸਨਅਤੀ ਜ਼ੋਨ ਦੇ ਰਾਹੀਂ ਸਰਹਿੰਦ ਸੜਕ ਨਾਲ ਜੁੜੇਗੀ। ਉਨ•ਾਂ ਨੇ 200 ਫੁੱਟ ਚੋੜੀ ਇਕ ਹੋਰ ਛੋਟੀ ਦੱਖਣੀ ਸੜਕ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸੜਕ ਪਟਿਆਲਾ ਸ਼ਹਿਰ ਦੀ ਦੱਖਣ ਪੂਰਬੀ ਦਿਸ਼ਾ ਵਿਚ ਹੈ ਜੋ ਮਾਸਟਰ ਪਲਾਨ ਦੇ ਅਨੁਸਾਰ ਰਾਜਪੁਰਾ ਸੜਕ ਨੂੰ ਐਲੀਵੇਟਿਡ ਦੱਖਣੀ ਅਤੇ ਸਨੌਰ ਸੜਕ ਨਾਲ ਜੁੜੇਗੀ।
ਕੇਂਦਰੀ ਮੰਤਰੀ ਨੇ ਸੰਗਰੂਰ, ਬਠਿੰਡਾ, ਜਲੰਧਰ, ਪਟਿਆਲਾ, ਮੁਹਾਲੀ/ਚੰਡੀਗੜ• ਅਤੇ ਲੁਧਿਆਣਾ ਸਣੇ ਪ੍ਰਮੁੱਖ ਸ਼ਹਿਰਾਂ ਦੁਆਲੇ ਰਿੰਗ ਰੋਡਜ਼ ਦੇ ਨਿਰਮਾਣ ਨੂੰ ਵਿਚਾਰਣ ਲਈ ਪਹਿਲਾਂ ਹੀ ਸਹਿਮਤੀ ਪ੍ਰਗਟਾਈ ਹੋਈ ਹੈ। ਸੂਬਾ ਸਰਕਾਰ ਨੇ ਜ਼ਮੀਨ ਦੀ ਪ੍ਰਾਪਤੀ ਲਈ 50 ਫੀਸਦੀ ਲਾਗਤ ਨੂੰ ਸਹਿਣ ਕਰਨ ਵਾਸਤੇ ਪਹਿਲਾਂ ਹੀ ਸਹਿਮਤੀ ਦਿੱਤੀ ਹੈ। ਸੜਕਾਂ ਦੇ ਨਿਰਮਾਣ ਵਾਸਤੇ ਸਮੁੱਚੀ ਰਾਸ਼ੀ ਸਮੇਤ ਜ਼ਮੀਨ ਪ੍ਰਾਪਤੀ ਦੀ ਲਾਗਤ ਦਾ 50 ਫੀਸਦੀ ਹਿੱਸਾ ਕੇਂਦਰੀ ਮੰਤਰਾਲੇ ਵੱਲੋਂ ਸਹਿਣ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਸਾਰੇ ਪ੍ਰਮੁੱਖ ਸ਼ਹਿਰਾਂ ਦੇ ਦੁਆਲੇ ਰਿੰਗ ਰੋਡਜ਼ ਦਾ ਨੈਟਵਰਕ ਸਥਾਪਤ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਹੈ। ਉਨ•ਾਂ ਕਿਹਾ ਕਿ ਸ਼ਹਿਰ ਨਾਲ ਸਬੰਧਤ ਆਵਾਜਾਈ ਨੂੰ ਬਾਹਰਲੀਆਂ ਸੜਕਾਂ ‘ਤੇ ਪਾਉਣ ਲਈ ਇਹ ਰਿੰਗ ਰੋਡਜ਼ ਬਣਾਏ ਜਾ ਰਹੇ ਹਨ ਤਾਂ ਕਿ ਭੀੜ ਭੜਕੇ ਤੋਂ ਬਚਿਆ ਜਾ ਸਕੇ। ਉਨ•ਾਂ ਕਿਹਾ ਕਿ ਰਿੰਗ ਰੋਡਜ਼ ਦੀ ਧਾਰਨਾ ਭਵਿੱਖ ਵਿੱਚ ਸ਼ਹਿਰੀਕਰਨ, ਆਰਥਿਕ ਵਿਕਾਸ ਦੇ ਰੁਝਾਨ ਦੇ ਮੱਦੇਨਜ਼ਰ ਪ੍ਰਭਾਵੀ ਭੂਮਿਕਾ ਨਿਭਾਏਗੀ। ਉਨ•ਾਂ ਨੇ ਕਿਹਾ ਕਿ ਮਾਸਟਰ ਪਲਾਨ ਦੇ ਅਨੁਸਾਰ ਯੋਜਨਾਬਧ ਵਿਕਾਸ ਹੋਵੇਗਾ ਅਤੇ ਸ਼ਹਿਰਾਂ ਵਿਚ ਗੱਡੀਆਂ ਦੀ ਬਿਨਾ ਅੜਚਨ ਅਤੇ ਸੁਰੱਖਿਅਤ ਆਵਾਜਾਈ ਹੋਵੇਗੀ।
ਰਿੰਗ ਰੋਡਜ਼ ਢੁਕਵੀਂ ਸੇਧ ਬਾਰੇ ਸੁਝਾਅ ਦੇਣ ਲਈ ਜਿਲ•ਾ ਪੱਧਰੀ ਇਕ ਕਮੇਟੀ ਪਹਿਲਾਂ ਹੀ ਗਠਿਤ ਕੀਤੀ ਗਈ ਹੈ ਜੋ ਏ.ਸੀ.ਐਸ ਮਾਲ, ਏ.ਸੀ.ਐਸ ਹਾਉਸਿੰਗ, ਪੀ.ਐਸ.ਐਫ ਅਤੇ ਸਕੱਤਰ ਲੋਕ ਨਿਰਮਾਣ (ਬੀ ਐਂਡ ਆਰ)  ਨੂੰ ਆਪਣੇ ਸੁਝਾਅ ਭੇਜੇਗੀ। ਇਹ ਜ਼ਮੀਨ ਦੀ ਪ੍ਰਾਪਤੀ ਅਤੇ ਪ੍ਰਾਜੈਕਟ ਸਬੰਧੀ ਸੁਝਾਅ ਦੇਵੇਗੀ। ਡੀ.ਸੀ. ਪਟਿਆਲਾ ਦੇ ਪ੍ਰਧਾਨਗੀ ਹੇਠ ਜ਼ਿਲ•ਾ ਪੱਧਰੀ ਕਮੇਟੀ ਬਣੀ ਹੈ ਜਿਸ ਵਿਚ ਸੀ.ਏ ਪਟਿਆਲਾ, ਵਿਕਾਸ ਅਥਾਰਟੀ, ਜ਼ਿਲ•ਾ ਟਾਉਨ ਪਲਾਨਰ , ਕਮਿਸ਼ਨਰ ਮਿਉਂਸੀਪਲ ਕਾਰਪੋਰੇਸ਼ਨ ਪਟਿਆਲਾ ਅਤੇ ਕਾਰਜਕਾਰੀ ਇੰਜਨੀਅਰ ਸੈਂਟਰਲ ਵਰਕਸ, ਡਿਵੀਜ਼ਨ ਇਸ ਦੇ ਮੈਂਬਰ ਹਨ। ਸੂਬਾ ਪੱਧਰੀ ਕਮੇਟੀ ਇਸ ਦੀ ਢੁਕਵੀਂ ਸੇਧ ਸਬੰਧੀ ਸੜਕੀ ਟਰਾਂਸਪੋਰਟ ਅਤੇ ਹਾਈਵੇ ਮੰਤਰਾਲੇ ਨੂੰ ਆਪਣੀ ਸਿਫਾਰਸ਼ ਭੇਜੇਗੀ।
ਮੀਟਿੰਗ ਵਿਚ ਪੰਜਾਬ ਮਕਾਨ ਅਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਪੀ. ਡਬਲਯੂ.ਡੀ ਮੰਤਰੀ ਵਿਜੇਇੰਦਰ ਸਿੰਘ ਸਿੰਗਲਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਏ.ਸੀ.ਐਸ ਵਿੱਤ ਕਲਪਨਾ ਮਿੱਤਲ ਬਰੂਆ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਮਕਾਨ ਅਤੇ ਸ਼ਹਿਰੀ ਵਿਕਾਸ ਦੇ ਪ੍ਰਮੁੱਖ ਸਕੱਤਰ ਏ. ਵੇਨੂੰ ਪ੍ਰਸਾਦ, ਪ੍ਰਮੁੱਖ ਸਕੱਤਰ ਪੀ.ਡਬਲਯੂ.ਡੀ ਹੁਸਨ ਲਾਲ, ਡੀ.ਸੀ.ਪਟਿਆਲਾ ਕੁਮਾਰ ਅਮਿਤ, ਪੀ.ਡੀ.ਏ ਪਟਿਆਲਾ ਦੇ ਸੀ ਏ ਸੁਰਭੀ ਮਲਿਕ ਅਤੇ ਸੀ.ਟੀ.ਪੀ ਪੰਜਾਬ ਗੁਰਪ੍ਰੀਤ ਸਿੰਘ ਹਾਜ਼ਰ ਸਨ।

Please Click here for Share This News

Leave a Reply

Your email address will not be published. Required fields are marked *