best platform for news and views

ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਦਰਿਆ ਦਾ ਵਾਧੂ ਪਾਣੀ ਛੱਡੇ ਜਾਣ ਦੇ ਖਹਿਰਾ ਵੱਲੋਂ ਲਾਏ ਗਏ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ

Please Click here for Share This News

ਚੰਡੀਗੜ੍ਹ, 13 ਜੂਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਵੱਲੋਂ ਸੂਬੇ ਦੀਆਂ ਨਹਿਰਾਂ ਸੁਕਿਆਂ ਹੋਣ ਅਤੇ ਸਰਕਾਰ ਵੱਲੋਂ ਪਾਕਿਸਤਾਨ ਨੂੰ ਪਾਣੀ ਛਡਣ ਦੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਹਿਫ਼ਾਜਤੀ ਕਦਮਾਂ ਵਜੋਂ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਜੋ ਸਤਲੁਜ ਅਤੇ ਬਿਆਸ ਦਰਿਆ ਦੇ ਇਲਾਕਿਆਂ ਵਿਚ ਹੜ੍ਹ ਤੋਂ ਬਚਿਆ ਜਾ ਸਕੇ।

ਪੀ.ਈ.ਪੀ ਦੇ ਮੁਖੀ ਦੇ ਆਧਾਰਹੀਣ ਦੋਸ਼ਾਂ ‘ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਇਨ੍ਹਾਂ ਨੂੰ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਦੱਸਿਆ ਹੈ ਅਤੇ ਕਿਹਾ ਹੈ ਕਿ ਇਸ ਦਾ ਉਦੇਸ਼ ਗਲਤ ਸੂਚਨਾ ਦਾ ਪਸਾਰ ਕਰਨਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਖਹਿਰੇ ਨੂੰ ਆਪਣੇ ਵੱਲ ਧਿਆਨ ਖਿਚੱਣ ਦੀ ਪੁਰਾਣੀ ਬਿਮਾਰੀ ਹੈ ਅਤੇ ਉਸ ਦੀ ਕੋਈ ਵੀ ਭਰੋਸੇਯੋਗਤਾ ਨਹੀਂ ਹੈ। ਖਹਿਰੇ ਦਾ ਸੱਚ ਨਾਲ ਕੋਈ ਵੀ ਲੈਣਾ-ਦੇਣਾ ਨਾ ਹੋਣ ਦੀ ਗੱਲ ਆਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਪੀ.ਈ.ਪੀ ਦੇ ਆਗੂ ‘ਤੇ ਤਿੱਖਾ ਹਮਲਾ ਕੀਤਾ ਹੈ ਅਤੇ ਮੁੱਖ ਮੰਤਰੀ ਦੇ ‘ਉਦੇਸ਼’ ‘ਤੇ ਸਵਾਲਿਆ ਨਿਸ਼ਾਨ ਲਾਉਣ ਲਈ ਉਸਦੀ ਟਿਪਣੀ ਨੂੰ ਹਾਸੋਹੀਣੀ ਦੱਸਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਫਾਲਤੂ ਪਾਣੀ ਨੂੰ ਛੱਡਣ ਦਾ ਫੈਸਲਾ ਹਿਫ਼ਾਜਤੀ ਕਦਮਾਂ ਵਜੋਂ ਨਿਯਮਿਤ ਤਰੀਕੇ ਨਾਲ ਟੈਕਨੀਕਲ ਕਮੇਟੀ ਦੀ 28 ਮਈ, 2019 ਨੂੰ ਹੋਈ ਮੀਟਿੰਗ ਵਿਚ ਕੀਤਾ ਗਿਆ। ਇਸ ਵਿਚ ਸਾਰੇ ਭਾਈਵਾਲ ਸੂਬਿਆਂ ਦੇ ਨੁਮਾਇੰਦੇ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਆਮ ਸਹਿਮਤੀ ਨਾਲ ਇਹ ਵਿਚਾਰ ਸਾਹਮਣੇ ਆਇਆ ਕਿ ਇਸ ਵੇਲੇ ਸਪਸ਼ਟ ਤੌਰ ‘ਤੇ ਫਾਲਤੂ ਪਾਣੀ ਹੈ ਅਤੇ ਫਾਲਤੂ ਪਾਣੀ ਨੂੰ ਜਾਰੀ ਕਰਕੇ ਅਤੇ ਇਸ ਦੇ ਨਾਲ ਹੀ ਬਿਜਲੀ ਉਤਪਾਦਨ ਦਾ ਲਾਭ ਪ੍ਰਾਪਤ ਕਰਨ ਲਈ ਇਸ ਨੂੰ ਫਾਇਦੇਮੰਦ ਤਰੀਕੇ ਨਾਲ ਵਰਤਣ ਦਾ ਢੁਕਵਾਂ ਸਮਾਂ ਹੋਵੇਗਾ।  ਜੇ ਅਜਿਹਾ ਨਾ ਕੀਤਾ ਜਾਂਦਾ ਅਤੇ ਬਾਅਦ ਵਿਚ ਫਾਲਤੂ ਪਾਣੀ ਸਪਿਲਵੇਅ ਰਾਹੀਂ ਛੱਡ ਦਿੱਤਾ ਜਾਂਦਾ ਤਾਂ ਉਹ ਨਾ ਕੇਵਲ ਫਜੂਲ ਚਲਿਆ ਜਾਂਦਾ ਸਗੋਂ ਇਸ ਨਾਲ ਸਤਲੂਜ ਤੇ ਬਿਆਸ ਦਰਿਆਵਾਂ ਦੇ ਨਾਲ ਲੱਗਦੇ ਇਲਾਕਿਆਂ ਵਿਚ ਹੜ੍ਹਾਂ ਨਾਲ ਨੁਕਸਾਨ ਵੀ ਹੁੰਦਾ।

ਮੁੱਖ ਮੰਤਰੀ ਨੇ ਸਾਰੇ ਸਬੰਧਤ ਸੂਬਿਆਂ ਦੇ ਭਾਈਵਾਲ ਵੱਲੋਂ ਟੈਕਨੀਕਲ ਆਧਾਰ ‘ਤੇ ਲਏ ਗਏ ਫੈਸਲੇ ਪਿਛੇ ਗੁਝੇ ਏਜੰਡੇ ਅਤੇ ਉਦੇਸ਼ ਨੂੰ ਦੇਖਣ ਲਈ ਖਹਿਰੇ ਦੀ ਖਿੱਲੀ ਉਡਾਈ। ਉਨ੍ਹਾਂ ਕਿਹਾ ਕਿ ਨਾ ਕੇਵਲ ਹੜ੍ਹਾਂ ਤੋਂ ਬਚਣ ਲਈ ਵਾਧੂ ਪਾਣੀ ਛੱਡਿਆ ਗਿਆ ਹੈ ਸਗੋਂ ਇਹ ਅਸਲ ਵਿਚ ਸੂਬੇ ਲਈ ਫਾਇਦੇਮੰਦ ਹੈ। ਉਨ੍ਹਾਂ ਕਿਹਾ ਕਿ ਇਹ ਫਾਲਤੂ ਪਾਣੀ ਛੱਡਣ ਦੇ ਨਤੀਜੇ ਵਜੋਂ ਸੂਬੇ ਵਿਚ ਪਾਣੀ ਦੀ ਕੋਈ ਕਮੀ ਨਹੀਂ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਰਮਾ ਬੀਜਣ ਲਈ ਖੇਤਾਂ ਵਾਸਤੇ ਲੋੜੀਂਦੇ ਪਾਣੀ ਦੀ ਲੋੜ ਨਾਲ ਪੂਰੀ ਤਰ੍ਹਾਂ ਨਿਪਟਿਆ ਜਾ ਰਿਹਾ ਹੈ ਅਤੇ ਝੋਨੇ ਦੀ ਲਵਾਈ ਦੀ ਲੋੜਾਂ ਵਾਸਤੇ ਸਾਰੀਆਂ ਨਹਿਰਾਂ ਵਿਚ ਪਾਣੀ ਛੱਡਿਆ ਜਾ ਰਿਹਾ ਹੈ। ਇਹ ਲਵਾਈ ਸਰਕਾਰ ਦੀ ਨੀਤੀ ਅਨੁਸਾਰ 13 ਜੂਨ ਤੋਂ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਲਦੀ ਬਿਜਾਈ ਦੇ ਕਾਰਨ ਧਰਤੀ ਹੇਠਲਾ ਪਾਣੀ ਦਾ ਪੱਧਰ ਨੀਂਵੇ ਜਾਣ ਦੇ ਰੁਝਾਨ ਨੂੰ ਸਰਕਾਰ ਨੇ ਰੋਕਿਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਖਹਿਰੇ ਨੂੰ ਅਪੀਲ ਕੀਤੀ ਕਿ ਉਹ ਆਧਾਰਹੀਣ ਦਾਅਵਿਆਂ ਦੇ ਰਾਹੀਂ ਲੋਕਾਂ ਵਿਚ ਬਣੇ ਰਹਿਣ ਦੀ ਪ੍ਰਵਿਰਤੀ ਨੂੰ ਛੱਡੇ।

ਖਹਿਰੇ ਵੱਲੋਂ 15000 ਤੋਂ 20000 ਕਿਉਸਿਕ ਪਾਣੀ ਛੱਡੇ ਜਾਣ ਦੇ ਕੀਤੇ ਆਧਾਰਹੀਣ ਦਾਅਵੇ ਦੇ ਉਲਟ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ 24ਵੀਂ ਦਿਨਾਂ ਤੋਂ ਫਿਰੋਜ਼ਪੁਰ ਹੈਡਵਰਕਸ ਤੋਂ ਪਾਕਿਸਤਾਨ ਨੂੰ 8700 ਸੀਜ ਔਸਤਨ ਪਾਣੀ ਰੋਜ਼ਮਰ੍ਹਾ ਦੇ ਆਧਾਰ ‘ਤੇ ਛੱਡਿਆ ਗਿਆ ਹੈ ਅਤੇ ਇਸ ਸਬੰਧ ਵਿਚ ਨਿਯਮਿਤ ਤੌਰ ‘ਤੇ ਸਥਿਤੀ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਜਾ ਰਹੇ ਪਾਣੀ ‘ਤੇ ਆਉਂਦੇ ਦਿਨਾਂ ਦੌਰਾਨ ਨਿਯੰਤਰਣ ਕਰ ਲਿਆ ਜਾਵੇਗਾ।

ਮੁੱਖ ਮੰਤਰੀ ਨੇ ਸੂਬੇ ਦੇ ਅੰਕੜੇ ਪੇਸ਼ ਕਰਦੇ ਹੋਏ ਦੱਸਿਆ ਕਿ 13-6-2019 ਤੱਕ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1609.43 ਫੁਟ ਸੀ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 100 ਫੁੱਟ ਜ਼ਿਆਦਾ ਹੈ। ਪੌਂਗ ਡੈਮ ਅਤੇ ਰਣਜੀਤ ਸਾਗਰ ਦੀ ਸਥਿਤੀ ਵੀ ਇਸੇ ਤਰ੍ਹਾਂ ਦੀ ਹੈ। ਇੱਥੇ ਪਾਣੀ ਦਾ ਪੱਧਰ ਪਿਛਲੇ ਸਾਲ ਇਸੇ ਤਾਰੀਖ ਦੇ ਮੁਕਾਬਲੇ ਕ੍ਰਮਵਾਰ 46.41 ਫੁੱਟ ਅਤੇ 38 ਫੁੱਟ ਵੱਧ ਹੈ। ਉਨ੍ਹਾਂ ਕਿਹਾ ਕਿ ਭਾਰੀ ਬਰਫਬਾਰੀ ਦੇ ਕਾਰਨ ਅਤੇ ਆਈ.ਐਮ.ਡੀ ਵੱਲੋਂ ਸਾਧਾਰਣ ਮਾਨਸੂਨ ਰਹਿਣ ਦੀ ਕੀਤੀ ਭਵਿੱਖਵਾਣੀ ਦੇ ਮੱਦੇਨਜ਼ਰ ਇਸ ਸਾਲ ਪਾਣੀ ਦਾ ਵਹਾਅ ਜ਼ਿਆਦਾ ਹੋਣ ਦੀ ਆਸ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਜੇ ਹਿਫਾਜਤੀ ਕਦਮਾਂ ਵਜੋਂ ਇਹ ਫੈਸਲਾ ਨਾ ਲਿਆ ਜਾਂਦਾ ਤਾਂ ਭਾਖੜਾ ਤੋਂ ਸਤਲੁਜ ਦਰਿਆ ਵਿਚ ਲਾਜ਼ਮੀ ਤੌਰ ‘ਤੇ ਜੁਲਾਈ ਅਤੇ ਅਗਸਤ ਮਹੀਨਿਆਂ ਦੌਰਾਨ 50000 ਤੋਂ 200000 ਕਿਉਸਿਕ ਛੱਡਿਆ ਜਾਂਦਾ ਜਿਸਦੇ ਕਾਰਨ ਦਰਿਆ ਦੇ ਨੇੜੇ ਦੇ ਇਲਾਕਿਆਂ ਵਿਚ ਹੜ੍ਹ ਵਰਗੀ ਸਥਿਤੀ ਹੋ ਜਾਂਦੀ।

Please Click here for Share This News

Leave a Reply

Your email address will not be published. Required fields are marked *