best platform for news and views

ਕੈਪਟਨ ਅਮਰਿੰਦਰ ਨੇ ਕੈਂਸਰ ਦੇ ਮੁਫ਼ਤ ਇਲਾਜ਼ ਅਤੇ ਪੱਕਾ ਹੱਲ ਕਰਨ ਦਾ ਵਾਅਦਾ ਕੀਤਾ

Please Click here for Share This News

ਫਰੀਦਕੋਟ/ਜੈਤੋ, 31 ਜਨਵਰੀ: ਪੰਜਾਬ ਕਾਂਗਰਸ ਪ੍ਰਧਾਨ ਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮਾਲਵਾ ਖੇਤਰ ‘ਚ ਕੈਂਸਰ ਦਾ ਕਾਰਨ ਬਣ ਰਹੇ ਪ੍ਰਦੂਸ਼ਣ ਦਾ ਪੱਕਾ ਹੱਲ ਕੱਢਣ ਦਾ ਵਾਅਦਾ ਕਰਦਿਆਂ, ਸੂਬੇ ‘ਚ ਕੈਂਸਰ ਪੀੜਤਾਂ ਦਾ ਮੁਫ਼ਤ ਇਲਾਜ਼ ਕਰਵਾਉਣ ਦਾ ਐਲਾਨ ਕੀਤਾ ਹੈ।
ਕੈਪਟਨ ਅਮਰਿੰਦਰ ਸੂਬੇ ਦੇ ਕੈਂਸਰ ਖੇਤਰ ‘ਚ ਪੈਂਦੇ ਫਰੀਦਕੋਟ ਤੇ ਜੈਤੋ ‘ਚ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ, ਜਿਹੜੇ ਬੀਤੇ ਦੱਸ ਸਾਲਾਂ ਦੌਰਾਨ ਇਸ ਸਮੱਸਿਆ ਦਾ ਹੱਲ ਕੱਢਣ ‘ਚ ਅਸਫਲ ਰਹੀ ਬਾਦਲ ਸਰਕਾਰ ਦੀ ਉਦਾਸੀਨਤਾ ਕਾਰਨ ਕੈਂਸਰ ਤੇ ਹੋਰ ਬਿਮਾਰੀਆਂ ਦੇ ਵੱਧਣ ਦੀਆਂ ਘਟਨਾਵਾਂ ਦਾ ਸਾਹਮਣਾ ਕਰ ਰਹੇ ਹਨ।
ਫਰੀਦਕੋਟ ‘ਚ ਕਾਂਗਰਸ ਉਮੀਦਵਾਰ ਕੁਸ਼ਲਦੀਪ ਸਿੰਘ ਢਿਲੋਂ ਨਾਲ, ਕੈਪਟਨ ਅਮਰਿੰਦਰ ਨੇ ਕਿਹਾ ਕਿ ਖੇਤਰ ਦੇ ਲੋਕ ਦੁਹਰੀ ਮਾਰ ਦਾ ਸਾਹਮਣਾ ਕਰ ਰਹੇ ਹਨ। ਜਿਨ੍ਹਾਂ ਨੂੰ ਇਕ ਪਾਸੇ ਆਪਣੇ ਅਜੀਜਾਂ ਨੂੰ ਖੋਹੁਣਾ ਪੈ ਰਿਹਾ ਹੈ, ਤਾਂ ਦੂਜੀ ਧਿਰ ਉਹ ਇਲਾਜ਼ ਦੀਆਂ ਭਾਰੀ ਕੀਮਾਂ ਨੂੰ ਪੂਰਾ ਕਰਨ ਪਾਉਣ ਲਈ ਸੰਘਰਸ਼ ਕਰ ਰਹੇ ਹਨ।
ਜੈਤੋ ‘ਚ ਪਾਰਟੀ ਉਮੀਦਵਾਰ ਮੁਹੰਮਦ ਸਦੀਕ ਨੇ ਲੁਧਿਆਣਾ ਤੇ ਜਲੰਧਰ ਤੋਂ ਆਉਣ ਵਾਲੇ ਪ੍ਰਦੂਸ਼ਿਤ ਪਾਣੀ ਦੇ ਸਤਲੁਜ਼ ਦਰਿਆ ਰਾਹੀਂ ਖੇਤਰ ਤੋਂ ਹੋ ਕੇ ਜਾਣ ਨਾਲ ਪੈਦਾ ਹੋਈ ਇਸ ਸਮੱਸਿਆ ਦੇ ਹੋਰ ਵੱਧਣ ‘ਤੇ ਚਿੰਤਾ ਪ੍ਰਗਟਾਈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਖੇਤਰ ਦੇ ਲੋਕਾਂ ਨੂੰ ਬਚਾਉਣ ਪ੍ਰਤੀ ਵਚਨਬੱਧ ਹਨ। ਉਨ੍ਹਾਂ ਨੇ ਕਿਹਾ ਕਿ ਸਿਹਤ ਸਬੰਧੀ ਸਮੱਸਿਆਵਾਂ ਪੈਦਾ ਕਰਨ ਵਾਲੇ ਪ੍ਰਦੂਸ਼ਣ ਦਾ ਪ੍ਰਭਾਵੀ ਹੱਲ ਕੱਢਣ ‘ਚ ਅਕਾਲੀ ਸਰਕਾਰ ਦੀ ਅਸਫਲਤਾ ਕਾਰਨ ਸਾਹਮਣੇ ਆਏ ਸਿਹਤ ਸੰਕਟਾਂ ਨੇ ਪੰਜਾਬ ਨੂੰ ਭਾਰਤ ‘ਚ ਕੈਂਸਰ ਦੀ ਰਾਜਧਾਨੀ ਦੀ ਪਛਾਣ ਦੇ ਦਿੱਤੀ ਹੈ ਅਤੇ ਉਹ ਇਸ ਬਿਮਾਰੀ ਨਾਲ ਪੀੜਤਾਂ ਲਈ ਸਸਤਾ ਇਲਾਜ਼ ਸੁਨਿਸ਼ਚਿਤ ਕਰਨਗੇ।
ਉਨ੍ਹਾਂ ਨੇ ਵਾਅਦਾ ਕੀਤਾ ਕਿ ਕਾਂਗਰਸ ਸਰਕਾਰ ਖੇਤਰ ‘ਚ ਜ਼ਮੀਨ ਹੇਠਾਂ ਪਾਣੀ ਨੂੰ ਖ਼ਰਾਬ ਕਰ ਰਹੇ ਵਿਸ਼ੈਲੀ ਉਦਯੋਗਿਕ ਵੇਸਟ ਤੇ ਗੰਦਗੀ ਦਾ ਨਿਪਟਾਰਾ ਕਰਨ ਲਈ ਹੱਲ ਲੱਭੇਗੀ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਜਾਅਲੀ ਬੀਜਾਂ ਤੇ ਕੀਟਨਾਸ਼ਕਾਂ ਦੇ ਜ਼ਮੀਨ ‘ਚ ਚਲੇ ਜਾਣ ਨਾਲ ਇਹ ਸਮੱਸਿਆ ਹੋਰ ਵੱਧ ਗਈ ਹੈ। ਉਨ੍ਹਾਂ ਨੇ ਵਾਅਦਾ ਕੀਤਾ ਕਿ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਵਾਲੇ, ਪੈਸਟੀਸਾਈਡ ਸਕੈਮ ‘ਚ ਸ਼ਾਮਿਲ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੂੰ ਉਹ ਨਿਆਂ ਦਾ ਸਾਹਮਣਾ ਕਰਵਾਉਣਗੇ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਖੇਤਰ ਦੇ ਕਿਸਾਨਾਂ ਲਈ ਦੋਹਰਾ ਸੰਕਟ ਹੈ। ਇਸ ਲੜੀ ਹੇਠ, ਜਾਅਲੀ ਕੀਟਨਾਸ਼ਕ ਉਨ੍ਹਾਂ ਦੇ ਉਤਪਾਦਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਨ ਸਮੇਤ ਕੈਂਸਰ ਤੇ ਹੋਰ ਭਿਆਨਕ ਬਿਮਾਰੀਆਂ ਵਰਗੀਆਂ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਰਹੇ ਹਨ।
ਜਿਸ ‘ਤੇ, ਕੈਪਟਨ ਅਮਰਿੰਦਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਅੰਦਰ ਖੇਤੀ ਵਿਕਾਸ ਨੂੰ ਪਟੜੀ ‘ਤੇ ਲਿਆਉਣ ਅਤੇ ਇਸਦੇ ਲੋਕਾਂ ਦੀਆਂ ਜ਼ਿੰਦਗੀਆਂ ‘ਚ ਤਰੱਕੀ ਤੇ ਖੁਸ਼ੀਆਂ ਵਾਪਿਸ ਲਿਆਉਣ ਲਈ ਲੜੀਵਾਰ ਤਰੀਕੇ ਨਾਲ ਉਪਾਆਂ ਨੂੰ ਲਾਗੂ ਕਰੇਗੀ।
ਇਸ ਦੌਰਾਨ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਖੇਤੀਬਾੜੀ ਤੇ ਉਦਯੋਗਾਂ ਨੂੰ ਬੁਰੇ ਹਾਲਾਤਾਂ ‘ਚ ਧਕੇਲਣ ਨੂੰ ਲੈ ਕੇ ਬਾਦਲ ਸਰਕਾਰ ਦੀ ਨਿੰਦਾ ਕੀਤੀ, ਜਿਸ ਕਾਰਨ ਪੰਜਾਬ ਦੇਸ਼ ਦੇ ਪ੍ਰਮੁੱਖ ਤੇ ਸੱਭ ਤੋਂ ਖੁਸ਼ਹਾਲ ਸੂਬੇ ਹੋਣ ਦੇ ਆਪਣੇ ਗੌਰਵਮਈ ਸਥਾਨ ਤੋਂ ਹੇਠਾਂ ਖਿਸਕ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਜਿਥੇ ਖੇਤੀਬਾੜੀ ਖੇਤਰ ‘ਚ ਭਾਰੀ ਗਿਰਾਵਟ ਆਈ ਹੈ, ਉਥੇ ਹੀ ਅਕਾਲੀ ਸਰਕਾਰ ਦੀਆਂ ਉਦਯੋਗ ਵਿਰੋਧੀ ਨੀਤੀਆਂ ਕਾਰਨ ਇੰਡਸਟਰੀ ਸੂਬੇ ਨੂੰ ਛੱਡ ਰਹੀ ਹੈ ਅਤੇ ਵਿਕਾਸ ਲਈ ਜਿਆਦਾ ਅਨੁਕੂਲ ਵਾਤਾਵਰਨ ਦੇਣ ਵਾਲੇ ਹੋਰ ਸੂਬਿਆਂ ‘ਚ ਆਪਣੇ ਲਈ ਜਗ੍ਹਾ ਬਣਾ ਰਹੀ ਹੈ।
ਉਨ੍ਹਾਂ ਨੇ ਸੱਤਾ ‘ਚ ਆਉਣ ਤੋਂ ਬਾਅਦ ਦੋਨਾਂ ਖੇਤਰਾਂ ਨੂੰ ਮੁੜ ਖੜ੍ਹਾ ਕਰਨ ਲਈ ਤੁਰੰਤ ਕਦਮ ਚੁੱਕਣ ਦਾ ਵਾਅਦਾ ਕੀਤਾ ਅਤੇ ਬੇਰੁਜ਼ਗਾਰ ਨੌਜ਼ਵਾਨਾਂ ਨੂੰ ਲਾਭਦਾਇਕ ਰੋਜ਼ਗਾਰ ਦੇਣ ਸਮੇਤ ਉਨ੍ਹਾਂ ਨੂੰ ਨਸ਼ਾਖੋਰੀ ਤੋਂ ਵੀ ਦੂਰ ਕਰਨ ਸਬੰਧੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।
ਇਸ ਤੋਂ ਪਹਿਲਾਂ, ਮੁਹੰਮਦ ਸਦੀਕ ਨੇ ਅਰਵਿੰਦ ਕੇਜਰੀਵਾਲ ਦੇ ਕੇ.ਸੀ.ਐਫ ਕਮਾਂਡੋ ਦੇ ਘਰ ‘ਚ ਰੁੱਕਣ ਦੇ ਮਾਮਲੇ ਨੂੰ ਪੰਜਾਬ ਦੀ ਸੁਰੱਖਿਆ ਲਈ ਗੰਭੀਰ ਖਤਰਾ ਦੱਸਦਿਆਂ, ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਸਦੀ ਜਾਂਚ ਦਾ ਆਦੇਸ਼ ਦੇਣ ਦੀ ਅਪੀਲ ਕੀਤੀ।

Please Click here for Share This News

Leave a Reply

Your email address will not be published. Required fields are marked *