ਨਸ਼ਿਆਂ, ਮਾਫੀਆ ਰਾਹੀਂ ਪੰਜਾਬ ਨੂੰ ਤਬਾਹ ਕਰਨ ਵਾਲਿਆਂ ਨੂੰ ਜੇਲ੍ਹ ਭੇਜਣ ਦਾ ਕੀਤਾ ਵਾਅਦਾ
ਲਹਿਰਾ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਆਪਣੇ ਨਾਨਕੇ, ਲਹਿਰਾ ਦੇ ਲੋਕਾਂ ਨਾਲ ਸੰਪਰਕ ਬਣਾਉÎਂਦਿਆਂ ਵਾਅਦਾ ਕੀਤਾ ਕਿ ਉਹ ਸੂਬੇ ਨੂੰ ਨਸ਼ਿਆਂ ਤੇ ਮਾਫੀਆ ਰਾਹੀਂ ਤਬਾਹ ਕਰਨ ਲਈ ਦੋਸ਼ੀ ਪਾਏ ਜਾਣ ਵਾਲੇ ਬਾਦਲਾਂ ਸਮੇਤ ਉਨ੍ਹਾਂ ਦੇ ਰਿਸ਼ਤੇਦਾਰ ਮਜੀਠੀਆ ਨੂੰ ਵੀ ਜੇਲ੍ਹ ਭੇਜ ਦੇਣਗੇ।
ਲਹਿਰਾ ‘ਚ ਪਬਲਿਕ ਮੀਟਿੰਗ ਦੌਰਾਨ ਜ਼ੋਰਦਾਰ ਭਾਸ਼ਣ ਦਿੰਦਿਆਂ, ਜਿਥੇ ਲੋਕਾਂ ਦੀ ਭਾਰੀ ਭੀੜ ਖਰਾਬ ਮੌਸਮ ਦੇ ਕਾਰਨ ਉਨ੍ਹਾਂ ਦੇ ਪਹੁੰਚਣ ‘ਚ ਦੇਰੀ ਹੋਣ ਦੇ ਬਾਵਜੂਦ ਉਤਸਾਹ ਨਾਲ ਕਈ ਘੰਟਿਆਂ ਤੋਂ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਸੀ, ਕੈਪਟਨ ਅਮਰਿੰਦਰ ਨੇ ਨਾ ਸਿਰਫ ਉਨ੍ਹਾਂ ਦੇ ਦੇਰੀ ਨਾਲ ਪਹੁੰਚਣ ਲਈ ਮੁਆਫੀ ਮੰਗੀ, ਸਗੋਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਇਹ ਤਰੀਕ ਇਸ ਖੇਤਰ ਲਈ ਰੱਖਣੀ ਚਾਹੀਦੀ ਸੀ, ਜਿਥੋਂ ਉਨ੍ਹਾਂ ਦੀ ਭੈਣ ਰਜਿੰਦਰ ਕੌਰ ਭੱਠਲ ਚੋਣ ਲੜ ਰਹੇ ਹਨ।
ਇਸ ਦੌਰਾਨ ਰੈਲੀ ਸਥਾਨ ‘ਤੇ ਮੌਜ਼ੂਦ ਹਜ਼ਾਰਾਂ ਲੋਕ ਉਸ ਵੇਲੇ ਠਹਾਕੇ ਮਾਰ ਕੇ ਹੱਸਣ ਲੱਗੇ, ਜਦੋਂ ਉਨ੍ਹਾਂ ਨੇ ਨਖਰੇ ਵਾਲੇ ਅੰਦਾਜ਼ ‘ਚ ਕਿਹਾ, ਬਾਬੇ (ਬਾਦਲ) ਨੂੰ ਕੁੱਟਾਂ, ਜਾਂ ਨਾ ਕੁੱਟਾਂ? ਕੈਪਟਨ ਅਮਰਿੰਦਰ ਨੇ ਐਲਾਨ ਕੀਤਾ ਕਿ ਹੁਣ ਉਨ੍ਹਾਂ ਨੂੰ ਆਪਣੇ ਨਾਨਕੇ ਤੋਂ ਇਜ਼ਾਜਤ ਮਿੱਲ ਗਈ ਹੈ ਤੇ ਉਨ੍ਹਾਂ ਨੂੰ ਲੰਬੀ ‘ਚ ਬਾਦਲ ਨੂੰ ਜ਼ੋਰਦਾਰ ਤਰੀਕੇ ਨਾਲ ਕੁੱਟਣਾ ਹੋਵੇਗਾ, ਜਿਸਨੂੰ ਉਨ੍ਹਾਂ ਨੇ ਆਪਣੀ ਕਰਮ ਭੂਮੀ ਬਣਾਉਣ ਲਈ ਚੁਣਿਆ ਹੈ।
ਉਨ੍ਹਾਂ ਨੇ ਕਿਹਾ ਕਿ ਚਿੱਟੇ ਨੇ ਪੰਜਾਬ ਦੇ ਹਜ਼ਾਰਾਂ ਬੱਚਿਆਂ ਨੂੰ ਨਿਗਲ ਲਿਆ ਹੈ ਤੇ ਨਸ਼ਿਆਂ ਨਾਲ ਹੋਈ ਬਰਬਾਦੀ ਦੀ ਉਦਾਹਰਨ ਦਿੰਦਿਆਂ ਅੰਮ੍ਰਿਤਸਰ ਦੇ ਮਕਬੂਲਪੁਰਾ ਦਾ ਜ਼ਿਕਰ ਕੀਤਾ, ਜਿਥੇ ਪੂਰੇ ਪਿੰਡ ‘ਚ ਸਿਰਫ ਔਰਤਾਂ ਤੇ ਬੱਚੇ ਹੀ ਬੱਚੇ ਹਨ। ਕੈਪਟਨ ਅਮਰਿੰਦਰ ਨੇ ਕਿਹਾ ਕਿ ਨਸ਼ਾ ਫੈਲ੍ਹਾਉਣ ਲਈ ਜ਼ਿੰਮੇਵਾਰ ਸਾਰੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ ਤੇ ਦੋਸ਼ੀ ਪਾਏ ਜਾਣ ‘ਤੇ ਬਾਦਲਾਂ ਅਤੇ ਮਜੀਠੀਆ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਬਣਨ ਦੇ ਚਾਰ ਹਫਤਿਆਂ ਅੰਦਰ ਉਨ੍ਹਾਂ ਨਾਲ ਹਿਸਾਬ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਸੱਭ ਨੂੰ ਲੰਬਾ ਪਾ ਦਿਆਂਗੇ।
ਕੈਪਟਨ ਅਮਰਿੰਦਰ ਨੇ ਅਕਾਲੀ ਦਲ ਨੂੰ ਇਕ ਮਾਫੀਆ ਪਾਰਟੀ ਕਰਾਰ ਦਿੰਦਿਆਂ, ਮੌਜ਼ੂਦਾ ਸਮੇਂ ‘ਚ ਬਾਦਲਾਂ ਦੇ ਕੰਟਰੋਲ ਹੇਠਾਂ ਚੱਲ ਰਹੀਆਂ ਸਾਰੀਆਂ ਬੱਸਾਂ ਨੂੰ ਖੋਹ ਕੇ ਸੂਬੇ ਦੇ ਬੇਰੁਜ਼ਗਾਰ ਨੌਜ਼ਵਾਨਾਂ ਹਵਾਲੇ ਕਰਨ ਦਾ ਵਾਅਦਾ ਕੀਤਾ।
ਉਨ੍ਹਾਂ ਨੇ ਸੂਬੇ ਅੰਦਰ ਧਾਰਮਿਕ ਬੇਅਦਬੀਆਂ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ, ਬਾਦਲਾਂ ਸਮੇਤ ਦੋਸ਼ੀ ਪਾਏ ਜਾਣ ਵਾਲੇ ਸਾਰੇ ਲੋਕਾਂ ਨੂੰ ਸਜ਼ਾ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੇ ਗੁਰੂ ਗੰ੍ਰਥ ਸਾਹਿਬ, ਸਾਡੀ ਗੀਤਾ ਤੇ ਸਾਡੇ ਕੁਰਾਨ ਦੀ ਬੇਅਦਬੀ ਕਰਨ ਵਾਲਿਆਂ ਨੂੰ ਅਸੀਂ ਮੁਆਫ ਨਹੀਂ ਕਰਾਂਗੇ, ਜਿਸ ‘ਤੇ ਮੌਜ਼ੂਦ ਭੀੜ ਵੱਲੋਂ ਠਹਾਕੇ ਮਾਰ ਕੇ ਸਮਰਥਨ ਕੀਤਾ ਗਿਆ।
ਇਸੇ ਤਰ੍ਹਾਂ, ਸੂਬੇ ਦੇ ਦੱਖਣੀ ਖੇਤਰ ‘ਚ ਵੱਡੀ ਗਿਣਤੀ ‘ਚ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੇ ਜਾਣ ਦਾ ਜ਼ਿਕਰ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲ ਕਿਸਾਨਾਂ ਲਈ ਕੁਝ ਵੀ ਕਰਨ ‘ਚ ਨਾਕਾਮ ਰਹੇ ਹਨ, ਲੇਕਿ ਉਨ੍ਹਾਂ ਦੀ ਪਾਰਟੀ ਕਿਸਾਨਾਂ ਦੇ ਲੋਕਨ ਮੁਆਫ ਕਰਨ ਸਮੇਤ ਮੌਜ਼ੂਦਾ ਸ਼ਾਸਨ ਵੱਲੋਂ ਪੈਦਾ ਕੀਤੀ ਬਰਬਾਦੀ ਤੋਂ ਉਨ੍ਹਾਂ ਨੂੰ ਬਚਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਨੂੰ ਸਾਬਕਾ ਪ੍ਰਧਾਨ ਮੰਤਰੀ ਤੇ ਪ੍ਰਸਿੱਧ ਅਰਥ ਸ਼ਾਸਤਰੀ ਡਾ. ਮਨਮੋਹਨ ਸਿੰਘ ਤੋਂ ਮਨਜ਼ੂਰੀ ਮਿੱਲੀ ਹੈ ਅਤੇ ਇਸ ‘ਚ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਬੜੀ ਡੂੰਘਾਈ ਨਾਲ ਹੱਲ ਕੱਢਿਆ ਗਿਆ ਹੈ।
ਕੈਪਟਨ ਅਮਰਿੰਦਰ ਨੇ ਸੂਬੇ ਅੰਦਰ ਫੈਲ੍ਹੀ ਅਰਾਜਕਤਾ ‘ਤੇ ਚਿਤਾ ਪ੍ਰਗਟਾਉਂਦਿਆਂ ਕਿਹਾ ਕਿ ਖੁਦ ਡੀ.ਜੀ.ਪੀ ਨੇ ਸਵੀਕਾਰ ਕੀਤਾ ਸੀ ਕਿ ਪੰਜਾਬ ‘ਚ 52 ਹਥਿਆਰਬੰਦ ਗਿਰੋਹ ਅਜ਼ਾਦ ਘੁੰਮ ਰਹੇ ਹਨ, ਜਿਸਨੂੰ ਚੋਣ ਕਮਿਸ਼ਨ ਦੇ ਨੋਟਿਸ ‘ਚ ਲਿਆਇਆ ਗਿਆ ਸੀ ਅਤੇ ਇਸੇ ਕਾਰਨ ਚੋਣਾਂ ਦਾ ਸਾਹਮਣਾ ਕਰ ਰਹੇ ਪੰਜ ਸੂਬਿਆਂ ਸਮੇਤ ਪੰਜਾਬ ‘ਚ ਵੱਡੀ ਗਿਣਤੀ ‘ਚ ਨੀਮ ਫੌਜ਼ੀ ਦਸਤੇ ਤੈਨਾਤ ਕੀਤੇ ਗਏ ਹਨ।
ਇਸ ਤੋਂ ਪਹਿਲਾਂ, ਕੈਪਟਨ ਅਮਰਿੰਦਰ ਦਾ ਸਵਾਗਤ ਕਰਦਿਆਂ, ਭੱਠਲ ਨੇ ਉਨ੍ਹਾਂ ਨੂੰ ਪੰਜਾਬ ਦੇ ਪਾਣੀ ਦਾ ਰਾਖਾ ਦੱਸਿਆ, ਜਿਨ੍ਹਾਂ ਨੇ ਬਾਦਲਾਂ ਦੇ ਉਲਟ ਇਲਾਕੇ ਦੇ ਵਿਕਾਸ ਲਈ ਬਹੁਤ ਕੁਝ ਕੀਤਾ ਹੇ। ਜਦਕਿ ਬਾਦਲ ਸਿਰਫ ਸੂਬੇ ਨੂੰ ਲੁੱਟਣ ਤੇ ਆਪਣੇ ਪਰਿਵਾਰਿਕ ਹਿੱਤਾਂ ਨੂੰ ਵਾਧਾ ਦੇਣ ‘ਚ ਵਿਅਸਤ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਅਗਲੇ ਮੁੱਖ ਮੰਤਰੀ ਤੋਂ ਲਹਿਰਾ ਨੂੰ ਇਕ ਜ਼ਿਲ੍ਹਾ ਐਲਾਨਣ ਦੀ ਅਪੀਲ ਕਰਨਗੇ, ਤਾਂ ਜੋ ਇਸਦਾ ਉਚਿਤ ਵਿਕਾਸ ਪੁਖਤਾ ਕੀਤਾ ਜਾ ਸਕੇ।