ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਪ ਆਗੂ ਅਰਵਿੰਦ ਕੇਜਰੀਵਾਲ ਦੇ ਵੱਡੇ ਵੱਡੇ ਦਾਅਵਿਆਂ ਨੂੰ ਸ਼ੇਖੀ ਦੀ ਬਜਾਏ ਕੁਝ ਹੋਰ ਨਹੀਂ ਕਰਾਰ ਦਿੱਤਾ ਹੈ, ਜਿਹੜੇ ਨਿਰਾਸ਼ਾਪੂਰਨ ਤਰੀਕੇ ਨਾਲ ਪਿਛਲੇ ਦਰਵਾਜੇ ਰਾਹੀਂ ਲੁੱਕ ਛਿੱਪ ਕੇ ਲੋਕਾਂ ‘ਚ ਵੜਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਵੀਰਵਾਰ ਨੂੰ ਇਕ ਵਾਰ ਫਿਰ ਤੋਂ ਆਪ ਆਗੂ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਉਹ ਆਪਣੀ ਜਿੱਤ ਨੂੰ ਲੈ ਕੇ ਇੰਨੇ ਹੀ ਭਰੋਸੇਮੰਦ ਹਨ, ਤਾਂ ਸੂਬੇ ਦੀ ਕਿਸੇ ਵੀ ਸੀਟ ਤੋਂ ਉਨ੍ਹਾਂ ਖਿਲਾਫ ਲੜਨ।
ਕੈਪਟਨ ਅਮਰਿੰਦਰ, ਕੇਜਰੀਵਾਲ ਦੀ ਇਕ ਟਵੀਟ ਦਾ ਜਵਾਬ ਦੇ ਰਹੇ ਸਨ ਕਿ ਆਪ ਨੂੰ ਮਿੱਲ ਰਹੇ ਲੋਕਾਂ ਦੇ ਭਾਰੀ ਸਮਰਥਨ ਕਾਰਨ ਉਹ (ਕੈਪਟਨ) ਆਪਣੀ ਵਿਧਾਨ ਸਭਾ ਸੀਟ ਵੀ ਹਾਰ ਜਾਣਗੇ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਜਰੀਵਾਲ ਸਾਫ ਤੌਰ ‘ਤੇ ਭਰਮਪੂਰਨ ਸੁਫਨਿਆਂ ਤੋਂ ਪੀੜਤ ਹਨ, ਜਿਹੜੇ ਜ਼ਲਦੀ ਹੀ ਬੁਰੇ ਸੁਫਨਿਆਂ ‘ਚ ਤਬਦੀਲ ਹੋ ਜਾਣਗੇ ਅਤੇ ਇਨ੍ਹਾਂ ਦਾ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕ ਸਮਰਥਨ ਕਰਨ ਦੀ ਗੱਲ ਤਾਂ ਦੂਰ ਦੀ ਹੈ, ਇਕ ਹਰਿਆਣਵੀ ਨੁੰ ਕਦੇ ਸਹਿਣ ਵੀ ਨਹੀਂ ਕਰਨਗੇ।
ਉਨ੍ਹਾਂ ਨੇ ਕੇਜਰੀਵਾਲ ਨੂੰ ਕਿਹਾ ਕਿ ਤੁਹਾਡੇ ਵੱਲੋਂ ਉਨ੍ਹਾਂ ਦੇ ਵਿਧਾਨ ਸਭਾ ਹਲਫੇ ਦਾ ਕੀਤਾ ਗਿਆ ਛੋਟਾ ਜਿਹਾ ਤੂਫਾਨੀ ਦੌਰਾ ਲੋਕਾਂ ਦੇ ਸਮਰਥਨ ਦਾ ਅੰਦਾਜ਼ਾ ਲਗਾਉਣ ਲਈ ਕਾਫੀ ਨਹੀਂ ਹੈ। ਜੇਕਰ ਅਸਲਿਅਤ ‘ਚ ਕੇਜਰੀਵਾਲ ਆਪਣੀ ਕਾਬਲਿਅਤ ਜਾਂਚਣਾ ਚਾਹੁੰਦੇ ਹਨ, ਤਾਂ ਉਨ੍ਹਾਂ ਖਿਲਾਫ ਚੋਣ ਲੜਨ। ਕੇਜਰੀਵਾਲ ਜਿਥੋਂ ਚਾਹੁੰਦੇ ਹਨ, ਉਹ ਉਨ੍ਹਾਂ ਖਿਲਾਫ ਚੋਣ ਲੜਨਗੇ ਤੇ ਦਿਖਾਉਣਗੇ ਕਿ ਕਿਸ ਦੇ ਕੋਲ ਸਮਰਥਨ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਜਰੀਵਾਲ ਦੀ ਨਿਰਾਸ਼ਾ ਉਨ੍ਹਾਂ ਦੇ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਪੰਜਾਬ ‘ਚ ਦਿੱਤੇ ਜਾ ਰਹੇ ਬਿਆਨਾਂ ‘ਚ ਨਜ਼ਰ ਆਉਂਦੀ ਹੈ। ਲੇਕਿਨ ਉਨ੍ਹਾਂ ਦੇ ਖਤਰਨਾਕ ਇਰਾਦਿਆਂ ਦਾ ਪਹਿਲਾਂ ਹੀ ਭਾਂਡਾਫੋੜ ਹੋ ਚੁੱਕਾ ਹੈ ਤੇ ਸੂਬੇ ਲੋਕਾਂ ‘ਚ ਉਨ੍ਹਾਂ ਪ੍ਰਤੀ ਕੇਜਰੀਵਾਲ ਦੀਆਂ ਵਚਨਬੱਧਤਾਵਾਂ ਪ੍ਰਤੀ ਜ਼ਰਾ ਵੀ ਭਰੋਸਾ ਨਹੀਂ ਹੈ।
ਇਸ ਲੜੀ ਹੇਠ ਆਪ ਆਗੂ ਮਨੀਸ਼ ਸਿਸੋਦੀਆ ਵੱਲੋਂ ਹਾਲੇ ‘ਚ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਕੇਜਰੀਵਾਲ ਨੂੰ ਸੂਬੇ ਵਾਸਤੇ ਮੁੱਖ ਮੰਤਰੀ ਵਜੋਂ ਪੇਸ਼ ਕੀਤੇ ਜਾਣ ਦ ਜ਼ਿਕਰ ਕਰਦਿਆਂ, ਕੈਪਟਨ ਅਮਰਿੰਦਰ ਨੇ ਆਪ ਦੇ ਕੌਮੀ ਕਨਵੀਨਰ ਨੂੰ ਖੁੱਲ੍ਹ ਕੇ ਲੜਨ ਤੇ ਅਜਿਹੇ ਲੁੱਕੇ ਛਿੱਪੇ ਤਰੀਕੇ ਨਾਲ ਮੁੱਖ ਮੰਤਰੀ ਦੀ ਕੁਰਸੀ ਹੜਪਣ ਦੀ ਬਜਾਏ ਇਸਨੂੰ ਜਿੱਤਣ ਲਈ ਕਿਹਾ ਹੈ।
ਇਸੇ ਤਰ੍ਹਾਂ, ਆਪ ਦੇ ਦਾਅਵੇ ਕਿ ਸਿਸੋਦੀਆ ਦੇ ਬਿਆਨ ਨੂੰ ਗਲਤ ਪੇਸ ਕੀਤਾ ਗਿਆ ਹੈ, ‘ਤੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਜਰੀਵਾਲ ਦੀ ਯੋਜਨਾ ਉਨ੍ਹਾਂ ਉਪਰ ਭਾਰੀ ਪੈ ਰਹੀ ਹੈ ਅਤੇ ਪਾਰਟੀ ਨੂੰ ਇਸਨੂੰ ਨਕਾਰਨਾ ਪੈ ਰਿਹਾ ਹੈ। ਹਾਲਾਂਕਿ, ਇਹ ਵੀ ਸੱਚਾਈ ਹੈ ਕਿ ਕੇਜਰੀਵਾਲ ਦੀ ਅੱਖ ਹਮੇਸ਼ਾ ਤੋਂ ਪੰਜਾਬ ਦੇ ਮੁੱਖ ਮੰਤਰੀ ਅਹੁਦੇ ‘ਤੇ ਰਹੀ ਹੈ, ਜਿਹੜਾ ਦਿੱਲੀ ਦੇ ਮੁਕਾਬਲੇ ਬਹੁਤ ਵੱਡਾ ਤੇ ਪੂਰਾ ਸੂਬਾ ਹੈ। ਜਦਕਿ ਦਿੱਲੀ ਅੰਦਰ ਉਨ੍ਹਾਂ ਲਹੀ ਆਪਣੇ ਲਾਲਚੀ ਤੇ ਨੀਚ ਇਰਾਦਿਆਂ ਨੂੰ ਪੂਰਾ ਕਰ ਪਾਉਣਾ ਮੁਸ਼ਕਿਲ ਹੋ ਰਿਹਾ ਹੈ।
ਜਿਸ ‘ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਾਸਤੇ ਕੇਜਰੀਵਾਲ ਦੀ ਦਿਖਾਵਟੀ ਤੇ ਨੀਚ ਯੋਜਨਾਵਾਂ ਕਦੇ ਵੀ ਕਾਮਯਾਬ ਨਹੀਂ ਹੋ ਸਕਣਗੀਆਂ, ਕਿਉਂਕਿ ਸੂਬੇ ਦੇ ਲੋਕ ਕਦੇ ਵੀ ਕਿਸੇ ਬਾਹਰੀ ਨੂੰ ਉਨ੍ਹਾਂ ਉਪਰ ਸ਼ਾਸਨ ਕਰਨ ਦੀ ਮਨਜ਼ੂਰੀ ਨਹੀਂ ਦੇਣਗੇ।