best platform for news and views

ਕੈਨੇਡਾ ‘ਚ ਸਰੀ ਵਿਖੇ ਪੰਜਾਬੀ ਸਾਹਿਤ ਤੇ ਸਭਿਆਚਾਰਕ ਸੰਮੇਲਨ 7 ਤੇ 8 ਅਕਤੂਬਰ ਨੂੰ

Please Click here for Share This News

ਸਰੀ (ਕੈਨੇਡਾ) : ਉੱਤਰੀ ਅਮਰੀਕਾ ਦੀਆਂ ਵੱਖ ਵੱਖ ਪੰਜਾਬੀ ਸੰਸਥਾਵਾਂ ਅਤੇ ਬੁੱਧੀਜੀਵੀਆਂ ਵਲੋਂ ਸਾਂਝੇ ਤੌਰ ‘ਤੇ ਪੰਜਾਬੀ ਸਾਹਿਤ ਅਤੇ ਸਭਿਆਚਾਰਕ ਸੰਮੇਲਨ 7 ਅਤੇ 8 ਅਕਤੂਬਰ 2017 ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪੰਜਾਬ ਭਵਨ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਭਵਨ ਦੇ ਸੰਸਥਾਪਕ ਅਤੇ ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਸੁੱਖੀ ਬਾਠ ਨੇ ਦੱਸਿਆ ਕਿ ਸਵਰਗੀ ਅਰਜਨ ਸਿੰਘ ਬਾਠ ਦੀ ਯਾਦ ਵਿਚ ਕਰਵਾਏ ਜਾ ਰਹੇ ਇਸ ਸਮਾਗਮ ਵਿਚ ਵੱਖ ਵੱਖ ਵਿਸ਼ਿਆਂ ‘ਤੇ ਖੁੱਲ੍ਹੀ ਚਰਚਾ ਕੀਤੀ ਜਾਵੇਗੀ।

ਉਨ੍ਹਾਂ ਨੇ ਦੱਸਿਆ ਕਿ ਇਸ ਸੰਮੇਲਨ ਵਿਚ ਪੰਜ ਵੱਖ ਵੱਖ ਵਿਸ਼ਿਆਂ ਉੱਤੇ ਚਰਚਾ ਹੋਵੇਗੀ। ਪਹਿਲਾ ਵਿਸ਼ਾ ਉੱਤਰੀ ਅਮਰੀਕਾ ਵਿਚ ਭਾਰਤੀਆਂ ਦੀ ਆਮਦ, ਸਥਾਪਤੀ ਅਤੇ ਸਮਾਜਿਕ ਸਰੋਕਾਰ ਹੋਵੇਗਾ। ਇਸੇ ਤਰਾਂ ਦੂਜਾ ਵਿਸ਼ਾ ਉੱਤਰੀ ਅਮਰੀਕਾ ਵਿਚ ਪੰਜਾਬੀ ਸਾਹਿਤ, ਸੰਗੀਤ, ਮਨੋਰੰਜਨ ਦੀ ਸਥਿੱਤੀ ਅਤੇ ਸਥਾਨ ਹੋਵੇਗਾ। ਤੀਜਾ ਵਿਸ਼ਾ ਉੱਤਰੀ ਅਮਰੀਕਾ ਵਿਚ ਖੇਡ ਸਭਿਆਚਾਰ ਅਤੇ ਪੱਤਰਕਾਰੀ ਹੋਵੇਗਾ। ਇਸੇ ਤਰਾਂ ਚੌਥਾ ਵਿਸ਼ਾ ਉੱਤਰੀ ਅਮਰੀਕਾ ਦੇ ਪੰਜਾਬੀਆਂ ਦਾ ਬੁਢਾਪਾ, ਵਿਹਾਰ ਤੇ ਵਰਤਾਰਾ ਹੋਵੇਗਾ ਅਤੇ ਪੰਜਵਾਂ ਵਿਸ਼ਾ ਉੱਤਰੀ ਅਮਰੀਕਾ ਵਿਚ ਨਵੀਂ ਪੀੜ੍ਹੀ ਦੇ ਸਰੋਕਾਰ ਅਤੇ ਸਮੱਸਿਆਵਾਂ ਹੋਵੇਗਾ। ਸ੍ਰੀ ਸੁੱਖੀ ਬਾਠ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਪਦਮ ਸ੍ਰੀ ਐਵਾਰਡ ਜੇਤੂ ਸੁਰਜੀਤ ਪਾਤਰ ਕਰਨਗੇ। ਇਸ ਮੌਕੇ ਕਵੀ ਦਰਬਾਰ, ਚਿੱਤਰ ਪ੍ਰਦਰਸ਼ਨੀ ਅਤੇ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਉਂਤਰੀ ਅਮਰੀਕਾ ਵਿਚ ਪੰਜਾਬੀਆਂ ਲਈ ਇਹ ਇਕ ਵੱਖਰੀ ਤਰਾਂ ਦਾ ਪ੍ਰੋਗਰਾਮ ਹੋਵੇਗਾ। ਇਸ ਸਮਾਗਮ ਬਾਰੇ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਫੋਨ ਨੰਬਰ +16045801000 ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।

Please Click here for Share This News

Leave a Reply

Your email address will not be published. Required fields are marked *