best platform for news and views

ਕੈਨੇਡਾ ‘ਚ ਸਰੀ ਵਿਖੇ ਗਦਰ ਮੈਮੋਰੀਅਲ ਮੇਲਾ 10 ਸਤੰਬਰ ਨੂੰ : ਖੁੱਲ੍ਹਾ ਸੱਦਾ

Please Click here for Share This News

Malwa News Bureau

ਸਰੀ : ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸਨ ਆਫ ਕੈਨੇਡਾ ਵਲੋਂ 10 ਸਤੰਬਰ ਦਿਨ ਐਤਵਾਰ ਨੂੰ ਗਦਰ ਮੈਮੋਰੀਅਲ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਬੁਲਾਰੇ ਸੋਨੀ ਝਾਵਰ ਨੇ ਦੱਸਿਆ ਕਿ 10 ਸਤੰਬਰ ਨੂੰ ਕੈਨੇਡਾ ਵਿਚ ਸਰੀ ਵਿਖੇ ਕਰਵਾਏ ਜਾ ਰਹੇ ਇਸ ਮੇਲੇ ਵਿਚ ਪ੍ਰਸਿੱਧ ਪੰਜਾਬੀ ਗਾਇਕ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

ਉਨ੍ਹਾਂ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਪ੍ਰਧਾਨ ਜਵਾਹਰ ਪੱਡਾ ਦੀ ਅਗਵਾਈ ਵਿਚ ਕੁਲਵੰਤ ਢੇਸੀ, ਸੁਰਜੀਤ ਗਿੱਲ, ਸੁੱਖ ਦੂਹਰਾ, ਕਿੱਟੂ ਕੰਗ ਅਤੇ ਬਾਕੀ ਮੈਂਬਰਾਂ ਦੇ ਯਤਨਾਂ ਨਾਲ ਕਰਵਾਏ ਜਾ ਰਹੇ ਇਸ ਮੇਲੇ ਵਿਚ ਦਰਸ਼ਕਾਂ ਲਈ ਕੋਈ ਵੀ ਟਿਕਟ ਨਹੀਂ ਰੱਖੀ ਗਈ ਅਤੇ ਕੋਈ ਵੀ ਦਰਸ਼ਕ ਇਸ ਵਿਚ ਸ਼ਾਮਲ ਹੋ ਸਕਦਾ ਹੈ। ਇਸ ਮੇਲੇ ਵਿਚ ਪਹੁੰਚਣ ਵਾਲੇ ਗਾਇਕਾਂ ਵਿਚ ਫਰਹਾ ਖਾਨ, ਸਤਵਿੰਦਰ ਬੁੱਗਾ, ਅੰਮ੍ਰਿਤ ਮਾਨ, ਜੈਸਮੀਨ ਸੰਦਲਾ, ਗੈਰੀ ਸੰਧੂ, ਕੇ.ਐਸ.ਮੱਖਣ, ਮਿੰਟੂ ਧੁਰੀ, ਦਲਜੀਤ ਕੌਰ ਅਤੇ ਧੀਰਾ ਗਿੱਲ ਸ਼ਾਮਲ ਹਨ। ਉਨ੍ਹਾਂ ਨੇ ਸਮੂਹ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਇਸ ਮੇਲੇ ਵਿਚ ਵਧ ਚੜ੍ਹ ਕੇ ਪੁੱਜਣ ਅਤੇ ਮੇਲੇ ਦੀ ਰੌਣਕ ਵਧਾਉਣ। ਇਸ ਸਬੰਧੀ ਕਿਸੇ ਵੀ ਜਾਣਕਾਰੀ ਲਈ ਸ੍ਰੀ ਸੋਨੀ ਝਾਵਰ ਨਾਲ ਉਨ੍ਹਾਂ ਦੇ ਮੋਬਾਈਲ ਨੰਬਰ 778-708-3479 ਅਤੇ ਪ੍ਰਧਾਨ ਜਵਾਹ ਪੱਡਾ ਨਾਲ ਉਨ੍ਹਾਂ ਦੇ ਮੋਬਾਈਲ ਨੰਬਰ 604-355-3333 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Please Click here for Share This News

Leave a Reply

Your email address will not be published. Required fields are marked *