
ਸੁਰਿੰਦਰ ਮਾਨ
ਨਿਹਾਲ ਸਿੰਘ ਵਾਲਾ (ਮੋਗਾ) : ਸ਼੍ਰੋਮਣੀ ਅਕਾਲੀ ਦਲ ਦੇਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਆਪ ਪੰਜਾਬ ਵਿਚਕਦੇ ਵੀ ਸਰਕਾਰ ਨਹੀਂ ਬਣਾ ਸਕਦੀ, ਕਿਉਂਕਿ ਇਹ ਸਿਰਫ ਮਾਲਵੇ ਤਕਸੀਮਤ ਹੈ। ਮਾਝਾ ਅਤੇ ਦੋਆਬਾ ਖੇਤਰਾਂ ਵਿਚ ਆਪ ਦੀ ਕੋਈ ਹੋਂਦ ਨਹੀਂਹੈ।
ਵਿਧਾਨ ਸਭਾ ਹਲਕਿਆਂ ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਵਿਖੇਕ੍ਰਮਵਾਰ ਪਾਰਟੀ ਉਮੀਦਵਾਰਾਂ ਐਸ ਆਰ ਕਲੇਰ ਅਤੇ ਤੀਰਥ ਸਿੰਘਮਹੀਲਾ ਦੇ ਹੱਕ ਵਿਚ ਵੱਡੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ਼ਬਾਦਲ ਨੇ ਕਿਹਾ ਕਿ ਆਪ ਮਾਲਵੇ Óਚ ਵੀ ਸਿਰਫ BA-BB ਸੀਟਾਂ ਉਤੇਤਿਕੋਣਾ ਮੁਕਾਬਲਾ ਦੇ ਰਹੀ ਹੈ। ਇਹ ਕਿੰਨੀਆਂ ਕੁ ਸੀਟਾਂ ਜਿੱਤ ਸਕਦੀ ਹੈ?
ਉਹਨਾਂ ਕਿਹਾ ਕਿ ਜਿੱਥੋਂ ਤਕ ਮਾਝਾ ਅਤੇ ਦੋਆਬਾ ਖੇਤਰਾਂ ਦਾ ਸੁਆਲ ਹੈ,ਉੱਥੇ ਆਪ ਦੀ ਬਿਲਕੁੱਲ ਵੀ ਹੋਂਦ ਨਹੀਂ ਹੈ। ਇਹਨਾਂ ਦੋਵੇਂ ਖੇਤਰਾਂ ਵਿਚਅਕਾਲੀ-ਭਾਜਪਾ ਦੀ ਕਾਂਗਰਸ ਨਾਲ ਸਿੱਧੀ ਟੱਕਰ ਹੈ। ਅਜਿਹੇ ਹਾਲਾਤਵਿਚ ਆਪ ਕਦੇ ਵੀ ਸੂਬੇ ਅੰਦਰ ਸਰਕਾਰ ਨਹੀਂ ਬਣਾ ਸਕਦੀ।
ਸ਼ ਬਾਦਲ ਨੇ ਕਿਹਾ ਕਿ ਇੱਥੋਂ ਤਕ ਕਿ ਮਾਲਵੇ ਵਿਚ ਵੀ ਲੋਕਾਂ ਨੂੰ ਆਪ ਦੇਖਤਰਨਾਕ ਇਰਾਦਿਆਂ ਨੂੰ ਸਮਝਣ ਦੀ ਲੋੜ ਹੈ। ਅਰਵਿੰਦ ਕੇਜਰੀਵਾਲਗਰਮ ਖਿਆਲੀ ਧਿਰਾਂ ਨਾਲ ਹੱਥ ਮਿਲਾ ਕੇ ਪੰਜਾਬ ਵਿਚ ਗੜਬੜਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਆਪ ਨੂੰ ਵੋਟ ਦੇਣਦਾ ਮਤਲਬ ਅਸਥਿਰਤਾ ਨੂੰ ਵੋਟ ਦੇਣਾ ਹੈ। ਕੇਜਰੀਵਾਲ ਆਪਣੀਪ੍ਰਧਾਨਮੰਤਰੀ ਨਰਿੰਦਰ ਮੋਦੀ ਖਿਲਾਫ ਲੜਾਈ ਵਾਸਤੇ ਪੰਜਾਬ ਨੂੰ ਜੰਗ ਦੇਮੈਦਾਨ ਵਜੋਂ ਵਰਤਣਾ ਚਾਹੁੰਦਾ ਹੈ। ਆਪ ਨੂੰ ਸਮਰਥਨ ਦੇਣ ਦੀ ਗਲਤੀਨਾ ਕਰ ਬੈਠਿਓ। ਕੇਂਦਰ ਨਾਲ ਟਕਰਾਅ ਦਾ ਸਿੱਧਾ ਅਸਰ ਪੰਜਾਬ ਵਿਚਕਣਕ ਅਤੇ ਝੋਨੇ ਦੀਆਂ ਫਸਲਾਂ ਦੀ ਖਰੀਦ ਉੱਤੇ ਪਵੇਗਾ। ਇਸ ਤੋਂ ਇਲਾਵਾਵਿਕਾਸ ਕਾਰਜਾਂ ਉੱਤੇ ਵੀ ਅਸਰ ਪੈਣਾ ਲਾਜ਼ਮੀ ਹੈ। ਅਸੀਂ ਸੂਬੇ ਨੂੰ ਤਰੱਕੀਦੀ ਲੀਹ ਉੱਤੇ ਚੜਾਇਆ ਹੈ। ਅਸੀਂ ਇਸ ਨੂੰ ਲੀਹੋਂ ਨਹੀ ਲਾਹ ਸਕਦੇ।
ਉਹਨਾਂ ਕਿਹਾ ਕਿ ਅਕਾਲੀ -ਭਾਜਪਾ ਗਠਜੋੜ ਕਿਸਾਨਾਂ ਅਤੇ ਗਰੀਬਤਬਕਿਆਂ ਦੀ ਭਲਾਈ ਲਈ ਵਚਨਬੱਧ ਹੈ। ਇਹ ਪਹਿਲੀ ਵਾਰ ਹੋਇਆ ਹੈਕਿ ਕਿਸੇ ਗਠਜੋੜ ਨੇ ਕਣਕ ਅਤੇ ਝੋਨੇ ਉੱਤੇ A@@ ਰੁਪਏ ਪ੍ਰਤੀ ਕੁਇੰਟਲਬੋਨਸ ਦੇਣ ਦੀ ਪੇਸ਼ਕਸ਼ ਕੀਤੀ ਹੈ। ਅਸੀਂ ਬੇਘਰੇ ਲੋਕਾਂ ਨੂੰ E ਲੱਖ ਪੱਕੇਮਕਾਨ ਬਣਾ ਕੇ ਦੇਣ ਦਾ ਵੀ ਫੈਸਲਾ ਲਿਆ ਹੈ। ਇਸ ਤੋਂ ਇਲਾਵਾ ਅਸੀਂਗਰੀਬ ਤਬਕਿਆਂ ਨੂੰ E ਕਿਲੋ ਖੰਡ A@ ਰੁਪਏ ਕਿਲੋ ਅਤੇ B ਕਿਲੋ ਘਿਓBE ਰੁਪਏ ਕਿਲੋ ਦੇਣ ਦਾ ਫੈਸਲਾ ਲਿਆ ਹੈ। ਇੱਥੋਂ ਤੱਕ ਕਿ ਕੁਦਰਤੀਆਫਤਾਂ ਨਾਲ ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ ਵਿਚ ਖੇਤ ਮਜ਼ਦੂਰਾਂ ਨੂੰਵੀ ਰਾਹਤ ਦਿੱਤੀ ਜਾਵੇਗੀ।
ਲੋਕਾਂ ਨੂੰ ਵਿਕਾਸ ਵਾਸਤੇ ਵੋਟ ਪਾਉਣ ਲਈ ਕਹਿੰਦੇ ਹੋਏ ਸ਼ ਬਾਦਲ ਨੇਕਿਹਾ ਕਿ ਅਕਾਲੀ-ਭਾਜਪਾ ਗਠਜੋੜ ਆਪਣੀ ਕਾਰਗੁਜ਼ਾਰੀ ਵਾਸਤੇਤੁਹਾਡੀ ਵੋਟ ਮੰਗਦਾ ਹੈ। ਅਸੀਂ ਨਾ ਸਿਰਫ ਕੀਤੇ ਹੋਏ ਵਾਅਦੇ ਪੂਰੇ ਕੀਤੇਹਨ, ਸਗੋਂ ਬਹੁਤ ਸਾਰੀ ਲੋਕ ਪੱਖੀ ਸਕੀਮਾਂ ਵੀ ਸ਼ੁਰੂ ਕੀਤੀਆਂ ਹਨ। ਅਸੀਂਅਗਲੇ ਪੰਜ ਸਾਲਾ ਵਿਚ ਪੂਰੇ ਪੰਜਾਬ ਅੰਦਰ ਖਾਸ ਕਰਕੇ ਪੇਂਡੂ ਖੇਤਰਾਂਵਿਚ ਵਿਕਾਸ ਦੀ ਹਨੇਰੀ ਲਿਆ ਦੇਵਾਂਗੇ।