best platform for news and views

ਕੇਜਰੀਵਾਲ ਹੁਣ ਭਗਵੰਤ ਮਾਨ ਦਾ ਸਿਆਸੀ ਕੈਰੀਅਰ ਖਤਮ ਕਰਨ ਦੀ ਕੋਸ਼ਿਸ਼ ‘ਚ : ਸੁਖਬੀਰ ਬਾਦਲ

Please Click here for Share This News

ਕਾਂਗਰਸ ਪਾਰਟੀ ਜ਼ਲਦ ਹੀ ਦੇਸ਼ ਦੇ ਨਕਸ਼ੇ ਤੋਂ ਖਤਮ ਹੋ ਜਾਵੇਗੀ – ਸੁਖਦੇਵ ਸਿੰਘ ਢੀਂਡਸਾ

ਪ੍ਰਵੀਨ ਗਰਗ

8360517986

ਧੂਰੀ (ਸੰਗਰੂਰ) ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਅੱਜ ਸਥਾਨਕ ਨਵੀਂ ਅਨਾਜ ਮੰਡੀ ਵਿਖੇ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸ੍ਰ. ਹਰੀ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਨੂੰ ਤੇਜ਼ ਕਰਦਿਆਂ ਵੱਡੀ ਗਿਣਤੀ ਵਿੱਚ ਹਾਜ਼ਰ ਵਰਕਰਾਂ ਅਤੇ ਆਗੂਆਂ ਦੇ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਸ੍ਰ. ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਰਿਕਾਰਡਤੋੜ ਵਿਕਾਸ ਕਰਵਾਇਆ ਹੈ ਜਿਸ ਦੇ ਨਤੀਜ਼ੇ ਵਜੋਂ ਜ਼ਲਦ ਹੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2017 ਵਿੱਚ ਅਕਾਲੀ-ਭਾਜਪਾ ਗੱਠਜੋੜ ਆਪਣੇ ਕਾਰਜਕਾਲ ਦੀ ਕਾਰਗੁਜ਼ਾਰੀ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੀਆਂ 80 ਤੋਂ ਵੱਧ ਸੀਟਾਂ ਜਿੱਤ ਕੇ ਲੋਕਪੱਖੀ ਸਰਕਾਰ ਬਨਾਉਣ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਸੁਪਰੀਮੋ ਅਰਵਿੰਦਰ ਕੇਜਰੀਵਾਲ ਸਿਰੇ ਦਾ ਖੁਦਗਰਜ ਅਤੇ ਠੱਗ ਆਦਮੀ ਹੈ। ਉਸ ਨੇ ਪਹਿਲਾਂ ਅੰਨਾ ਹਜਾਰੇ, ਫਿਰ ਪ੍ਰਸ਼ਾਂਤ ਭੂਸ਼ਨ, ਫਿਰ ਸੁੱਚਾ ਸਿੰਘ ਛੋਟੇਪੁਰ ਨੂੰ ਧੋਖਾ ਦਿੱਤਾ ਅਤੇ ਨਾਤਾ ਤੋੜ ਲਿਆ, ਹੁਣ ਉਸ ਨੇ ਭਗਵੰਤ ਮਾਨ ਨੂੰ ਜਲਾਲਾਬਾਦ ਹਲਕੇ ਵਿਚ ਉਨ੍ਹਾਂ ਖਿਲਾਫ ਚੋਣ ਲੜਾ ਕੇ ਭਗਵੰਤ ਮਾਨ ਦਾ ਸਿਆਸੀ ਕੈਰੀਅਰ ਖਤਮ ਕਰਨਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਨੇ ਸਾਜਿਸ਼ ਅਧੀਨ ਹੀ ਭਗਵੰਤ ਮਾਨ ਨੂੰ ਜਲਾਲਾਬਾਦ ਤੋਂ ਉਮੀਦਵਾਰ ਐਲਾਨਿਆ ਹੈ ਤਾਂ ਜੋ ਉਹ ਹਾਰ ਜਾਵੇ ਅਤੇ ਉਸ ਨੂੰ ਪਾਰਟੀ ਵਿਚੋਂ ਕੱਢਣ ਜਾਂ ਖੂੰਜੇ ਲਾਉਣ ਦਾ ਬਹਾਨਾ ਮਿਲ ਜਾਵੇ।

ਉਹਨਾਂ ਕਾਂਗਰਸ ਪਾਰਟੀ ਤੇ ਸ਼ਿਕੰਜਾ ਕਸਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਵਿੱਚ ਕਾਂਗਰਸ ਸਰਕਾਰ ਦੀ ਕੋਈ ਇੱਕ ਵੀ ਵੱਡੀ ਕਾਰਗੁਜਾਰੀ ਨਹੀਂ ਹੈ, ਜਦਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਗਰੀਬਾਂ ਨੂੰ ਨੀਲੇ ਕਾਰਡਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ, ਮੁਫਤ ਮੈਡੀਕਲ ਸੁਵਿਧਾ, ਮੁਫਤ ਬਿਜ਼ਲੀ ਯੋਜਨਾ, ਪੈਨਸ਼ਨ ਸਕੀਮ ਆਦਿ ਵਰਗੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ‘ਆਪ’ ਪਾਰਟੀ ਤੇ ਬਰਸਦਿਆਂ ਕਿਹਾ ਕਿ ‘ਆਪ’ ਪਾਰਟੀ ਦਾ ਕਨਵੀਨਰ ਅਰਵਿੰਦ ਕੇਜਰੀਵਾਲ ਦੇਸ਼ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਵਿੱਚ ਲੱਗਾ ਹੋਇਆ ਹੈ ਅਤੇ ਪੰਜਾਬ ਦੀ ਸੱਤਾ ਹਾਸਲ ਕਰਨ ਲਈ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਉਹਨਾਂ ਲੋਕਾਂ ਦੇ ਮਿਲ ਰਹੇ ਸਹਿਯੋਗ ਦੀ ਗੱਲ ਕਰਦਿਆਂ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦਾ 2017 ਵਿੱਚ ਤੀਜੀ ਵਾਰ ਸਰਕਾਰ ਬਣਾਉਣ ਦਾ ਦਾਅਵਾ ਵੀ ਕੀਤਾ। ਉਹਨਾਂ ਪੰਜਾਬ ਦੇ 12 ਹਜ਼ਾਰ ਪਿੰਡਾਂ ਨੂੰ ਸੋਲਰ ਲਾਈਟਾਂ, ਪੱਕੀਆਂ ਗਲੀਆਂ ਬਨਾਉਣ, ਬੇਘਰ ਲੋਕਾਂ ਨੂੰ 5-5 ਮਰਲੇ ਦੇ ਪਲਾਟ ਦੇਣ, ਨੌਜਵਾਨਾਂ ਨੂੰ ਰੁਜਗਾਰ ਮੁੱਹਈਆ ਕਰਵਾਉਣ ਅਤੇ ਗਰੀਬ ਵਰਗ ਨੂੰ ਮਕਾਨ ਬਨਾਉਣ ਲਈ 2 ਲੱਖ ਦੀ ਰਾਸ਼ੀ ਦੇਣ ਵਰਗੀਆਂ ਸਹੂਲਤਾਂ ਮੁੱਹਈਆਂ ਕਰਵਾ ਕੇ ਵਿਸ਼ੇਸ਼ ਉਪਰਾਲੇ ਕਰਕੇ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਵਿਸ਼ਵ ਪੱਧਰ ‘ਤੇ ਉੱਚਾ ਚੁੱਕਣ ਉੱਪਰ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਬੇਰੁਜਗਾਰ ਨੌਜਵਾਨਾਂ ਨੂੰ ਸਵੈ-ਰੁਜਗਾਰ ਦਾ ਕੋਰਸ ਕਰਵਾ ਕੇ ਨੌਜਵਾਨਾਂ ਨੂੰ ਸਰਕਾਰ ਵੱਲੋਂ 10 ਲੱਖ ਦੀ ਰਾਸ਼ੀ ਬਿਨਾਂ ਵਿਆਜ਼ ਮੁੱਹਈਆ ਕਰਵਾਈ ਜਾਵੇਗੀ। ਉਹਨਾਂ ਚੋਣਾਂ ਵਿੱਚ ਹਲਕਾ ਧੂਰੀ ਦੇ ਲੋਕਾਂ ਦੀ ਅਹਿਮ ਭੁਮਿਕਾ ਦੱਸਦਿਆਂ 2017 ‘ਚ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੂੰ ਤੀਜੀ ਵਾਰ ਸੱਤਾ ਵਿੱਚ ਲਿਆਉਣ ਦੀ ਅਪੀਲ ਵੀ ਕੀਤੀ। ਹਾਜ਼ਰ ਇੱਕਠ ਨੂੰ ਸੰਬੋਧਨ ਕਰਦਿਆਂ ਸ੍ਰ. ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੇ ਨਕਸ਼ੇ ਤੋਂ ਜ਼ਲਦ ਹੀ ਅਲੋਪ ਹੋ ਜਾਵੇਗੀ ਕਿਉਂਕਿ ਕਾਂਗਰਸ ਪਾਰਟੀ ਵਿੱਚ ਆਪਸੀ ਫੱੁਟ ਵੱਡੇ ਪੱਧਰ ‘ਤੇ ਫੈਲੀ ਹੋਈ ਹੈ। ਇਸ ਦੇ ਵੱਡੇ-2 ਲੀਡਰ ਕਾਂਗਰਸ ਨੂੰ ਛੱਡ ਕੇ ਵਿਰੋਧੀ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਹਨ । ਉਹਨਾਂ ਕਿਹਾ ਕਿ ‘ਆਪ’ ਪਾਰਟੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਨੀਤੀ ਨਾਲ ਵੋਟਾਂ ਵਟੋਰਣ ਵਿੱਚ ਲੱਗੀ ਹੋਈ ਹੈ । ਇਸ ਮੌਕੇ ਵੱਖ-2 ਅਕਾਲੀ ਆਗੂਆਂ ਨੇ ਵੀ ਸ੍ਰ. ਹਰੀ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਆਪਣੇ ਵੋਟ ਬੈਂਕ ਦਾ ਸਹੀ ਇਸਤੇਮਾਲ ਕਰਕੇ ਪਾਰਟੀ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਸ੍ਰ. ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਪੰਜਾਬ, ਜੱਥੇਦਾਰ ਤੇਜਾ ਸਿੰਘ ਕਮਾਲਪੁਰ, ਸ੍ਰ. ਅਮਨਵੀਰ ਸਿੰਘ ਚੈਰੀ, ਜੱਥੇਦਾਰ ਭੁਪਿੰਦਰ ਸਿੰਘ ਭਲਵਾਨ, ਜੱਥੇਦਾਰ ਰਾਜਿੰਦਰ ਸਿੰਘ ਕਾਂਝਲਾ, ਪ੍ਰਸ਼ੋਤਮ ਗਰਗ ਕਾਲਾ, ਪ੍ਰਸ਼ੋਤਮ ਕਾਂਸਲ ਪ੍ਰਧਾਨ ਨਗਰ ਕੌਂਸਲ, ਗਮਦੂਰ ਸਿੰਘ ਜਵੰਧਾ ਪ੍ਰਧਾਨ, ਜੱਥੇਦਾਰ ਨਛੱਤਰ ਸਿੰਘ ਜਹਾਂਗੀਰ, ਜਤਿੰਦਰ ਸਿੰਘ ਸੋਨੀ ਮੰਡੇਰ, ਚੇਅਰਮੈਨ ਸੁਖਪਾਲ ਸ਼ਰਮਾਂ, ਪ੍ਰੀਤਮ ਜੌਹਲ, ਵਿੱਕੀ ਪਰੋਚਾ, ਧਰਮਿੰਦਰ ਸਿੰਘ ਕੌਲ਼ਸੇੜੀ, ਪਰਮਜੀਤ ਸਿੰਘ ਪੰਮਾਂ, ਗੁਰਵਿੰਦਰ ਸਿੰਘ ਗੋਗੀ ਪੂੰਨਾਵਾਲ, ਤਲਵੀਰ ਸਿੰਘ ਧਨੇਸਰ, ਬੰਤ ਸਿੰਘ, ਰਵੀਇੰਦਰ ਈਸੜਾ, ਬ੍ਰਿਜੇਸ਼ਵਰ ਗੋਇਲ, ਵਿਕਾਸ ਜੈਨ, ਮਹੇਸ਼ ਜਿੰਦਲ, ਤਵਿੰਦਰ ਸਿੰਘ ਮਿੰਟੂ, ਅਮਰ ਸਿੰਘ ਮਾਲੇਰਕੋਟਲਾ, ਹੰਸ ਰਾਜ ਗਰਗ, ਜੱਥੇਦਾਰ ਅਜਮੇਰ ਸਿੰਘ ਘਨੌਰੀ, ਸਤਗੁਰ ਸਿੰਘ ਸਾਬਕਾ ਸਰਪੰਚ, ਕਰਮਜੀਤ ਸਿੰਘ ਢਿੱਲੋਂ, ਗੁਰਚੇਤਨ ਤੇਜੀ ਕੱਕੜਵਾਲ, ਸਵਰਨਜੀਤ ਹਰਚੰਦਪੁਰ, ਕੁਲਵਿੰਦਰ ਸਿੰਘ ਮੀਮਸਾ, ਕੁਲਵਿੰਦਰ ਸਿੰਘ ਢਢੋਗਲ, ਬੀਬੀ ਪਰਮਜੀਤ ਕੌਰ ਵਿਰਕ, ਭੁਪਿੰਦਰ ਮਿੱਠਾ, ਜੱਥੇਦਾਰ ਹਾਕਮ ਸਿੰਘ ਢਢੋਗਲ, ਜੱਥੇਦਾਰ ਚਰਨਜੀਤ ਸਿੰਘ ਭੱਟੀ ਅਤੇ ਸੇਵਾ ਸਿੰਘ ਆਦਿ ਹਾਜ਼ਰ ਸਨ।

 

ਤਸਵੀਰ:- ਸ੍ਰ. ਸੁਖਬੀਰ ਸਿੰਘ ਬਾਦਲ ਰੈਲੀ ਨੂੰ ਸੰਬੋਧਨ ਕਰਦੇ ਹੋਏ, ਹਾਜ਼ਰ ਭਾਰੀ ਇੱਕਠ। (ਪ੍ਰਵੀਨ ਗਰਗ)

Please Click here for Share This News

Leave a Reply

Your email address will not be published. Required fields are marked *