best platform for news and views

ਕੇਜਰੀਵਾਲ ਨੇ ਮਜੀਠੀਆ ਨੂੰ ਮਜੀਠਾ ਹਲਕੇ ‘ਚ ਲਲਕਾਰਿਆ-ਮਜੀਠੀਆ ਕੋਲ ਭੱਜਣ ਲਈ ਸਿਰਫ ਡੇਢ ਮਹੀਨਾ:ਕੇਜਰੀਵਾਲ

Please Click here for Share This News

ਰਾਜਨ ਮਾਨ 

9501114442

ਅੰਮ੍ਰਤਸਰ : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਜੀਠਾ ਹਲਕੇ ਵਿਚ ਰੋਡ-ਸ਼ੋਅ ਦੌਰਾਨ ਬਿਕਰਮ ਮਜੀਠੀਆ ਨੂੰ ਲਲਕਾਰਦਿਆਂ ਕਿਹਾ ਕਿ ਮਜੀਠੀਆ ਕੋਲ ਸਿਰਫ ਡੇਢ ਮਹੀਨਾ ਬਾਕੀ  ਸੈਨਾ ਅਤੇ ਇਸ  ਪਿਛੋਂ ਉਸਨੂੰ  ਕਾਲਰ ਤੋਂ ਫੜਕੇ   ਜੇਲ੍ਹ ਵਿਚ ਸੁਟਿਆ ਜਾਵੇਗਾ ।
ਪਾਰਟੀ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਦੇ ਹੱਕ ਵਿੱਚ ਜਬਰਦਸਤ ਰੋਡ ਸ਼ੋਅ ਦੌਰਾਨ ਚਵਿੰਡਾ ਦੇਵੀ ਅਤੇ ਮਜੀਠਾ ਬਜਾਰ ਵਿੱਚ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਨੂੰ ਵੋਟ ਦੇਣ ਦੇ ਮਤਲਬ ਵੋਟ ਖਰਾਬ ਕਰਨਾ ਹੈ ਅਤੇ ਬਿਕਰਮ ਸਿੰਘ ਮਜੀਠੀਏ ਨੂੰ ਜਿੱਤਣ ਦਾ ਮੌਕਾ ਦੇਣਾ ਹੈ। ਉਨਾਂ ਕਿਹਾ ਕਿ ਜੇਕਰ ਕਾਂਗਰਸ ਨੂੰ ਵੋਟ ਪਾਈ ਤਾਂ ਮਜੀਠੇ ਹਲਕੇ ਦੀਆਂ ਵੋਟਾਂ ਵੰਡੀਆਂ ਜਾਣਗੀਆਂ ਅਤੇ ਬਿਕਰਮ ਮਜੀਠੀਏ ਦੇ ਫਿਰ ਜਿੱਤਣ ਦੀ ਸੰਭਾਵਨਾ ਬਣ ਜਾਵੇਗੀ। ਇਸ ਲਈ ਹਰ ਇੱਕ ਵੋਟ ਝਾੜੂ ਨੂੰ ਦਿੱਤੀ ਜਾਵੇ ਤਾਂਕਿ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਵਾਲੇ ਬਿਕਰਮ ਸਿੰਘ ਮਜੀਠੀਆ ਨੂੰ ਕਰਾਰੀ ਹਾਰ ਦੇ ਕੇ ਪੰਜਾਬ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਇਆ ਜਾ ਸਕੇ।  ਅਰਵਿੰਦ ਕੇਜਰੀਵਾਲ ਨੇ ਮਜੀਠਾ ਦੇ ਬਜਾਰ ਵਿੱਚ ਬਿਕਰਮ ਮਜੀਠੀਏ ਨੂੰ ਲਲਕਾਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਨਸ਼ਾ ਤਸਕਰੀ ਦੇ ਸਰਗਨਾ ਬਿਕਰਮ ਮਜੀਠੀਆ ਨੂੰ ਕਾਲਰ ਤੋਂ ਫੜ ਕੇ ਜੇਲ ਵਿੱਚ ਸੁੱਟਿਆ ਜਾਵੇਗਾ ਅਤੇ ਮਜੀਠਾ ਦੇ ਲੋਕਾਂ ਨੂੰ ਮਜੀਠੀਆ ਦੀ ਦਹਿਸ਼ਤ ਤੋਂ ਸਦਾ ਲਈ ਛੁਟਕਾਰਾ ਦੇ ਦਿੱਤਾ ਜਾਵੇਗਾ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਕੁਰਸੀ ਉਪਰ ਦਲਿਤ ਸਮਾਜ ਦਾ ਨੁਮਾਇੰਦਾ ਵਿਰਾਜਮਾਨ ਹੋਵੇਗਾ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮਜੀਠੀਆ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਭਤੀਜਾ ਹੈ, ਇਸ ਲਈ ਜਾਣਬੁੱਝ ਕੇ ਮਜੀਠੇ ਤੋਂ ਕਾਂਗਰਸ ਕਮਜੋਰ ਆਦਮੀ ਖੜਾ ਕਰਦੀ ਹੈ। ਪਿਛਲੀ ਵਾਰ ਵੀ ਕਾਂਗਰਸ ਦਾ ਉਮੀਦਵਾਰ ਐਨਾ ਕਮਜੋਰ ਸੀ ਕਿ ਉਸਦੀ ਜਮਾਨਤ ਜਬਤ ਹੋ ਗਈ ਸੀ। ਲੇਕਿਨ ਇਨਾਂ ਚਾਚੇ-ਭਤੀਜੇ ਦੀ ਖੇਡ ਖਰਾਬ ਕਰਨ ਲਈ ਆਮ ਆਦਮੀ ਪਾਰਟੀ ਨੇ ਹਿੰਮਤ ਸਿੰਘ ਸ਼ੇਰਗਿੱਲ ਵਰਗਾ ਨਿਡਰ ਅਤੇ ਮਜਬੂਤ ਉਮੀਦਵਾਰ ਮਜੀਠੀਆ ਖਿਲਾਫ ਉਤਾਰਿਆ ਹੈ। ਅਰਵਿੰਦ ਕੇਜਰੀਵਾਲ ਨੇ ਮਜੀਠਾ ਹਲਕੇ ਦੇ ਲੋਕਾਂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਵਿੱਚ ਗੁਪਤ ਸਮਝੌਤਾ ਹੋਇਆ ਹੈ, ਤਾਂਕਿ ਪੰਜਾਬ ਨੂੰ ਵਾਰੀ-ਵਾਰੀ ਲੁੱਟਣ ਦਾ ਸਿਲਸਿਲਾ ਜਾਰੀ ਰਹੇ, ਇਸ ਕਰਕੇ ਸਭ ਨੇ ਮਿਲ ਕੇ ਆਮ ਆਦਮੀ ਪਾਰਟੀ ਨੂੰ ਜਿਤਾਉਣਾ ਹੈ ਅਤੇ ਪੰਜਾਬ ਨੂੰ ਬਚਾਉਣਾ ਹੈ।
ਰੋਡ ਸ਼ੋਅ ਦੀ ਸ਼ੁਰੂਆਤ ਮਜੀਠਾ ਹਲਕੇ ਦੇ ਪਿੰਡ ਬੋਪਾਰਾਏ ਦੇ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਹੋਈ। ਇਸ ਮੌਕੇ ਅਰਵਿੰਦ ਕੇਜਰੀਵਾਲ ਨਾਲ ਹਿੰਮਤ ਸਿੰਘ ਸ਼ੇਰਗਿੱਲ, ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ, ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਕੌਮੀ ਬੁਲਾਰੇ ਸੰਜੇ ਸਿੰਘ ਸਮੇਤ ਮਾਝਾ ਖੇਤਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਪਾਰਟੀ ਉਮੀਦਵਾਰ,ਪਾਰਟੀ ਦੇ ਸੂਬਾ ਮੀਤ ਪ੍ਰਧਾਨ ਜਸਕਰਨ ਸਿੰਘ ਬੰਦੇਸ਼ਾ,  ਸੁਖਦੀਪ ਸਿੱਧੂ,  ਆਦਿ ਮੌਜੂਦ ਸਨ। ਸੈਂਕੜੇ ਮੋਟਰਸਾਇਕਲਾਂ, ਕਾਰਾਂ, ਜੀਪਾਂ ਅਤੇ ਗੱਡੀਆਂ ਦਾ ਕਾਫਿਲਾ ਜਿੰਦਾਬਾਦ ਦੇ ਨਾਅਰਿਆਂ ਨਾਲ ਜਦ ਮਜੀਠਾ ਹਲਕੇ ਵੱਲ ਵਧਿਆ ਤਾਂ ਰਸਤੇ ਵਿੱਚ ਥਾਂ-ਥਾਂ ਸੜਕਾਂ ਕਿਨਾਰੇ ਖੜੇ ਲੋਕਾਂ ਨੇ ਅਰਵਿੰਦ ਕੇਰਜੀਵਾਲ ਉਤੇ ਫੁੱਲਾਂ ਦੀ ਵਰਖਾ ਕੀਤੀ। ਜੋਸ਼ ਅਤੇ ਉਤਸ਼ਾਹ ਨਾਲ ਲਬਾਲਬ ਇਸ ਮਾਹੌਲ ਵਿੱਚ ਦੇਸ਼ ਭਗਤੀ ਦੇ ਗੀਤ ਅਤੇ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਅਰਿਆਂ ਨੇ ਸਮੁੱਚੀ ਫਿਜਾ ਗੂੰਜਣ ਲਾ ਦਿੱਤੀ। ਕਾਫਿਲਾ ਮੱਤੇਵਾਲ, ਟਾਹਲੀ ਸਾਹਿਬ, ਫੱਤੂ ਭੀਲਾ, ਸ਼ਹਿਜਾਦਾ, ਚਵਿੰਡਾ ਦੇਵੀ, ਕੱਥੂ ਨੰਗਲ, ਟਰਪਈ, ਸ਼ਾਮ ਨਗਰ, ਮਰੜੀਕਲਾਂ, ਥਰੀਏਵਾਲ, ਮਰੜੀਖੁਰਦ, ਕੋਟਲਾ ਸੁਲਤਾਨ ਸਿੰਘ, ਅਠਵਾਲ, ਹਮਜਾ, ਰੋੜੀ, ਮਜੀਠਾ ਅਤੇ ਮਜੀਠਾ ਹਲਕੇ ਦੇ ਪਿੰਡ ਨਾਗਕਲਾਂ ਵਿੱਚ ਜਾ ਕੇ ਦੇਰ ਸ਼ਾਮ ਸਮਾਪਤ ਹੋਇਆ।

Please Click here for Share This News

Leave a Reply

Your email address will not be published.