ਰਾਏਕੋਟ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਸੂਬਾ ਪੱਧਰੀ ਚੋਣ ਪ੍ਰਚਾਰ ਦੀ ਸ਼ੁੱਕਰਵਾਰ ਨੂੰ ਰਾਏਕੋਟ ਤੋਂ ਸ਼ੁਰੂਆਤ ਕਰ ਦਿੱਤੀ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਤੋਂ ਬਾਹਰੋਂ ਆ ਕੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੀ ਲੁੱਟ ਨਹੀਂ ਕਰਨ ਦੇਵਾਂਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚੋਂ ਬਾਦਲ ਮਜੀਠੀਆ ਮਾਫੀਆ ਦਾ ਅੰਤ ਕੀਤਾ ਜਾਵੇਗਾ।
ਇਥੇ ਦਾਣਾ ਮੰਡੀ ਵਿਖੇ ਇਕ ਪਬਲਿਕ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਆਪ ਤੋਂ ਟਿਕਟ ਦੇ ਚਾਹਵਾਨ ਹਰਨੇਕ ਸਿੰਘ ਦਾ ਪਾਰਟੀ ‘ਚ ਸਵਾਗਤ ਕੀਤਾ। ਇਹ ਆਮਦਨ ਟੈਕਸ ਅਫਸਰ ਹਰਨੇਕ ਸਿੰਘ ਨੇ ਕੇਜਰੀਵਾਲ ਦੇ ਦੁਹਰੇ ਮਾਪਦੰਡਾਂ ਤੇ ਆਪ ਦੇ ਹਰ ਤਰ•ਾਂ ਦੇ ਭ੍ਰਿਸ਼ਟਾਚਾਰ ਤੇ ਸੈਕਸ ਸਕੈਂਡਲਾਂ ‘ਚ ਸ਼ਾਮਿਲ ਹੋਣ ਦਾ ਖੁਲਾਸਾ ਹੋਣ ਤੋਂ ਬਾਅਦ ਪਾਰਟੀ ਛੱਡਣ ਦਾ ਫੈਸਲਾ ਕੀਤਾ ਸੀ।
ਇਸ ਮੌਕੇ ਵੱਡੀ ਗਿਣਤੀ ‘ਚ ਹਰਨੇਕ ਦੇ ਸਮਰਥਕ ਵੀ ਕਾਂਗਰਸ ‘ਚ ਸ਼ਾਮਿਲ ਹੋ ਗਏ।
ਇਸ ਦੌਰਾਨ ਕੈਪਟਨ ਅਮਰਿੰਦਰ ਨੇ ਪੰਜਾਬ ਨਾਲ ਕੋਈ ਸਬੰਧ ਨਾ ਰੱਖਣ ਵਾਲੇ ਇਕ ਹਰਿਆਣਵੀ ਕੇਜਰੀਵਾਲ ਨੂੰ ਖਾਰਿਜ਼ ਕੀਤਾ, ਜਿਹੜੇ ਇਥੇ ਸਿਰਫ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਖਾਤਿਰ ਆ ਰਹੇ ਹਨ। ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਖੁਦ ਹਰਨੇਕ ਨੂੰ ਆਪ ਦੀ ਟਿਕਟ ਲਈ ਭਾਰੀ ਰਕਮ ਅਦਾ ਕਰਨ ਵਾਸਤੇ ਕਿਹਾ ਗਿਆ ਸੀ। ਪ੍ਰਦੇਸ਼ ਕਾਂਗਰਸ ਪ੍ਰਧਾਨ ਚੋਣ ਪ੍ਰਬੰਧਾਂ ਲਈ ਵੱਡੀ ਗਿਣਤੀ ‘ਚ ਬਾਹਰੀਆਂ ਨੂੰ ਸੱਦੇ ਜਾਣ ਨੂੰ ਲੈ ਕੇ ਵੀ ਆਪ ‘ਤੇ ਵਰ•ੇ ਅਤੇ ਕਿਹਾ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਇਨ•ਾਂ ਨੂੰ ਪੰਜਾਬੀਆਂ ਤੋਂ ਕੋਈ ਸਮਰਥਨ ਨਹੀਂ ਮਿੱਲ ਰਿਹਾ ਹੈ।
ਕੈਪਟਨ ਅਮਰਿੰਦਰ ਨੇ ਆਪ ਨੂੰ ਅਪਰਾਧੀਆਂ ਦੀ ਪਾਰਟੀ ਦੱਸਿਆ ਤੇ ਖੁਲਾਸਾ ਕੀਤਾ ਕਿ ਦਿੱਲੀ ‘ਚ ਇਸਦੇ ਇਕ ਦਰਜ਼ਨ ਤੋਂ ਵੱਧ ਵਿਧਾਇਕਾਂ ਨੂੰ ਵੱਖ ਵੱਖ ਅਪਰਾਧਾਂ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਉਨ•ਾਂ ਨੇ ਕਿਹਾ ਕਿ ਆਪ ਆਗੂ ਟਿਕਟਾਂ ਲਈ ਪੈਸੇ ਲੈ ਰਹੇ ਹਨ ਅਤੇ ਕਈਆਂ ਨੂੰ ਪੰਜਾਬ ਦੀਆਂ ਔਰਤਾਂ ਨਾਲ ਛੇੜਛਾੜ ਕਰਦਿਆਂ ਫੜਿਆ ਗਿਆ ਹੈ, ਜਿਸ ਨਾਲ ਇਨ•ਾਂ ਦਾ ਅਸਲੀ ਰੰਗ ਸਾਹਮਣੇ ਆਉਂਦਾ ਹੈ। ਜਿਸ ‘ਤੇ, ਕੈਪਟਨ ਅਮਰਿੰਦਰ ਨੇ ਲੋਕਾਂ ਨੂੰ ਸੂਬੇ ਲਈ ਕੇਜਰੀਵਾਲ ਦੇ ਖਤਰਨਾਕ ਇਰਾਦਿਆਂ ਨੂੰ ਹਰਾਉਣ ਦੀ ਅਪੀਲ ਕੀਤੀ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸਾਫ ਸੁਥਰੀ ਤੇ ਭ੍ਰਿਸ਼ਟਾਚਾਰ ਮੁਕਤ ਪਾਰਟੀ ਚਲਾਉਣ ਨੂੰ ਲੈ ਕੇ ਕੇਜਰੀਵਾਲ ਦੇ ਦਾਅਵਿਆਂ ਨੂੰ ਕਠੋਰ ਸੱਚਾਈਆਂ ਨੇ ਜ਼ੀਰੋ ਬਣਾ ਦਿੱਤਾ ਹੈ, ਜਿਸ ‘ਚ ਇਹ ਵੀ ਸੱਚਾਈ ਸ਼ਾਮਿਲ ਹੈ ਕਿ ਉਹ ਫੋਰਡ ਫਾਉਂਡੇਸ਼ਨ ਵੱਲੋਂ ਸਥਾਪਤ ਕੀਤੀ ਗਈ ਇਕ ਐਨ.ਜੀ.ਓ ਚਲਾ ਰਹੇ ਸਨ, ਜਿਸਨੂੰ ਸੀ.ਆਈ.ਏ ਤੋਂ ਫੰਡ ਮਿਲਦਾ ਹੈ।
ਜਦਕਿ ਕੇਜਰੀਵਾਲ ਦੇ ਉਨ•ਾਂ ਦੀ ਪਾਰਟੀ ਨੂੰ ਪਟਿਆਲਾ ਤੋਂ ਭਾਰੀ ਸਮਰਥਨ ਮਿੱਲਣ ਦੇ ਦਾਅਵਿਆਂ ‘ਤੇ, ਕੈਪਟਨ ਅਮਰਿੰਦਰ ਨੇ ਸਵਾਲ ਕੀਤਾ ਕਿ ਜੇ ਉਨ•ਾਂ ਅੰਦਰ ਆਪਣੀ ਜਿੱਤ ਨੂੰ ਲੈ ਕੇ ਇੰਨਾ ਹੀ ਭਰੋਸਾ ਹੈ, ਤਾਂ ਕਿਉਂ ਆਪ ਆਗੂ ਖੁਦ ਉਨ•ਾਂ ਖਿਲਾਫ ਲੜਨ ਲਈ ਤਿਆਰ ਨਹੀਂ ਹਨ?
ਇਸੇ ਤਰ•ਾਂ, ਸੂਬੇ ‘ਚ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਅਤੇ ਉਨ•ਾਂ ਦੀ ਗੁੰਡਿਆਂ ਦੀ ਟੋਲੀ ‘ਤੇ ਸੂਬੇ ਅੰਦਰ ਨਸ਼ਾਖੋਰੀ ਨੂੰ ਲੈ ਕੇ ਵਰ•ਦਿਆਂ, ਕੈਪਟਨ ਅਮਰਿੰਦਰ ਨੇ ਇਕ ਵਾਰ ਫਿਰ ਤੋਂ ਨਸ਼ੇ ਦੇ ਵਪਾਰ ਦਾ ਖਾਤਮਾ ਕਰਨ ਦੀ ਸਹੁੰ ਚੁੱਕੀ, ਜਿਸਨੇ ਇਕ ਪੂਰੀ ਪੀੜ•ੀ ਨੂੰ ਬਰਬਾਦ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਮਜੀਠਾ ਤੋਂ ਕਾਂਗਰਸ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਅਕਾਲੀਆਂ ਨੂੰ ਭਾਜੜਾ ਪਾਈਆਂ ਹੋਈਆਂ ਨੇ।
ਉਨ•ਾ ਨੇ ਸੂਬੇ ਨੂੰ ਅਕਾਲੀ ਕੰਟਰੋਲ ਮਾਫੀਆਵਾਂ ਤੋਂ ਮੁਕਤ ਕਰਨ ਤੋਂ ਇਲਾਵਾ, ਨਸ਼ਿਆਂ ਤੋਂ ਦੂਰ ਕਰਨ ਵਾਸਤੇ ਬੇਰੁਜ਼ਗਾਰ ਨੌਜ਼ਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਦੁਹਰਾਉਂਦਿਆਂ ਕਿਹਾ ਕਿ ਉਹ ਬਾਦਲਾਂ ਦੀਆਂ ਬੱਸਾਂ ਤੇ ਪਰਮਿਟਾਂ ਲੈ ਲੈਣਗੇ ਤੇ ਉਨ•ਾਂ ਨੂੰ ਨੌਜ਼ਵਾਨਾਂ ਨੂੰ ਦੇਣਗੇ। ਉਹ ਜਥੇਦਾਰਾਂ ਉਪਰ ਲੋਕਾਂ ਦੇ ਪੈਸੇ ਖਾਣ ਨੂੰ ਲੈ ਕੇ ਵਰ•ੇ ਤੇ ਵਾਅਦਾ ਕੀਤਾ ਕਿ ਉਹ ਇਹ ਪੈਸੇ ਉਨ•ਾਂ ਤੋਂ ਵਾਪਿਸ ਲਿਆਉਣਗੇ ਤੇ ਪੰਜਾਬ ਵਾਸਤੇ ਭਲਾਈ ਸਕੀਮਾਂ ‘ਤੇ ਖਰਚਣਗੇ।