best platform for news and views

“ ਕੇਅਰ ਕੰਪੈਨਿਅਨ ਪ੍ਰੋਗਰਾਮ ” ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸਹਾਈ ਸਿੱਧ ਹੋਵੇਗਾ: ਸਿਵਲ ਸਰਜਨ

Please Click here for Share This News

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਰਾਜ ਵਿੱਚ ਬਿਹਤਰ ਸਿਹਤ ਸੁਵਿਧਾਵਾਂ ਪ੍ਰਦਾਨ ਕਰਨ ਲਈ “ ਕੇਅਰ ਕੰਪੈਨਿਅਨ ਪ੍ਰੋਗਰਾਮ ” ਨੂੰ ਲਾਗੂ ਕੀਤਾ ਗਿਆ ਹੈ। ਇਸ ਸਬੰਧੀ ਅੱਜ ਸਿਵਲ ਸਰਜਨ ਦਫਤਰ ਮੋਗਾ ਦੇ ਟਰੇਨਿੰਗ ਹਾਲ ਵਿੱਚ ਇਕ ਰੋਗਾ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਮੋਗਾ ਡਾ ਅਰਵਿੰਦਰ ਪਾਲ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਇਹ ਪੰਜਾਬ ਰਾਜ ਦੀ ਪਹਿਲਕਦਮੀ ਹੈ ਅਤੇ ਕੇਅਰ ਕੰਪੈਨਿਅਨ ਪ੍ਰੋਗਰਾਮ ਦਾ ਮੁੱਖ ਉਦੇਸ਼, ਮਰੀਜ਼ ਦੇ ਘਰ ਪਰਤਨ ਉਪਰੰਤ ਉਸਦੇ ਪਰਿਵਾਰਿਕ ਮੈਂਬਰਾਂ ਨੂੰ, ਮਰੀਜ਼ ਦੀ ਸਹੀ ਦੇਖਭਾਲ ਕਰਨ ਲਈ ਸਮਰੱਥ ਬਣਾਉਣਾ ਹੈ।ਇਸ ਪ੍ਰੋਗਰਾਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਨੂਰਾ ਹੈਲਥ ਟੀਮ ਦੇ ਪ੍ਰੋਗਰਾਮ ਮੈਨੇਜਰ ਡਾ ਹੂਮਾ ਨੇ ਇਸ ਪ੍ਰਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ B ਜੁਲਾਈ B@AI ਨੂੰ ਕੇਅਰ ਕੰਪੈਨਿਅਨ ਪ੍ਰੋਗਰਾਮ ਫਾਰ ਇੰਨ-ਡੋਰ ਕੇਅਰ ਨੂੰ ਸਮੁੱਚੇ ਰਾਜ ਵਿੱਚ ਲਾਂਚ ਕੀਤਾ ਗਿਆ। ਇਸ ਪ੍ਰੋਗਰਾਮ ਰਾਹੀਂ ਮਰੀਜ਼ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਸਬੰਧੀ ਸਿਖਿਅੱਤ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਅਧੀਨ ਦਿੱਤੀ ਜਾਣ ਵਾਲੀ ਟ੍ਰੇਨਿੰਗ ਵਿੱਚ ਇੰਟਰਐਕਟਿਵ ਟੂਲਜ਼ ( ਫਲਿਪ ਚਾਰਟ ਅਤੇ ਵਾਟਸਐਪ, ਵੀਡੀਓ ) ਦੀ ਵਰਤੋਂ ਕਰਦੇ ਹੋਏ ਪਰਿਵਾਰਿਕ ਮੈਂਬਰਾਂ ਨੂੰ ਸੁਚੇਤ ਕੀਤਾ ਜਾਂਦਾ ਹੈ। ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਨੂੰ ਮਰੀਜ਼ ਦੀ ਸਹੀ ਖੁਰਾਕ ਅਤੇ ਸਹੀ ਜੀਵਨਸ਼ੈਲੀ ਬਾਰੇ ਗਿਆਨ ਦਿੱਤਾ ਜਾਂਦਾ ਹੈ।ਬਿਮਾਰੀਆਂ ਸਬੰਧੀ ਚੇਤਾਵਨੀ ਚਿੰਨ੍ਹਾਂ ਦੀ ਪਹਿਚਾਣ ਕਿਵੇਂ ਕਰਨੀ ਹੈ,ਇਸ ਬਾਰੇ ਸਿਖਾਇਆ ਜਾਂਦਾ ਹੈ। ਇਸ ਉਪਰੰਤ ਮਰੀਜ਼ ਅਤੇ ਉਸਦੇ ਪਰੀਜਨ ਆਪਣੇ ਪਰਿਵਾਰਿਕ ਸਿਹਤ ਸਥਿਤੀ ਵਿੱਚ ਸੁਧਾਰ ਕਰ ਸਕਦੇ ਹਨ। ਇਸ ਮੌਕੇ ਨੂਰਾ ਟੀਮ ਵੱਲੋ ਪਹੁੰਚੇਡਾ ਸ਼ਲੈਦਰ ਕੁਮਾਰ ਨੇ ਦੱਸਿਆ ਕਿ ਜੱਚਾ-ਬੱਚਾ ਦੀ ਸਿਹਤ ਸੰਭਾਲ ਲਈ,ਕੇਅਰ ਕੰਪੈਨਿਅਨ ਪ੍ਰੋਗਰਾਮਪੰਜਾਬ ਰਾਜ ਦੇ ਛੇ ਜਿਲ੍ਹਿਆਂ ਵਿੱਚ BG ਜੁਲਾਈ B@AG ਤੋਂ ਪਾਇਲਟ ਕੀਤਾ ਗਿਆ। ਇੱਕ ਸਾਲ ਦੀ ਸਫਲਤਾ ਉਪਰੰਤ BG ਸਤੰਬਰ B@AH ਨੂੰ ਕੇਅਰ ਕੰਪੈਨਿਅਨ ਪ੍ਰੋਗਰਾਮ ਸਮੂਹ ਪੰਜਾਬ ਰਾਜ ਵਿੱਚ ਸ਼ੁਰੂ ਕੀਤਾ ਗਿਆ। ਪ੍ਰੋਗਰਾਮ ਅਧੀਨ ਜਣੇਪੇ ਉਪਰੰਤ ਮਾਂਵਾ ਨੂੰ ਸਿਹਤ ਸਬੰਧੀ ਸਿਖਿਅੱਤ ਕੀਤਾ ਜਾ ਰਿਹਾ ਹੈ।ਗਰਭਵਤੀ ਮਾਵਾਂ ਨੂੰ ਵੀ ਜਿਲ੍ਹਾ ਹਸਪਤਾਲ ਦੇ ਵਿਜ਼ਟ ਦੌਰਾਨ ਸਿਖਿਅੱਤ ਕੀਤਾ ਜਾਂਦਾ ਹੈ।ਨਵ-ਜਨਮੇ ਬੱਚੇ ਦੀ ਮਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਬੱਚੇ ਦੀ ਤੰਦਰੁਸਤੀ ਅਤੇ ਸਿਹਤ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ੳਨ੍ਹਾ ਦੱਸਿਆ ਕਿ ਬੀਤੇ ਸਾਲ ਵਿੱਚ FE ਹਜਾਰ ਪਰਿਵਾਰਾਂ ਨੂੰ ਇਸ ਪ੍ਰੋਗਰਾਮ ਰਾਹੀਂ ਸਿਹਤ ਸਿੱਖਿਆ ਦਿੱਤੀ ਜਾ ਚੁੱਕੀ ਹੈ। ਇਸ ਪ੍ਰੋਗਰਾਮ ਰਾਹੀਂ ਹਸਪਤਾਲਾਂ ਵਿੱਚ ਮਰੀਜਾਂ ਅਤੇ ਸਿਹਤ ਸੇਵਕਾਂ ਦਾ ਰਿਸ਼ਤਾ ਵੀ ਅੱਗੇ ਨਾਲੋਂ ਮਜਬੂਤ ਹੋਇਆ ਹੈ। ਇਸ ਦੌਰਾਨ ਹੀ ਆਪਣੇ ਲੈਕਚਰ ਦੌਰਾਨ ਡਾ ਦਿਵਿਆ ਪ੍ਰੋਗਰਾਮ ਸਹਾਇਕ ਨੇ ਦੱਸਿਆ ਕਿ ਜੱਚਾ-ਬੱਚਾ ਦੀ ਸਿਹਤ ਸੰਭਾਲ ਲਈ,ਕੇਅਰ ਕੰਪੈਨਿਅਨ ਪ੍ਰੋਗਰਾਮ ਦੀ ਵੱਡੀ ਕਾਮਯਾਬੀ ਨੂੰ ਦੇਖਦੇ ਹੋਏ ਇਸ ਪ੍ਰੋਗਰਾਮ ਨੂੰ ਸਮੁੱਚੇ ਰਾਜ ਦੇ ਜਿਲ੍ਹਾ ਹਸਪਤਾਲਾਂ ਵਿੱਚ ਸਰਜੀਕਲ ਅਤੇ ਮੈਡੀਕਲ ਇੰਨ-ਡੋਰ ਵਾਰਡ ਵਿੱਚ ਚਲਾਉਣਾ ਮਿੱਥਿਆ ਗਿਆ ਹੈ। ਇਸ ਮੌਕੇ ਤੇ ਹਾਜਰ ਡਾ ਰਾਜੇਸ਼ ਅੱਤਰੀ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਮੋਗਾ, ਡਾ ਗਗਨਦੀਪ ਸਿੰਘ ਗਿੱਲ, ਡਾ ਰਾਜੇਸ਼ ਕੁਮਾਰ ਮਿੱਤਲ ਮਾਨਸਿਕ ਰੋਗਾ ਦੇ ਮਾਹਿਰ, ਡਾ ਮਨੀਸ਼ ਅਰੋਡ਼ਾ ਜਿਲਾ ਐਪਡੀਮੋਲੋਜਿਸਟ ਅਤੇ ਸਮੂਹ ਪੈਰਾ ਮੇਡੀਕਲ ਸਟਾਫ ਵੀ ਹਾਜਰ ਸਨ।


ਫੋਟੋ ਕੈਪਸ਼ਨ: ਸਿਵਲ ਸਰਜਨ ਮੋਗਾ ਡਾ ਅਰਵਿੰਦਰ ਪਾਲ ਸਿੰਘ ਗਿੱਲ ਦੇ ਨਾਲ ਨੂਰਾ ਹੈਲਥ ਟੀਮ ਦੇ ਮੈਬਰ ਪ੍ਰੋਗਰਾਮ ਦਾ ਕਿਤਾਬਚਾ ਰੀਲੀਜ ਕਰਦੇ ਹੋਏ।

 

Please Click here for Share This News

Leave a Reply

Your email address will not be published.