best platform for news and views

ਕੇਂਦਰ ਸਰਕਾਰ ਵੱਲੋਂ ਸਵੱਛਤਾ ਮੁਹਿੰਮ ਤਹਿਤ ਸਫ਼ਾਈ ਅਭਿਆਨ ਸ਼ੁਰੂ

Please Click here for Share This News

ਧੂਰੀ, 08 ਸਤਬੰਰ (ਮਹੇਸ਼ ਜਿੰਦਲ)- ਸਥਾਨਕ ਸ਼ਹਿਰ ਦੇ ਰੇਲਵੇ ਸਟੇਸ਼ਨ ਅੰਦਰ ਕੇਂਦਰ ਸਰਕਾਰ ਵੱਲੋ ਸਵੱਛਤਾ ਮੁਹਿੰਮ ਚਲਾਈ ਗਈ । ਜਿਸ ਦੇ ਜ਼ਰੀਏ ਆਦਿ ਧਰਮ ਸਮਾਜ ਕਲੱਬ ਵੱਲੋਂ ਵੱਡੇ ਪੈਮਾਨੇ ਉੱਤੇ ਸਫ਼ਾਈ ਅਭਿਆਨ ਨੂੰ ਅਾਰੰਭ ਕੀਤਾ। NYK ਜ਼ਿਲ੍ਹਾ ਸੰਗਰੂਰ ਧੂਰੀ ਬਲਾਕ ਦੇ ਇੰਚਾਰਜ ਵਿੰਕੀ ਸ਼ਰਮਾ ਨੇ ਕਿਹਾ ਦੀ ਸਵੱਛ ਭਾਰਤ ਅਭਿਆਨ ਦੇਸਭਗਤੀ ਨਾਲ ਪ੍ਰੇਰਿਤ ਕਰਦਾ ਹੈ। ਲਿਹਾਜਾ ਸਾਰੇ ਲੋਕਾਂ ਨੂੰ ਇਸ ਵਿੱਚ ਆਪਣੀ ਸਹਿਭਾਗਿਤਾ ਵਧਾ-ਚੜਾ ਕਰ ਸੁਨਿਸਚਿਤ ਕਰਨੀ ਚਾਹੀਦੀ ਹੈ। ਜੇਕਰ ਹਰ ਇੱਕ ਵਿਅਕਤੀ ਸਫ਼ਾਈ ਨੂੰ ਆਪਣੇ ਚਾਲ ਚਲਣ ਵਿੱਚ ਸ਼ਾਮਿਲ ਕਰ ਲੈ ਤਾਂ ਕੇਵਲ ਸ਼ਹਿਰ ਹੀ ਨਹੀਂ, ਸਗੋਂ ਜ਼ਿਲਾ ਪ੍ਰਦੇਸ਼ ਅਤੇ ਦੇਸ਼ ਨੂੰ ਵੀ ਸਵੱਛ ਬਣਾਇਆ ਜਾ ਸਕੇਂਗਾ। ਕੂੜੇ ਦੀਆਂ ਰੇਹੜੀਆਂ ਨੂੰ ਇਕੱਠੇ ਕਰ ਉਚਿਤ ਸਥਾਨ ਉੱਤੇ ਸੁੱਟਿਆ ਗਿਆ। ਇਸ ਮੌਕੇ ਪ੍ਰਧਾਨ ਲਵ ਕੁਮਾਰ, ਅਮਿਤ ਕੁਮਾਰ, ਨਸੀਵ, ਸੰਨੀ, ਅਕਸੇ ਆਦਿ ਹਾਜ਼ਰ ਸਨ।

ਕਲੱਬ ਮੈਂਬਰ
Please Click here for Share This News

Leave a Reply

Your email address will not be published. Required fields are marked *