best platform for news and views

ਕੇਂਦਰੀ ਜੇਲ ਸਕੂਲ ‘ਚ ਮੁੜ ਚੋਰੀ

Please Click here for Share This News

ਰਾਜਨ ਮਾਨ

ਅੰਮ੍ਰਿਤਸਰ,12 ਮਾਰਚ – ਪੁਰਾਣੀ ਕੇਂਦਰੀ ਜੇਲ ਵਿਖੇ ਚੱਲ ਰਹੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਇੱਕ ਮਹੀਨੇ ਅੰਦਰ ਦੂਜੀ ਵਾਰ ਚੋਰੀ ਹੋਣ ਦਾ ਸਮਾਚਾਰ ਪਾ੍ਪਤ ਹੋਇਆ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਅਮਲੇ ਨੇ ਦੱਸਿਆ ਕਿ ਜਦ ਉਹ ਅੱਜ ਸਵੇਰੇ ਸਕੂਲ ਆਏ ਤਾਂ ਸਕੂਲ ਦੀ ਰਸੋਈ ਦੀ ਖਿੜਕੀ ਟੁੱਟੀ ਹੋਈ ਸੀ ਅਤੇ ਅਣਪਛਾਤੇ ਚੋਰ ਇਸ ਅੰਦਰ ਮੌਜ਼ੂਦ ਇੱਕ ਸਾਉਂਡ ਸਿਸਟਮ ,ਸਕੂਲ ਦੇ ਪੁਰਾਣੇ ਰਿਕਾਰਡ ਤੋਂ ਇਲਾਵਾ ਦੋ ਪਖਾਨਿਆਂ ਦੇ ਦੋ ਲੋਹੇ ਦੇ ਦਰਵਾਜੇ ਵੀ ਲਾਹ ਕੇ ਲੈ ਗਏ। ਉਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਸਕੂਲ ਵਿੱਚੋਂ ਗੈਸ ਸਲੰਡਰ ਸਮੇਤ ਹੋਰ ਵੀ ਸਮਾਨ ਚੋਰੀ ਹੋ ਚੁੱਕਾ ਹੈ ।
ਯਾਦ ਰਹੇ ਕਿ ਪਿਛਲੇ ਵਰੇ ਇੱਥੋਂ ਕੇਂਦਰੀ ਜੇਲ ਫ਼ਤਾਹਪੁਰ ਵਿਖੇ ਤਬਦੀਲ ਹੋ ਗਈ ਅਤੇ ਪੁਡਾ ਵਿਭਾਗ ਵੱਲੋਂ ਏਥੇ ਸਥਾਪਤ ਕੀਤੀ ਜਾ ਰਹੀ ਗੁਰੂ ਰਾਮਦਾਸ ਅਰਬਨ ਸਟੇਟ ਨਾਂਮਕ ਕਲੋਨੀ ਦੇ ਵਿਕਾਸ ਸਬੰਧੀ ਕੋੲੀ ਵੀ ਕੰਮ ਕਾਰ ਹਾਲੇ ਤਾਂਈ ਸ਼ੁਰੂ ਨਾਂ ਹੋਣ ਕਾਰਣ ਏਥੇ ਵੈਰਾਨੀ ਛਾਈ
ਹੋਈ ਹੈ ,ਜਿਸ ਕਾਰਨ ਇਹ ਖੇਤਰ ਚੋਰਾਂ ਤੇ ਨਸ਼ੱਈਆਂ ਆਦਿ ਦੇ ਅੱਡੇ ਵਜੋਂ ਪ੍ਸਿੱਧ ਹੁੰਦਾ ਜਾ ਰਿਹਾ ਹੈ ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਹੀ ਸਮੇਂ ‘ਚ ਵਾਪਰੀਆਂ ਘਟਨਾਵਾਂ ਕਰਕੇ ਏਥੇ ਪੜ ਰਹੇ ਮਾਸੂਮਾਂ ਦੇ ਚਿਹਰਿਆਂ ਤੇ ਦਹਿਸ਼ਤ ਦਾ ਮਹੌਲ ਸਾਫ਼ ਝਲਕ ਰਿਹਾ ਹੈ।

Please Click here for Share This News

Leave a Reply

Your email address will not be published. Required fields are marked *