best platform for news and views

ਕੇਂਦਰੀ ਜੇਲ• ਪਟਿਆਲਾ ਦੇ ਚਾਰ ਅਧਿਕਾਰੀ ਨੌਕਰੀ ਤੋਂ ਬਰਖ਼ਾਸਤ

Please Click here for Share This News

ਚੰਡੀਗੜ•, 25 ਅਪ੍ਰੈਲ :
ਜੇਲ• ਵਿਭਾਗ ਵੱਲੋਂ ਸਜ਼ਾ ਤੋਂ ਛੋਟ ਅਤੇ ਜਬਰੀ ਵਸੂਲੀ, ਤਸੀਹੇ, ਗੈਰ ਮਨੁੱਖੀ ਵਤੀਰੇ ਦੇ ਨਾਲ ਨਾਲ ਗੈਰ ਕੁਦਰਤੀ ਕੰਮਾਂ ਨੂੰ ਉਤਸ਼ਾਹਿਤ ਕਰਕੇ ਜੇਲ• ਨੇਮਾਵਲੀ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰਦਿਆਂ ਕੇਂਦਰੀ ਜੇਲ•, ਪਟਿਆਲਾ ਦੇ ਚਾਰ ਅਧਿਕਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ, ਜੇਲ• ਮੰਤਰੀ, ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਕੇਂਦਰੀ ਜੇਲ• ਪਟਿਆਲਾ ਵਿੱਚ ਸਜ਼ਾ ਕੱਟ ਰਹੇ ਬਰਜੇਸ਼ ਠਾਕੁਰ ਅਤੇ ਕਿਰਨਵੀਰ ਸਿੰਘ ਨਾਮੀ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਗਾਏ ਗਏ ਦੋਸ਼ਾਂ ਸਬੰਧੀ  ਜਾਂਚ ਦਾ ਜਿੰਮਾ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਸੌਂਪਿਆ ਗਿਆ ਸੀ। ਇਨ•ਾਂ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਨੇ ਉਕਤ ਜੇਲ• ਅਧਿਕਾਰੀਆਂ ‘ਤੇ ਜੇਲ• ਵਿੱਚ ਸਜ਼ਾ ਕੱਟ ਰਹੇ ਗੈਂਗਸਟਰਾਂ ਨਾਲ ਮਿਲ ਕੇ ਉਨ•ਾਂ ਦੇ ਰਿਸ਼ਤੇਦਾਰਾਂ (ਕੈਦੀਆਂ) ਨਾਲ ਗੈਰ ਕੁਦਰਤੀ ਕੰਮਾਂ ਦੇ ਨਾਲ ਨਾਲ ਗੈਰ ਮਨੁੱਖੀ ਤਸੀਹੇ, ਜਬਰੀ ਵਸੂਲੀ ਦੇ ਦੋਸ਼ ਲਗਾਏ ਸਨ।
ਸ. ਰੰਧਾਵਾ ਨੇ ਦੱਸਿਆ ਕਿ ਇਸ ਜਾਂਚ ਦੇ ਅਧਾਰ ‘ਤੇ ਰਾਜਨ ਕਪੂਰ ਡਿਪਟੀ ਸੁਪਰਡੈਂਟ ਗਰੇਡ-2 ਤਤਕਾਲੀ ਸੁਪਰਡੈਂਟ ਕੇਂਦਰੀ ਜੇਲ• ਪਟਿਆਲਾ, ਵਿਕਾਸ ਸ਼ਰਮਾ ਅਤੇ ਸੁਖਜਿੰਦਰ ਸਿੰਘ ਦੋਵੇਂ ਸਹਾਇਕ ਸੁਪਰਡੈਂਟ ਕੇਂਦਰੀ ਜੇਲ• ਪਟਿਆਲਾ ਅਤੇ ਪਰਾਗਨ ਸਿੰਘ ਹੈੱਡ ਵਾਰਡਨ ਕੇਂਦਰੀ ਜੇਲ• ਪਟਿਆਲਾ ਦੀਆਂ ਸੇਵਾਵਾਂ ਬਰਖ਼ਾਸਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

Please Click here for Share This News

Leave a Reply

Your email address will not be published. Required fields are marked *