best platform for news and views

ਕੂੜਾ ਹਮੇਸ਼ਾ ਕੂੜੇਦਾਨ ‘ਚ

Please Click here for Share This News

ਧੂਰੀ, 22 ਸਤੰਬਰ (ਮਹੇਸ਼ ਜਿੰਦਲ)- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚਲਾਈ ਗਈ ਭਾਰਤ ਸਵੱਛ ਮੁਹਿੰਮ ਪੰਦਰਵਾੜੇ ਤਹਿਤ ਸਮੂਹ ਨਗਰ ਕੌਂਸਿਲ ਦੇ ਸਵਿਪਰਾਂ ਨੂੰ ਨਾਲ ਲੈਕੇ ਕੌਂਸਲਰ ਪੁਸ਼ਪਿੰਦਰ ਸ਼ਰਮਾ ਅਤੇ ਸਨੇਟਰੀ ਇੰਸਪੈਕਟਰ ਨਰਿੰਦਰ ਸਿੰਘ ਵਾਰਡ ਨੰਬਰ 2 ਅਤੇ 3 ਦੀਆਂ ਗਲੀਆਂ  ਵਿਚ ਸਫਾਈ ਕੀਤੀ ਅਤੇ ਸਾਰਾ ਕੂੜਾ ਕਰਕਟ ਨਾਲ ਦੀ ਨਾਲ ਚੁਕਾਈਆਂ। ਇਸ ਮੌਕੇ ਕੌਂਸਲਰ ਪੁਸ਼ਪਿੰਦਰ ਸ਼ਰਮਾ ਅਤੇ ਸਨੇਟਰੀ ਇੰਸਪੈਕਟਰ ਨਰਿੰਦਰ ਸਿੰਘ ਨੇ ਸਮੂਹ ਮੁਹੱਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਆਲਾ ਦੁਆਲਾ ਬਿਲਕੁਲ ਸਾਫ ਸੁਥਰਾ ਰੱਖਣ ਪਲਾਸਟਿਕ ਦੇ ਲਿਫਾਫਿਆਂ ਵਿੱਚ ਸਮਾਨ ਨਾ ਲੇਕੇ ਆਉਂਣ ਅਤੇ  ਲਿਫਾਫ਼ਿਆਂ ਵਿਚ ਕੋਈ ਸਬਜ਼ੀ ਜਾਂ ਖਾਨ ਵਾਲਾ ਸਮਾਨ ਗਲੀ ਵਿਚ ਨਾ ਸੁਟੋ ਕਿਸੇ ਕੂੜਾਦਾਨ ਵਿਚ ਹੀ ਪਾਓ ਕਿਉਂਕਿ ਪਲਾਸਟਿਕ ਦੇ ਲਿਫਾਏ ਸੀਵਰੇਜ ਸਿਸਟਮ ਬੰਦ ਕਰਦੇ ਹਨ ਉਥੇ ਹੀ ਆਲੇ ਦੁਆਲੇ ਲਿਫਾਫੇ ਖਿਲਾਰਨ ਨਾਲ ਆਵਾਰਾ ਪਸ਼ੂ ਇਨ੍ਹਾਂਨੂੰ ਆਪਣੇ ਅੰਦਰ ਨਿੱਘਾ ਜਾਂਦੇ ਹਨ ਅਤੇ ਕਈ ਪਸ਼ੂਆਂ ਦੀ ਮੌਤ ਦਾ ਕਾਰਨ ਵੀ ਇਹ ਲਿਫਾਏ ਬਣਦੇ ਹਨ ਉਨ੍ਹਾਂ ਕਿਹਾ ਕਿ ਡੇਂਗੂ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਵਚਨ ਲਈ ਆਪਣੇ ਕੂਲਰ,ਫ੍ਰਿਜ ਅਤੇ ਬਾਥਰੂਮ ਵਿਚ ਪਾਣੀ ਖੜਾ ਨਾ ਕਰੋ।ਪਾਣੀ ਖੜਾ ਹੋਣ ਨਾਲ ਕਈ ਬਿਮਾਰੀਆਂ ਫੈਲਦੀਆਂ ਹਨ ਘਰ ਅਤੇ ਗਲੀ ਦੀ ਸਫ਼ਾਈ ਰੱਖਣ ਨਾਲ ਅਸੀਂ ਕਈ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ

 

Please Click here for Share This News

Leave a Reply

Your email address will not be published. Required fields are marked *