ਮੋਗਾ: ਸਿਹਤ ਵਿਭਾਗ ਮੋਗਾ ਵੱਲੋਂ ਜਿਲ੍ਹਾ ਕੁਸaਟ ਰੋਗ ਨਿਵਾਰਨ ਸੁਸਾਇਟੀ ਅਧੀਨ ਨਿਰਮੋਹੀ ਕੁਸaਟ ਆਸaਰਮ ਮੋਗਾ ਵਿਖੇ ਕੁਸaਟ ਰੋਗੀਆਂ ਨੂੰ ਜਾਗਰੂਕ ਕਰਨ ਲਈ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਜਿਸ ਵਿੱਚ ਸਿਵਲ ਸਰਜਨ ਮੋਗਾ ਡਾ ਨਰਿੰਦਰ ਸਿੰਘ ਮੁੱਖ ਮਹਿਮਾਨ ਵਜੋ ਸਿaਰਕਤ ਕੀਤੀ ਅਤੇ ਕੁਸaਟ ਰੋਗੀਆਂ ਨੂੰ ਜਾਗਰੂਕ ਕਰਦੇ ਹੋਏ ਇਸ ਮੌਕੇ ਡਾ ਨਰਿੰਦਰ ਸਿੰਘ ਸਿਵਲ ਸਰਜਨ ਮੋਗਾ ਨੇ ਬੋਲਦਿਆ ਕਿਹਾ ਕਿ ਕੁਸaਟ ਰੋਗ ਛੂਤ ਦੀਆਂ ਬਿਮਾਰੀਆਂ ਵਿੱਚੋਂ ਸਭ ਤੋਂ ਘੱਟ ਛੂਤ ਦੀ ਬਿਮਾਰੀ ਹੈ। ਕੋਹੜ ਰੋਗ ਕਿਸੇ ਪਾਪ ਜਾਂ ਕਿਸੇ ਸaਰਾਪ ਕਾਰਨ ਨਹੀਂ ਹੁੰਦਾ , ਇਹ ਵੀ ਹੋਰ ਰੋਗਾਂ ਵਾਂਗ ਇੱਕ ਕੀਟਾਣੂ ਤੋਂ ਹੁੰਦਾ ਹੈ।ਇਸ ਪ੍ਰਤੀ ਜਾਗਰੂਕਤਾ ਹੋਣੀ ਜਰੂਰੀ ਹੈ ਅਤੇ ਸੁਰੂਆਤੀ ਦਿਨਾ ਵਿੱਚ ਇਸਦਾ ਇਲਾਜ ਸੰਭਵ ਹੈ। ਇਸ ਮੌਕੇ ਜਿਲ੍ਹਾ ਲੈਪਰੋਸੀ ਅਫਸਰ ਡਾ ਜਗਰੂਪ ਸਿੰਘ ਨੇ ਕਿਹਾ ਜੇ ਸਰੀਰ ਦੇ ਕਿਸੇ ਹਿੱਸੇ ਉੱਤੇ ਹਲਕੇ ਫਿਕੇ , ਤਾਂਬੇ ਰੰਗ ਦੇ ਦਾਗ ਜਾਂ ਧੱਬੇ ਹੋਣ , ਸਰੀਰ ਦਾ ਕੋਈ ਹਿੱਸਾ ਸੁੰਨ ਹੋ ਜਾਵੇ, ਸਰੀਰ ਦੇ ਕਿਸੇ ਹਿੱਸੇ ਤੇ ਗਰਮ ਜਾਂ ਠੰਡੀ ਚੀਜa ਮਹਿਸੂਸ ਨਾ ਹੋਵੇ ਤਾਂ ਕੁਸaਟ ਰੋਗ ਹੋ ਸਕਦਾ ਹੈ। ਅਜਿਹੀ ਹਾਲਤ ਵਿੱਚ ਤਰੁੰਤ ਡਾਕਟਰੀ ਜਾਂਚ ਕਰਵਾਉ। ਉਨ੍ਹਾ ਦੱਸਿਆ ਕਿ ਕੋਹੜ ਰੋਗੀ ਜੇ ਆਪਣਾ ਇਲਾਜ ਜਲਦੀ ਸaੁਰੂ ਕਰ ਲੈਣ ਤਾਂ ਉਨ੍ਹਾਂ ਵਿੱਚ ਅਪੰਗਤਾ ਅੰਗਹੀਣਤਾ ਨਹੀਂ ਹੁੰਦੀ ।ਇਸ ਮੌਕੇ ਨਾਨ ਮੈਡੀਕਲ ਸੁਪਰਵਾਇਜaਰ ਲੈਪਰੋਸੀ ਸੁਸਾਇਟੀ ਮੋਗਾ ਨੇ ਦੱਸਿਆ ਕਿ ਕੋਹੜ ਦਾ ਇਲਾਜ ਬਿਲਕੁਲ ਮੁਫਤ ਹੁੰਦਾ ਹੈ ਕੋਹੜ ਰੋਗ ਹੋਣ ਦਾ ਸaੱਕ ਹੋਣ ਤੇ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਆਪਣੀ ਜਾਂਚ ਕਰਵਾਓ।ਇਸ ਮੌਕੇ ਅਮ੍ਰਿਤ ਸaਰਮਾ ਜੈਤੋ ਦਫਤਰ ਸਿਵਲ ਸਰਜਨ ਵੀ ਹਾਜਰ ਸਨ।