best platform for news and views

ਕਿਸੇ ਵੀ ਪਾਰਟੀ ਦੇ ਪ੍ਰੋਗਰਾਮ ਵਿਚ ਖਲਨ ਪਾਉਣਾ ਜਮਹੂਰੀਅਤ ਦੇ ਉਲਟ  ਆਰ.ਐਮ.ਪੀ.ਆਈ

Please Click here for Share This News

ਭਿੱਖੀਵਿੰਡ 13 ਮਈ (ਹਰਜਿੰਦਰ ਸਿੰਘ ਗੋਲ੍ਹਣ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ
(ਆਰ.ਐਮ.ਪੀ.ਆਈ) ਦੇ ਆਗੂਆਂ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ, ਅਰਸਾਲ ਸਿੰਘ ਸੰਧੂ,
ਚਮਨ ਲਾਲ ਦਰਾਜਕੇ ਨੇ ਸਾਂਝੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੀ ਪਾਰਟੀ ਵੱਲੋਂ
ਰੱਖੇ ਗਏ ਪ੍ਰੋਗਰਾਮ ਵਿਚ ਵਿਘਨ ਪਾਉਣਾ, ਕਿਸੇ ਦੇ ਮੂੰਹ ‘ਤੇ ਚਪੇੜ ਮਾਰਨਾ, ਕਿਸੇ
ਲੀਡਰ ‘ਤੇ ਛਿੱਤਰ ਸੁੱਟਣਾ ਆਦਿ ਕੁਝ ਲੋਕਾਂ ਵੱਲੋਂ ਜਾਣੇ/ਅਣਜਾਣੇ ਵਿਚ ਕੀਤੇ ਜਾ ਰਹੇ
ਇਹ ਕੰਮ ਜਮਹੂਰੀ ਕਦਰਾਂ ਕੀਮਤਾਂ ਲਈ ਠੀਕ ਸਿੱਟੇ ਨਹੀਂ ਕੱਢੇਗੀ। ਉਹਨਾਂ ਕਿਹਾ ਕਿ
ਸਰਕਾਰਾਂ ਸ਼ਹਿਰੀ ਆਜਾਦੀ ਤੇ ਬੰਦਸ਼ਾ ਲਾਉਣ ਵਾਲੇ ਕਾਲੇ ਕਾਨੂੰਨ ਪਾਸ ਕਰਕੇ ਤੇ
ਧਰਨੇ-ਮੁਜਾਹਰੇ ਲਈ ਜਗ੍ਹਾ ਨਿਸ਼ਚਿਤ ਕਰਕੇ ਸੰਘਰਸ਼ਮਈ ਅਧਿਕਾਰਾਂ ਨੂੰ ਕਮਜੋਰ ਕਰਨ ਦੇ
ਯਤਨਾਂ ਨੂੰ ਰੁੱਝੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ, ਜਥੇਬੰਦੀ
ਜਾਂ ਪਾਰਟੀ ਨੂੰ ਕਿਸੇ ਦੂਜੀ ਪਾਰਟੀ, ਸਰਕਾਰਾਂ ਦੀਆਂ ਨੀਤੀਆਂ ਲੋਕ ਵਿਰੋਧੀ ਲੱਗਦੀਆਂ
ਹਨ ਤਾਂ ਗਲਤ ਨੀਤੀਆਂ ਲੋਕਾਂ ‘ਚ ਲੈ ਕੇ ਜਾਵੇ ਅਤੇ ਫੈਸਲਾ ਲੋਕਾਂ ‘ਤੇ ਛੱਡ ਦਿੱਤੇ
ਜਾਣ। ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਨੀਤੀਆਂ ਕਿਸਾਨਾਂ, ਮਜਦੂਰਾਂ, ਨੌਜਵਾਨਾਂ,
ਔਰਤਾਂ ਦੇ ਹੱਕ ਵਿਚ ਨਾ ਹੋ ਕੇ ਕਾਰਪੋਰੇਟ ਜਗਤ ਦੇ ਹਿੱਤਾਂ ਨੂੰ ਪ੍ਰਫੁਲਿਤ ਕਰਨ ਲਈ
ਬਣਾਈਆਂ ਜਾਂਦੀਆਂ ਹਨ। ਉਪਰੋਕਤ ਆਗੂਆਂ ਨੇ ਕਿਹਾ ਕਿ ਜੇਕਰ ਖਲਨ, ਵਿਘਨ ਪਾਉਣ ਵਾਲੀਆਂ
ਰਵਾਇਤਾਂ ਚੱਲਦੀ ਰਹੀ ਤਾਂ ਕੂਕਿਆਂ, ਗਦਰੀ ਬਾਬਿਆਂ, ਬੱਬਰ ਅਕਾਲੀਆਂ ਤੇ ਹੋਰ ਆਜਾਦੀ
ਘੁਲਾਟੀਆਂ ਦੀ ਕੁਰਬਾਨੀ ਨਾਲ ਲਈ ਆਜਾਦੀ ਸਰਕਾਰਾਂ ਆਪਣੇ ਬਾਹੂਬਲੀਆਂ ਰਾਂਹੀ ਕੇਂਦਰ ‘ਚ
ਚੱਲਦੀ ਸਰਕਾਰ ਵਾਂਗ ਖੌਹ ਲੈਣਗੇ। ਉਹਨਾਂ ਨੇ ਲੋਕਾਂ ਨੂੰ ਕਿਸੇ ਵੀ ਪਾਰਟੀ ਵਿਚ ਵਿਘਨ
ਨਾ ਪਾਉਣ ਦੀ ਅਪੀਲ ਕੀਤੀ।

SAMSUNG CAMERA PICTURES

ਫੋਟੋ ਕੈਪਸ਼ਨ :- ਆਰ.ਐਮ.ਪੀ.ਆਈ ਆਗੂ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ।

Please Click here for Share This News

Leave a Reply

Your email address will not be published.