best platform for news and views

ਕਿਸਾਨ ਯੂਨੀਅਨ ਨੇ ਥਾਣੇ ਅੱਗੇ ਲਗਇਆ ਧਰਨਾ

Please Click here for Share This News

ਧੂਰੀ,03 ਅਕਤੂਬਰ (ਮਹੇਸ਼ ਜਿµਦਲ) ਪਿਛਲੇ ਸਮੇ ਤੋ ਸੱਤ ਸµਘਰਸ਼ ਜੱਥੇਬµਦੀਆ ਵੱਲੋ ਕੈਪਟਨ ਸਰਕਾਰ ਵੱਲੋ ਕੀਤੇ ਵਾਅਦੇ ਪੂਰੇ ਕਰਵਾਉਣ ਲਈ ਸµਘਰਸ਼ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਯੂਨੀਅਨ ਦੇ ਬਲਾਕ ਪ੍ਰਧਾਨ ਸ਼ਿਆਮ ਦਾਸ ਕਾਂਝਲੀ ਦੀ ਅਗਵਾਈ ਹੇਠ ਥਾਣਾ ਸਦਰ ਧੂਰੀ ਅੱਗੇ ਧਰਨਾ ਲਾ ਕੇ ਰੋਸ ਪ੍ਰਗਟ ਕੀਤਾ। ਇਹ ਰੋਸ ਪ੍ਰਦਰਸ਼ਨ ਪਟਿਆਲਾ ਵਿਖੇ ਕਿਸਾਨਾਂ ਵੱਲੋਂ ਦਿੱਤੇ ਗਏ ਧਰਨੇ ਨੂੰ ਫੇਲ ਕਰਨ ਦੇ ਮµਤਵ ਨਾਲ ਪੁਲਸ ਵੱਲੋਂ ਕਿਸਾਨ ਆਗੂਆਂ ਦੇ ਘਰਾਂ ‘ਤੇ ਛਾਪੇਮਾਰੀ ਕਰ ਕੇ ਕੀਤੀਆਂ ਗਈਆਂ ਗ੍ਰਿਫਤਾਰੀਆਂ ਦੇ ਰੋਸ ਵੱਜੋਂ ਕੀਤਾ ਗਿਆ। ਇਸ ਮੌਕੇ ਸ਼ਿਆਮ ਦਾਸ ਕਾਂਝਲੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿµਦਰ ਸਿµਘ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ,ਸਵਾਮੀਨਾਥਨ ਰਿਪੋਰਟ ਲਾਗੂ ਕਰਨ,ਨੌਜਵਾਨਾਂ ਨੂੰ ਸਮਾਰਟ ਫੋਨ ਦੇਣ,ਹਰੇਕ ਘਰ ਵਿਚ ਇਕ ਸਰਕਾਰੀ ਨੌਕਰੀ ਦੇਣ,ਬੇਰੋਜ਼ਗਾਰੀ ਭੱਤਾ ਦੇਣ ਸਣੇ ਕਈ ਵਾਅਦੇ ਪµਜਾਬ ਦੇ ਲੋਕਾਂ ਨਾਲ ਕੀਤੇ ਸਨ। ਹੁਣ ਉਕਤ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਸਰਕਾਰ ਵੱਲੋਂ ਕਿਸਾਨ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪਰਾਲੀ ਨੂੰ ਅੱਗ ਲਾਉਣ ਨੂੰ ਕਾਨੂੰਨੀ ਜੁਰਮ ਦੱਸ ਰਹੀ ਹੈ, ਜੇ ਪਰਾਲੀ ਨੂੰ ਸਾੜਨਾ ਜੁਰਮ ਹੈ ਤਾਂ ਉਸਦੇ ਪ੍ਰਬµਧ ਲਈ 200 ਰੁਪਏ ਪ੍ਰਤੀ ਕੁਇµਟਲ ਦਾ ਖਰਚਾ ਕਿਸਾਨਾਂ ਨੂੰ ਦਿੱਤਾ ਜਾਵੇ। ਸਰਕਾਰ ਆਪਣੇ ਹੱਕਾਂ ਲਈ ਸµਘਰਸ਼ ਕਰ ਰਹੀਆਂ ਜਥੇਬµਦੀਆਂ ਦੇ ਆਗੂਆਂ ਦੇ ਘਰਾਂ ‘ਚ ਪੁਲਸ ਰਾਹੀਂ ਛਾਪੇਮਾਰੀ ਕਰਵਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀ ਹੈ,ਜਿਸ ਦੇ ਰੋਸ ਵਜੋਂ ਹੀ ਅੱਜ ਥਾਣਾ ਸਦਰ ਧੂਰੀ ਅੱਗੇ ਧਰਨਾ ਲਾਇਆ ਗਿਆ ਹੈ। ਇਸ ਮੌਕੇ ਹਰਬµਸ ਸਿµਘ ਲੱਡਾ, ਮਹਿµਦਰ ਸਿµਘ ਪੇਧਨੀ ਕਲਾਂ,ਗੁਰਮੇਲ ਸਿµਘ ਬੇਨੜਾ,ਮਨਜੀਤ ਸਿµਘ ਜਹਾਂਗੀਰ,ਬਿੱਟੂ ਸਿµਘ ਬੇਨੜਾ,ਨਹਿਰੂ ਸਿµਘ ਬੇਨੜਾ,ਗੁਰਦੇਵ ਸਿµਘ ਲੱਡਾ,ਰਾਮ ਸਿµਘ ਕੱਕੜਵਾਲ ਅਤੇ ਕ੍ਰਿਪਾਲ ਸਿµਘ ਧੂਰਾ ਆਦਿ ਵੀ ਮੌਜੂਦ ਸਨ।

Please Click here for Share This News

Leave a Reply

Your email address will not be published. Required fields are marked *