best platform for news and views

ਕਿਸਾਨ ਮੁਕਤੀ ਮੋਰਚਾ ਦੀ ਮੀਟਿੰਗ ‘ਚ ਹੋਈਆਂ ਅਹਿਮ ਵਿਚਾਰਾਂ

Please Click here for Share This News

ਧੂਰੀ, 26 ਮਾਰਚ (ਮਹੇਸ਼) – ਕਿਸਾਨ ਮੁਕਤੀ ਮੋਰਚਾ ਪੰਜਾਬ ਦੀ ਮੀਟਿੰਗ ਪ੍ਰਧਾਨ ਕਿਰਪਾਲ ਸਿੰਘ ਰਾਜੋਮਾਜਰਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਯੋਗ ਲਾਭਪਾਤਰੀਆਂ ਦੇ ਵੀ ਨੀਲੇ ਕਾਰਡ ਕੱਟ ਦਿੱਤੇ ਗਏ ਹਨ, ਜੋ ਕਿ ਨਿੰਦਣਯੋਗ ਹੈ ਅਤੇ ਮੰਗ ਕੀਤੀ ਕਿ ਸਰਕਾਰ ਕੱਟੇ ਗਏ ਨੀਲੇ ਕਾਰਡਾਂ ਦੀ ਮੁੜ ਤੋਂ ਜਾਂਚ ਕਰਵਾ ਕੇ ਇਨ•ਾਂ ਨੂੰ ਬਹਾਲ ਕਰ ਕੇ ਲਾਭਪਾਤਰੀਆਂ ਨੂੰ ਰਾਹਤ ਦੇਵੇ। ਆਗੂਆਂ ਨੇ ਕਿਹਾ ਕਿ ਸੰਘਰਸ਼ ਉਪਰੰਤ ਜਹਾਂਗੀਰ ਨਹਿਰ ਵਾਲੇ ਪੁਲ ਦੀ ਉਸਾਰੀ ਤਾਂ ਹੋ ਗਈ ਪ੍ਰੰਤੂ ਜੇਕਰ ਪੁਲ ਦੇ ਦੋਵੇਂ ਪਾਸੇ ਜਲਦ ਹੀ ਪ੍ਰੀਮਿਕਸ ਨਾ ਪਾਈ ਗਈ ਤਾਂ ਮੁੜ ਤੋਂ ਸੰਘਰਸ਼ ਉਲੀਕਿਆ ਜਾਵੇਗਾ। ਮੀਟਿੰਗ ਦੌਰਾਨ ਰਾਜੋਮਾਜਰਾ ਵਿਖੇ ਪੁਲ ਦੀ ਉਸਾਰੀ ਲਈ ਸਬੰਧਿਤ ਠੇਕੇਦਾਰ ਵੱਲੋਂ ਥੋੜੇ ਮਜ਼ਦੂਰਾਂ ਰਾਹੀਂ ਉਸਾਰੀ ਦਾ ਕੰਮ ਕਰਾਉਣ ਦੇ ਦੋਸ਼ ਲਗਾਉਂਦਿਆਂ ਆਗੂਆਂ ਨੇ ਉਸਾਰੀ ‘ਚ ਵੱਧ ਸਮਾਂ ਲੱਗਣ ਦਾ ਡਰ ਜ਼ਾਹਿਰ ਕਰਦਿਆਂ ਕਿਹਾ ਕਿ ਉਸਾਰੀ ਕਾਰਜਾਂ ‘ਚ ਤੇਜ਼ੀ ਲਿਆਉਣ ਲਈ ਜਥੇਬੰਦੀ ਵੱਲੋਂ ਅਪ੍ਰੈਲ ਦੇ ਪਹਿਲੇ ਹਫ਼ਤੇ ਸੰਘਰਸ਼ ਉਲੀਕਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਮਾੜੀ ਆਰਥਿਕ ਹਾਲਤ ਕਾਰਨ ਕਿਸਾਨ ਹਰ ਰੋਜ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਅੰਨਾ ਹਜ਼ਾਰੇ ਵੱਲੋਂ ਕਿਸਾਨੀ ਕਰਜ਼ਾ ਮੁਆਫ਼ੀ ਤੇ ਡਾ.ਸਵਾਮੀਨਾਥਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਲਈ ਕੀਤੇ ਜਾ ਰਹੇ ਸੰਘਰਸ਼ ਦੀ ਜਥੇਬੰਦੀ ਹਮਾਇਤ ਕਰਦੀ ਹੈ। ਇਸ ਮੌਕੇ ਗੁਰਦੀਪ ਸਿੰਘ ਬਰੜਵਾਲ, ਮਾਸਟਰ ਪ੍ਰੀਤਮ ਸਿੰਘ ਧੂਰਾ, ਗੁਰਜੀਤ ਸਿੰਘ ਜਹਾਂਗੀਰ, ਪ੍ਰਿਥੀ ਸ਼ਰਮਾ ਕੱਕੜਵਾਲ, ਬਚਿੱਤਰ ਸਿੰਘ ਰਾਜੋਮਾਜਰਾ, ਨਵਨੀਤ ਸਿੰਘ ਬੁਗਰਾ, ਨਿਰਮਲ ਸਿੰਘ ਰਣੀਕੇ, ਜਗਪਾਲ ਸਿੰਘ ਮੂਲੋਵਾਲ ਤੇ ਬਖ਼ਸ਼ੀਸ਼ ਸਿੰਘ ਧੰਦੀਵਾਲ ਵੀ ਹਾਜ਼ਰ ਸਨ।

 

Please Click here for Share This News

Leave a Reply

Your email address will not be published. Required fields are marked *