best platform for news and views

ਕਿਸਾਨ ਨੇ ਬਿਜਲੀ ਵਿਭਾਗ ਦੇ ਜੇਈ ਉਪਰ ਲਾਏ ਰਿਸਵਤ ਲੈਣ ਦੇ ਦੋਸ

Please Click here for Share This News

ਝੁਨੀਰ 24 ਸਤੰਬਰ (ਮਿੱਠੂ ਘੁਰਕਣੀ) : ਪੰਜਾਬ ਪਾਵਰ ਕਾਰਪੋਰੇਸਨ ਲਿਮ. ਝੁਨੀਰ ਦੇ ਏੇ ਜੇਈ ਬਲਜਿੰਦਰ ਸਿੰਘ ਤੇ ਰਿਸਵਤ ਲੈਣ ਦੇ ਇੱਕ ਕਿਸਾਨ ਵਲੋ ਗਭੀਰ ਦੋਸ ਲਗਾਏ ਗਏ।ਪੱਤਰਕਾਰਾ ਨੂੰ ਲਿਖਤੀ ਕਾਰਵਾਈ ਦਿੰਦਿਆਂ ਏ ਜੇਈ ਬਲਜਿੰਦਰ ਸਿੰਘ ਤੇ ਦੋਸ ਲਾਉਦਿਆ ਸਾਧੂ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਝੁਨੀਰ ਨੇ ਦੱਸਿਆਂ ਕਿ ਮੈ ਵਿਧਾਨ ਸਭਾ ਚੋਣਾ ਤੋ ਪਹਿਲਾ ਸ੍ਰ ਬਲਵਿੰਦਰ ਸਿੰਘ ਭੂੰਦੜ ਦੇ ਚੈਅਰਮੈਨ ਕੋਟੋ ਚੋ ਮੋਟਰ ਲਈ ਸੀ। ਜਦੋ ਮੈ ਮੋਟਰ ਲਾਉਣ ਦੇ ਸਬੰਧ ਵਿੱਚ ਜੇ ਈ ਬਲਜਿੰਦਰ ਸਿੰਘ ਝੁਨੀਰ ਨਾਲ ਸਪੰਰਕ ਕੀਤਾ ਤਾ ਉਹਨਾ ਮੈਨੂੂੰ ਦਫਤਰ ਆਉਣ ਲਈ ਕਿਹਾ ।ਆਪਣੇ ਦਫਤਰ ਵਿੱਚ ਬੁਲਾ ਕੇ ਸਾਡੇ ਤੋ ਉਹਨਾ 4 ਹਜਾਰ ਰੂਪੈ ਦੀ ਮੰਗ ਕੀਤੀ।ਅਸੀ ਉਹਨਾ ਨੂੰ ਕਿਹਾ ਕਿ ਅਸੀ ਗਰੀਬ ਕਿਸਾਨ ਹਾ ਐਨੇ ਰੂਪੈ ਨਹੀ ਦੇ ਸਕਦੇ ਅਸੀ ਤਾ ਸਿਰਫ 2 ਹਜਾਰ ਰੂਪੈ ਹੀ ਦੇ ਸਕਦੇ ਹਾ। ਉਸ ਤੋ ਬਾਅਦ ਜੇ ਈ ਬਲਜਿੰਦਰ ਸਿੰਘ ਸਾਡਾ ਐਸਟੀਮੇਟ ਲਗਾਉਣ ਲਈ ਸਾਡੇ ਖੇਤ ਆ ਗਏ ਜਿਥੇ ਕਿ ਅਸੀ ਉਹਨਾ ਨੂੰ 2 ਹਜਾਰ ਰੂਪੈ ਦੇ ਦਿੱਤੇ।ਉਸ ਸਮੇ ਹਰਪ੍ਰੀਤ ਸਿੰਘ ਪੁੱਤਰ ਗੁਰਬਚਣ ਸਿੰਘ ਕਿਸਾਨ ਮੇਰੇ ਕੋਲ ਸੀ।ਉਸ ਤੋ ਬਾਅਦ ਜੇ ਈ ਬਲਜਿੰਦਰ ਸਿੰਘ ਨੇ ਸਾਡੇ ਬਹੁਤ ਗੇੜੇ ਮਰਵਾਏ ਤੇ ਸਾਨੂੰ ਖੱਜਲ ਖੁਆਰ ਕੀਤਾ ਅਤੇ ਸਾਡੇ ਤੋ 5 ਹਜਾਰ ਰੂਪੈ ਦੀ ਹੋਰ ਮੰਗ ਕੀਤੀ।ਫਿਰ ਮੈ ਦੁਖੀ ਹੋ ਕਿ ਜੇ ਈ ਬਲਜਿੰਦਰ ਸਿੰਘ ਦੀ ਆਨ-ਲਾਇਨ ਸਕਾਇਤ ਵਿਜੀਲੈਂਸ ਚੰਡੀਗੜ੍ਹ ਕਰ ਦਿੱਤੀ ।ਉਹਨਾ ਨੇ ਵਿਜੀਲੈਂਸ ਮਾਨਸਾ ਨੂੰ ਸਕਾਇਤ ਦੀ ਪੁਸਟੀ ਕਰਨ ਦੀ ਹਦਾਇਤ ਕੀਤੀ ।ਉਸ ਤੋ ਬਾਦ ਮੈਨੂੰ ਵਿਜੀਲੈਂਸ ਮਾਨਸਾ ਨੇ ਬੁਲਾਇਆਂ ਮੇਰੇ ਅਤੇ ਗਵਾਹ ਹਰਪ੍ਰੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਝੁਨੀਰ ਦੇ ਬਿਆਨ ਦਰਜ ਕਰ ਲਏ।ਇਸ ਤੋ ਬਾਅਦ ਫਿਰ ਜੇਈ ਬਲਜਿੰਦਰ ਸਿੰਘ ਨੇ ਸਾਨੂੰ ਦਫਤਰ ਵਿੱਚ ਬੁਲਾ ਲਿਆ ਤੇ ਦੁਬਾਰਾ 5 ਹਜਾਰ ਦੀ ਮੰਗ ਕੀਤੀ ।ਅਸੀ ਉਹਨਾ ਨੂੰ ਕਿਹਾ ਕਿ ਹੁਣ ਅਸੀ ਹੋਰ ਰੂਪੈ ਨਹੀ ਦੇ ਸਕਦੇ ਜੇਈ ਬਲਜਿੰਦਰ ਸਿੰਘ ਨੇ ਕਿਹਾ ਕਿ ਬਿਨਾ੍ਹ ਰੂਪੈ ਤੋ ਕੁਛ ਨਹੀ ਹੋ ਸਕਦਾ ਮੈ ਉਪਰ ਵੀ ਖਰਚ ਦੇਣਾ ਹੈ ਜਿਵੇ 500 ਐਸ ਡੀ ਓ ਨੂੰ ਅਤੇ 500 ਸਟੋਰ ਵਾਲੇ ਨੂੰ ਵੀ ਦੇਣਾ ਪਵੇਗਾ ਆਖਰ ਗੱਲ 2500 ਰੂਪੈ ਦੇਣ ਤੇ ਗੱਲ ਮੁਕ ਗਈ । ਮੈ 2 ਹਜਾਰ ਤਰੂੰਤ ਦੇ ਦਿੱਤਾ ਤੇ 500 ਸਮਾਨ ਦੇਣ ਸਮੇ ਦੇਣ ਦੀ ਗੱਲ ਹੋਈ। ਉਕਤ ਜੇਈ ਨੇ ਸਾਨੂੰ ਬਹੁਤ ਜਿਆਦਾ ਖੱਜਲ-ਖੁਆਰ ਕਰਨ ਅਤੇ ਸਾਡੇ ਤੋ ਮੋਟੀ ਰਿਸਵਤ ਲਈ ।ਜੇਈ ਬਲਜਿੰਦਰ ਸਿੰਘ ਨੇ ਜੋ ਸਾਨੂੰ ਖੱਜਲ ਖੁਾਅਰ ਕੀਤਾ ਅਤੇ ਰਿਸਵਤ ਲੈਣ ਦੇ ਮਾਮਲੇ ਚ ਇਹਨਾ ਉਪਰ ਬਣਦੀ ਸਖਤ ਤੋ ਸਖਤ ਕਾਰਵਾਰੀ ਕੀਤੀ ਜਾਵੇ ।ਜਦੋ ਅਸੀ ਏ ਜੇਈ ਬਲਜਿੰਦਰ ਸਿੰਘ,ਜੇਈ ਗੱਲਬਾਤ ਕੀਤੀ ਤਾ ਉਹਨਾ ਆਪਣੇ ਉਪਰ ਲੱਗੇ ਦੋਸਾ ਨੂੰ ਨਕਾਰਿਆ ਤੇ ਕਿਹਾ ਅਸੀ ਕਿਸੇ ਵੀ ਕਿਸਾਨ ਤੋ ਰੂਪੈ ਨਹੀ ਲਏ ।ਉਧਰ ਐਸ ਡੀ ਓ ਬੀਰਬਲ ਸਿੰਘ ਝੁਨੀਰ ਨਾਲ ਗੱਲਬਾਤ ਕੀਤੀ ਉਹਨਾ ਕਿਾ ਕਿ ਸਾਰੇ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।ਅਗਰ ਕੋਈ ਦੋਸੀ ਪਾਇਆਂ ਗਿਆ ਤਾ ਬਣਦੀ ਕਾਰਵਾਈ ਕੀਤੀ ਜਾਵੇਗੀ।ਆਖਰ ਵਿੱਚ ਸਕਾਇਤ ਕਰਤਾ ਜਗਰਾਜ ਸਿੰਘ ਨੇ ਵਿਜੀਲੈਂਸ ਚੰਡੀਗੜ੍ਹ ਅਤੇ ਵਿਜੀਲੈਂਸ ਮਾਨਸਾ ਨੂੰ ਬੇਨਤੀ ਕੀਤੀ ਕਿ ਜੋ ਮੇਰੇ ਅਤੇ ਗਵਾਹ ਦੇ ਉਕਤ ਜੇਈ ਵਿਰੁੱਧ ਬਿਆਨ ਦਰਜ ਕੀਤੇ ਹਨ ।ਉਕਤ ਜੇਈ ਵਿਰੱੁਧ ਬਣਦੈ ਕਾਰਵਾਈ ਕੀਤੀ ਜਾਵੇ।ਜਦੋ ਇਸ ਸਬੰਧ ਵਿੱਚ ਵਿਜੀਲੈਂਸ ਮੁੱਖ ਦਫਤਰ ਮਾਨਸਾ ਨਾਲ ਗੱਲਬਾਤ ਕੀਤੀ ਤਾ ਉਹਨਾ ਕਿਹਾ ਕਿ ਦੋਵਾ ਧਿਰਾ ਬਿਆਨ ਕਲਮ ਬੰਦ ਕਰਕੇ ਵਿਜੀਲੈਂਸ ਚੰਡੀਗੜ੍ਹ ਹੈਡਕੁਆਟਰ ਨੂੰ ਭੇਜ ਦਿੱਤੇ ਹਨ।


ਕੈਪਸਨ-ਜੇਈ ਬਲਜਿੰਦਰ ਸਿੰਘ ਦੀਆ ਵਧੀਕੀਆ ਦਾ ਸਿਕਾਰ ਜਗਰਾਜ ਸਿੰਘ ਪੈ੍ਰਸ ਨਾਲ ਗੱਲਬਾਤ ਕਰਦਾ ਹੋਇਆ

Please Click here for Share This News

Leave a Reply

Your email address will not be published. Required fields are marked *