best platform for news and views

ਕਿਸਾਨ ਅਤੇ ਪ੍ਰਸ਼ਾਸਨ ਹੋਣਗੇ ਆਹਮੋ-ਸਾਹਮਣੇ

Please Click here for Share This News

ਝੁਨੀਰ, 16 ਸਤੰਬਰ (ਮਿੱਠੂ ਘੁਰਕਣੀ)- ਝੋਨਾ ਦੀ ਕਟਾਈ ਤੋ ਬਾਅਦ ਕਿਸਾਨ ਅਤੇ ਪ੍ਰਸ਼ਾਸਨ ਆਹਮੋ-ਸਾਹਮਣੇ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਪਿਛਲੇ ਸਮੇ ਤੋ ਕਿਸਾਨਾਂ ਨੂੰ ਵਾਰ ਵਾਰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੇ ਆਦੇਸ ਜਾਰੀ ਹੁੰਦੇ ਰਹੇ ਪਰ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਆਗ ਲਾਉਣ ਦਾ ਕੰਮ ਜਾਰੀ ਰੱਖਿਆ। ਆਪਣਾ ਨਾ ਗੁਪਤ ਰੱਖਣ ਦੀ ਸਰਤ ਤੇ ਕਿਸਾਨਾ ਨੇ ਕਿਹਾ ਕਿ ਬਿਨਾ੍ਹ ਅੱਗ ਲਾਉਣ ਤੋ ਹੋਰ ਕੋਈ ਚਾਰਾ ਨਹੀ ਉਹਨਾ ਕਿਹਾ ਕਿ ਕਿਸੇ ਵੀ ਖੇਤਬਾੜੀ ਸੰਦ ਰਾਹੀ ਜਾ ਮਜਦੂਰਾ ਨੂੰ ਲਗਾ ਕਿ ਇਸ ਪਰਾਲੀ ਨੂੰ ਸਾਭਣ ਦਾ ਕੰਮ ਕਰਦੇ ਹਾ ਤਾ ਲਗਭਗ 4500 ਤੋਂ 5000 ਰੁਪਏ ਤੱਕ ਪ੍ਰਤੀ ਕਿਲ੍ਹੇ ਉਪਰ ਖਰਚ ਆਵੇਗਾ।ਕਿਸਾਨਾ ਨੇ ਕਿਹਾ ਕਿ ਸਮੇ ਸਮੇ ਤੇ ਫਸਲਾ ਨੂੰ ਪੈਣ ਵਾਲੀਆ  ਮਾਰਾ ਕਰਕੇ ਫਸਲਾ ਦੇ ਝਾੜ ਤਾ ਪਹਿਲਾ ਹੀ ਅੱਧੇ ਰਹਿ ਗਏ।ਉਪਰੋ ਇਹ ਪਰਾਲੀ ਨੂੰ ਨਸਟ ਕਰਨ ਤੇ ਆਉਣ ਵਾਲਾ ਖਰਚ ਵੀ ਕਿਸਾਨਾ ਦੀਆ ਜੇਬਾ੍ਹ ਚੋ ਜਾਣਾ ਹੈ। ਫਿਰ ਪ੍ਰਸਾਸਨ ਇਹ ਦੱਸੇ ਕਿਸਾਨ ਨੂੰ ਕੀ ਬਚੂ ਬਿਨਾ੍ਹ ਖੁਦਕਸੀ ਦੇ।ਕੁਝ ਸਰਕਾਰ ਨੂੰ ਵੀ ਕਿਸਾਨਾ ਦੀ ਮਦਦ ਕਰਨੀ ਚਾਹੀਦੀ ਹੈ।ਉਹਨਾ ਕਿਹਾ ਕਿ ਪੰਜਾਬ ਸਰਕਾਰ ਸਾਨੂੰ 5000 ਹਜਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਪਰਾਲੀ ਨੂੰ ਸਾਭਣ ਦਾ ਖਰਚਾ ਦੇਵੇ ਫਿਰ ਜਿਵੇ ਸਰਕਾਰ ਕਹੂ ਅਸੀ ਕਰਨ ਲਈ ਤਿਆਰ ਹਾ ਅਗਰ ਸਰਕਾਰ ਇਹ ਕਹੇ ਕਿ ਆਪਣੀ ਜੇਬ ਵਿੱਚੋ ਕਿਸਾਨ ਖਰਚ ਕਰਨ ਤਾ ਇਹ ਨੀ ਸਕਦਾ। ਮਜਬੂਰਨ ਪਰਾਲੀ ਨੂੰ ਅੱਗ ਲਾਉਣੀ ਹੀ ਪਵੇਗੀ ਅਗਰ ਸਰਕਾਰ ਕਿਸਾਨਾ ਉਪਰ ਪਰਚੇ ਦਰਜ ਕਰਦੀ ਭਾਵੇ ਕਰੇ ਤੇ ਨਹੀ ਕਿਸਾਨਾ ਨੂੰ ਸਹਾਇਤਾ ਦੇਵੇ। ਜਦੋ ਇਸ ਸਬੰਧ ਵਿੱਚ ਮਜਦੂਰ ਮੁਕਤੀ ਮੋਰਚਾ ਦੇ ਜਰਨਲ ਸਕੱਤਰ ਗੁਰਮੀਤ ਸਿੰਘ ਨੰਦਗੜ੍ਹ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਕਿ ਝੁਨੇ ਦੀ ਇਹ ਪਰਾਲੀ ਜੇ ਕਿਸਾਨਾ ਦੇ ਕਿਸੇ ਕੰੰਮ ਨਹੀ  ਆਉਦੀ ਤਾ ਸਰਕਾਰ ਤਾ ਪਰਾਲੀ ਤੋ  ਗੱਤੇ ਵਰਗੀਆ ਹੋਰ ਬਹੁਤ ਸਾਰੀ ਵਸਤਾ ਤਿਆਰ ਕਰ ਸਕਦੀ ਹੈ।ਇਸ ਕਰਕੇ ਸਰਕਾਰ  ਕਿਸਾਨਾ ਨੂੰ ਪਰਾਲੀ ਬਦਲੇ ਰੁਪਏ ਦੇਵੇ ।ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਕਿਸਾਨਾ ਦਾ ਪੱਖ ਲੈਦਿਆ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾ ਨੂੰ ਪਰਾਲੀ ਉਪਰ ਪ੍ਰਤੀ ਏਕੜ ਆਉਣ ਵਾਲਾ ਖਰਚ  5000 ਰੁਪਏ ਸਹਾਇਤਾ ਪ੍ਰਦਾਨ ਕਰੇ ।ਕਿਉਕਿ ਕੁਦਰਤੀ ਅਤੇ ਘਟੀਆ ਬੀਜ ਘਟੀਆਂ ਕੀਟਨਾਸਕ ਕਾਰਨ ਕਿਸਾਨਾ ਦੀਆਂ ਫਸਲਾ ਅੱਧ ਤੋ ਵੱਧ ਖਰਾਬ ਹੋ ਗਈਆ ਹਨ।ਇਸ ਪ੍ਰਕਾਰ ਹੋਰ ਵੀ ਬਹੁਤ ਸਾਰੀਆ ਯੂਨੀਅਨਾ ਕਿਸਾਨਾ ਦਾ ਹੀ ਹੱਕ ਲਿਆ ਅਤੇ ਉਹਨਾ ਦਾ ਕਹਿਣਾ ਹੈ ਕਿ ਅਗਰ ਸਰਕਾਰ ਕਿਸਾਨਾ ਉਪਰ ਕੋਈ ਕਾਰਵਾਵੀ ਕਰਦੀ ਹੈ ਤਾ ਬਰਦਾਸਤ ਨਹੀ ਕੀਤਾ ਜਾਵੇਗਾ।ਉਧਰ ਡਿਪਟੀ ਕਮਿਸਨਰ ਮਾਨਸਾ  ਨੇ ਕਿਸਾਨਾ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਬਹੁਤ ਸਾਰੇ ਨੁਕਸਾਨ ਜਿਵੇ ਮਨੁੱਖ ਦੀ ਸਿਹਤ  ਨਾਲ ਖਿਲਵਾੜ ਉੱਥੇ  ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ।ਇਸ ਸਭ ਕਰਕੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਈ ਜਾਵੇ।

Please Click here for Share This News

Leave a Reply

Your email address will not be published. Required fields are marked *