best platform for news and views

ਕਿਸਾਨਾ ਨੇ ਪਰਾਲੀ ਸਾੜਣ ਦਾ ਕੀਤਾ ਫੈਸਲਾ – ਰਾਜੋਮਾਜਰਾ

Please Click here for Share This News

ਧੂਰੀ,10 ਅਕਤੂਬਰ (ਮਹੇਸ਼ ਜਿੰਦਲ) ਸਥਾਨਕ ਪਿੰਡ ਰਾਜੋਮਾਜਰਾ ਦੇ ਆਮ ਕਿਸਾਨਾਂ ਦਾ ਇੱਕਠ ਪਿੰਡ ਦੀ ਬਾਈ ਵਿੱਚ ਹੋਇਆ। ਕਿਸਾਨਾਂ ਨੇ ਪਰਾਲੀ ਨੂੰ ਸੰਭਾਲਣ ਤੋ ਅਸਮਰਥਤਾ ਪ੍ਰਗਟਾਈ। ਇਸ ਮੌਕੇ ਕਿਰਪਾਲ ਸਿੰਘ ਰਾਜੋਮਾਜਰਾ ਨੇ ਦੱਸਿਆ ਕਿ ਕਿਸਾਨਾ ਨੂੰ ਪਰਾਲੀ ਸਾੜਣ ਦਾ ਕੋਈ ਵੀ ਚਾਅ ਨਹੀ ਹੈ,ਪਰ ਅੱਗੇ ਬਿਜਾਈ ਦਾ ਸਮਾਂ ਘੱਟ ਹੋਣ ਕਰਕੇ ਆਰਥਿਕ ਪੱਖੋ ਹੋਰ ਭਾਰ ਭੈਣ ਕਾਰਨ ਕਿਸਾਨ ਪਰਾਲੀ ਸਾੜਣ ਲਈ ਮਜਬੂਰ ਹਨ। ਜੇਕਰ ਨੈਸ਼ਨਲ ਗਰੀਨ ਟ੍ਰਿਿਬਊਨਲ ਦੀਆ ਹਦਾਇਤਾਂ ਮੁਤਾਬਿਕ ਸਰਕਾਰ ਕਿਸਾਨਾ ਦੀ ਮਦਦ ਕਰੇ ਤਾਂ ਹੀ ਕਿਸਾਨ ਪਰਾਲੀ ਦਾ ਹੱਲ ਕਰ ਸਕਦੇ ਹਨ,ਪਰ ਮਜਬੂਰੀ ਬੱਸ ਕਿਸਾਨ ਪਰਾਲੀ ਸਾੜਣ ਲਈ ਮਜਬੂਰ ਹੈ। ਸਾਰੇ ਕਿਸਾਨਾ ਨੇ ਹੱਥ ਖੜੇ ਕਰਕੇ ਮਜਬੂਰੀ ਬੱਸ ਫੈਸਲਾ ਕੀਤਾ ਕਿ ਪਰਾਲੀ ਨੂੰ ਸਾੜ ਕੇ ਤੁਰੰਤ ਕਣਕ ਦੀ ਬਿਜਾਈ ਕੀਤੀ ਜਾਵੇਗੀ। ਇਸ ਮੌਕੇ ਸਾਬਕਾ ਸਰਪੰਚ ਹਰਦਮ ਸਿੰਘ,ਪਰਵਿੰਦਰ ਸਿੰਘ,ਬਿਬਨਜੀਤ ਰੂਬੀ,ਗੁਰਿੰਦਰ ਸਿੰਘ ਮਿੱਠੂ,ਇੰਦਰਜੀਤ ਸਿੰਘ,ਦਲਜੀਤ ਸਿੰਘ,ਬੱਚਿਤਰ ਸਿੰਘ ਨੰਬਰਦਾਰ,ਗੁਰਦੇਵ ਸਿੰਘ ਨੰਬਰਦਾਰ,ਬਲਤੇਜ ਸਿੰਘ ਸਮੇਤ ਹੋਰ ਕਿਸਾਨ ਵੀ ਮੌਜੂਦ ਸਨ ।

Please Click here for Share This News

Leave a Reply

Your email address will not be published. Required fields are marked *