best platform for news and views

ਕਾਰਾਂ ਦੇ ਸ਼ੀਸ਼ਿਆ ਉਪਰੋ ਜਾਲੀਆ ਉਤਾਰ ਕੇ ਕੱਟੇ ਚਲਾਨ

Please Click here for Share This News

ਧੂਰੀ,07 ਅਕਤੂਬਰ (ਮਹੇਸ਼ ਜਿੰਦਲ) ਅੱਜ ਸਥਾਨਕ ਸ਼ਹਿਰ ਧੂਰੀ ਵਿਖੇ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਅਤੇ ਡੀ.ਐਸ.ਪੀ ਅਕਾਸ਼ਦੀਪ ਸਿੰਘ ਔਲਖ ਦੇ ਨਿਰਦੇਸ਼ਾ ਅਨੁਸਾਰ ਟਰੈਫਿਕ ਇੰਚਾਰਜ ਏ.ਐਸ.ਆਈ ਪਵਨ ਕੁਮਾਰ ਵੱਲੋ ਕੱਕੜਵਾਲ ਚੌਕ ਧੂਰੀ ਵਿਖੇ ਨਾਕਾਬੰਦੀ ਦੌਰਾਨ ਗੱਡੀਆ ਦੇ ਸ਼ੀਸ਼ਿਆ ਉਪਰੋ ਜਾਲੀਆ ਉਤਾਰ ਕੇ ਚਲਾਨ ਕੱਟੇ ਗਏ ਅਤੇ ਬੁਲਟ ਮੋਟਰਸਾਇਕਲਾਂ ਦੇ ਪੈ੍ਰਸਨ ਹਾਰਨ ਉਤਵਾਏ ਗਏ। ਉਹਨਾਂ ਨੇ ਬੱਚਿਆ ਦੇ ਮਾਪਿਆ ਨੂੰ ਅਪੀਲ ਕੀਤੀ ਗਈ ਕਿ ਉਹ ਬੁਲਟ ਮੋਟਰਸਾਇਕਲ ਬਗੈਰਾ ਵਾਹਨਾ ਦੇ ਸਲਸਰ ਅਸਲੀ ਲਗਾਉਣ ਡੁਪਲੀਕੇਟ ਪਾਏ ਗਏ ਸਲਸਰ ਦਾ 5000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਇਸ ਮੌਕੇ ਐਚ.ਸੀ ਬਲਵਿੰਦਰ ਸਿੰਘ,ਐਚ.ਸੀ ਮਿੱਠੂ ਸਿੰਘ,ਐਚ.ਸੀ ਕੇਵਲ ਸਿੰਘ,ਕਾਸ਼ਟੇਬਲ ਰਾਮ ਸਿੰਘ,ਕਾਸ਼ਟੇਬਲ ਅਮ੍ਰਿਤ ਪਾਲ ਕੌਰ ਅਤੇ ਕਾਸ਼ਟੇਬਲ ਜਸਪ੍ਰੀਤ ਕੌਰ ਹਾਜਰ ਸਨ ।

Please Click here for Share This News

Leave a Reply

Your email address will not be published. Required fields are marked *