ਧੂਰੀ (ਪ੍ਰਵੀਨ ਗਰਗ) ਸਥਾਨਕ ਨਗਰ ਕੌਂਸਲ ਧੂਰੀ ਵਿਖੇ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਸ੍ਰ. ਅਮਰੀਕ ਸਿੰਘ ਨੇ ਕਾਰਜ ਸਾਧਕ ਅਫਸਰ ਵਜੋਂ ਅਹੁਦਾ ਸੰਭਾਲਦਿਆਂ ਕਿਹਾ ਕਿ ਉਹ ਨਗਰ ਕੌਂਸਲ ਨਾਲ ਸਬੰਧਤ ਅਧੂਰੇ ਪਏ ਕੰਮ ਜਿੱਥੇ ਪਹਿਲ ਦੇ ਅਧਾਰ ਤੇ ਹੱਲ ਕਰਵਾਉਣਗੇ, ਉੱਥੇ ਹੀ ਸਥਾਨਕ ਲੋਕਾਂ ਨੂੰ ਨਗਰ ਕੌਂਸਲ ਦੇ ਕੰਮਾਂ ਸਬੰਧੀ ਕਿਸੇ ਪ੍ਰਕਾਰ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ । ਸਥਾਨਕ ਲੋਕ ਜਦੋਂ ਮਰਜ਼ੀ ਚਾਹੁਣ, ਉਹਨਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਸ੍ਰ. ਅਮਰੀਕ ਸਿੰਘ ਸ਼ਹਿਰ ਬੋਹੇ ਤੋਂ ਤਬਦੀਲ ਹੋਕੇ ਇੱਥੇ ਆਏ ਹਨ। ਇਸ ਮੌਕੇ ਅਸ਼ਵਨੀ ਕੁਮਾਰ ਧੀਰ, ਰਣ ਸਿੰਘ (ਦੋਵੇਂ ਕੌਂਸਲਰ) ਅਤੇ ਨਗਰ ਕੌਂਸਲ ਦਾ ਸਟਾਫ ਹਾਜ਼ਰ ਸੀ।
ਕਾਰਜ ਸਾਧਕ ਅਫਸਰ ਅਮਰੀਕ ਸਿੰਘ ਅਹੁਦਾ ਸੰਭਾਲਦੇ ਹੋਏ। (ਪ੍ਰਵੀਨ ਗਰਗ)