best platform for news and views

ਕਾਨੂੰਨੀ ਸਾਖਰਤਾ ਕੈਂਪ ਦਾ ਆਯੋਜਨ

Please Click here for Share This News

ਬਰਨਾਲਾ, 9 ਸਤੰਬਰ(ਰਾਕੇਸ਼ ਗੋਇਲ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲ੍ਹੋਂ ਮਾਲਵਾ ਨਰਸਿੰਗ ਕਾਲਜ ਮਹਿਲਕਲਾਂ ਵਿਖੇ ਇੱਕ ਕਾਨੂੰਨੀ ਸਾਖਰਤਾ ਕੈਂਪ ਦਾ ਆਯੋਜਨ ਕੀਤਾ ਗਿਆ ਸੈਮੀਨਾਰ ਦੀ ਪ੍ਰਧਾਨਗੀ ਸੀ.ਜੇ.ਐੱਮ. ਕਮਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਸ. ਪੀ.ਐੱਸ. ਕਾਲੇਕਾ ਨੇ ਕੀਤੀ। ਕਾਲਜ ਪ੍ਰਿੰਸੀਪਲ ਮੁਕੇਸ਼ ਵਾਰੀ, ਵਾਇਸ ਪ੍ਰਿੰਸੀਪਲ ਸ਼੍ਰੀਮਤੀ ਗਗਨਦੀਪ ਕੌਰਮੈਨੇਜਿੰਗ ਡਾਇਰੈਕਟਰ ਸੁਸ਼ੀਲ ਕੁਮਾਰ ਬਾਂਸਲ ਅਤੇ ਸਕੂਲ ਸਟਾਫ ਵੱਲ੍ਹੋਂ ਉਨ੍ਹਾਂ ਦਾ ਇੱਥੇ ਪਹੁੰਚਣ ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਪੈਨਲ ਵਕੀਲ ਨਵੀਨ ਕੁਮਾਰਸੀਨੀਅਰ ਅਸਿਸਟੈਂਟ ਹਰਗੁਰਕਿਰਪਾਲ ਸਿੰਘਪੈਰਾ ਲੀਗਲ ਵਲੰਟੀਅਰ ਕੁਲਵੰਤ ਸਿੰਘ ਮੌਜੂਦ ਸਨ

ਇਸ ਤੋਂ ਬਾਅਦ ਸਕੱਤਰ ਪੀ.ਐੱਸ. ਕਾਲੇਕਾ ਨੇ ਵਿਦਿਆਰਥਨਾਂ ਨੂੰ ਕਾਨੂੰਨੀ ਸੇਵਾਵਾਂ ਅਥਾਰਿਟੀ 1987 ਤਹਿਤ ਆਉਂਦੀਆਂ ਕੈਟੇਗਰੀਆਂ ਦੇ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦਿੱਤੀ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ  ਵੱਖਵੱਖ ਥਾਵਾਂ ਤੇ ਕੁੱਲ 15 ਕਾਨੂੰਨੀ ਸੰਭਾਲ ਅਤੇ ਸਹਾਇਤਾ ਕੇਂਦਰ ਖੋਲ੍ਹੇ ਗਏ ਹਨ, ਜਿੱਥੇ ਪੈਰਾ ਲੀਗਲ ਵਲੰਟੀਅਰ ਅਤੇ ਵਕੀਲ ਨਿਯੁਕਤ ਕੀਤੇ ਗਏ ਹਨ ਉਨ੍ਹਾਂ ਤੋਂ ਕਿਸੇ ਵੀ ਪ੍ਰਕਾਰ ਦੀ ਕਾਨੂੰਨ ਸਬੰਧੀ ਜਾਣਕਾਰੀ ਲਈ ਜਾ ਸਕਦੀ ਹੈ ਪੈਨਲ ਵਕੀਲ ਨਵੀਨ ਕੁਮਾਰ ਨੇ ਸਥਾਈ ਲੋਕ ਅਦਾਲਤ ਬਾਰੇ ਦੱਸਿਆ ਕਿ ਹਫਤੇ ਦੇ ਹਰੇਕ ਸੋਮਵਾਰ ਜ਼ਿਲ੍ਹਾ ਬਰਨਾਲਾ ਵਿਖੇ ਇੱਕ ਸਥਾਈ ਲੋਕ ਅਦਾਲਤ ਲਗਾਈ ਜਾਂਦੀ ਹੈ, ਜਿੱਥੇ ਕੋਈ ਵੀ ਝਗੜਾਜਿਵੇ ਬਿਜਲੀ ਵਿਭਾਗਪਾਣੀ ਸਪਲਾਈ ਅਤੇ ਸੀਵਰੇ ਵਿਭਾਗਬੀਮਾ ਕੰਪਨੀਆਂਆਵਾਜਾਈ ਸੇਵਾਵਾਂਟੈਲੀਫੋਨ ਵਿਭਾਗਬੈਕਿੰਗਡਾਕ ਤਾਰ ਸਬੰਧੀ ਨਿਪਟਾਰੇ ਜਲਦੀ ਅਤੇ ਸਸਤੇ ਢੰਗ ਨਾਲ ਕੀਤੇ ਜਾਂਦੇ ਹਨਜਿਸ ਲਈ ਪ੍ਰਾਰਥੀ ਨੂੰ ਸਾਦੇ ਕਾਗਜ ਉੱਪਰ ਇੱਕ ਦਰਖਾਸਤ ਦੇਣੀ ਹੁੰਦੀ ਹੈ ਅੰਤ ਵਿੱਚ ਸਕੱਤਰ ਸ. ਪੀ.ਐੱਸ. ਕਾਲੇਕਾ ਨੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀਮੋਹਾਲੀ ਦੇ ਟੋਲ ਫਰੀ ਨੰਬਰ 1968 ਬਾਰੇ ਦੱਸਿਆ ਅਤੇ ਸਟਾਫ ਅਤੇ ਵਿਦਿਆਰਥਨਾਂ ਨੂੰ ਨਾਲਸਾ ਦੀਆਂ ਸਕੀਮਾਂ ਸਬੰਧੀ ਪ੍ਰਚਾਰ ਸਮੱਗਰੀ ਵੰਡੀ

Please Click here for Share This News

Leave a Reply

Your email address will not be published. Required fields are marked *