best platform for news and views

ਕਾਗਜ਼ ਰੱਖੋ ਪੂਰੇ ਨਹੀਂ ਤਾਂ ਕੱਟਿਆ ਜਾਊਗਾ ਚਲਾਨ  

Please Click here for Share This News
ਫਿਰੋਜ਼ਪੁਰ, 29 ਸਤੰਬਰ (ਸਤਬੀਰ ਸਿੰਘ ਬਰਾੜ ਕੰਵਰ ਸੰਧੂ  )-  ਜ਼ਿਲੇ ‘ਚ ਟਰੈਫਿਕ ਸਮੱਸਿਆ ਨੂੰ ਦੂਰ ਕਰਨ ਅਤੇ ਲੋਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਾਉਣ ਸੰਬੰਧੀ ਫਿਰੋਜ਼ਪੁਰ ਦੇ ਐਸ.ਐਸ.ਪੀ. ਵਿਵੇਕਸ਼ੀਲ ਸੋਨੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਿਰੋਜ਼ਪੁਰ ਸ਼ਹਿਰੀ ਟ੍ਰੈਫ਼ਿਕ ਇੰਚਾਰਜ ਸੁਖਜਿੰਦਰ ਸ਼ਰਮਾ  ਦੀ ਅਗਵਾਈ ਵਿਚ ਟਰੈਫਿਕ ਪੁਲਸ ਵੱਲੋਂ ਸਖ਼ਤੀ ਵਰਤੀ ਜਾ ਰਹੀ ਹੈ। ਜਿਸ ਤਹਿਤ ਅੱਜ ਫਿਰੋਜ਼ਪੁਰ ਸ਼ਹਿਰ ਦੇ ਸ਼ਹੀਦ ਉਧਮ ਸਿੰਘ ਚੌਕ  ‘ਚ ਨਾਕਾਬੰਦੀ ਕੀਤੀ ਗਈ ਅਤੇ ਵਾਹਨਾਂ ਦੇ ਚਲਾਨ ਕੱਟੇ ਗਏ ਇਸੇ ਦੌਰਾਨ ਜਾਣਕਾਰੀ ਦਿੰਦੇ ਟਰੈਫਿਕ ਇੰਚਾਰਜ  ਸਿਟੀ ਸੁਖਜਿੰਦਰ ਸ਼ਰਮਾ ਨੇ  ਦੱਸਿਆ ਕਿ ਟਰੈਫਿਕ ਨਿਯਮਾਂ ਦੀ ਉਲੰਘਣ ਕਰਨ ਵਾਲੇ ਵਾਹਨਾਂ ਦੇ ਚਲਾਨ ਕੱਟੇ ਗਏ ਹਨ,ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਦੱਸਿਆ ਅਤੇ  ਹੋਣ ਵਾਲੇ ਹਾਦਸਿਆਂ ਸਬੰਧੀ  ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ  ਉਨ•ਾਂ ਕਿਹਾ ਕਿ ਖੇਤੀਬਾੜੀ ਲਈ ਵਰਤਿਆ ਜਾਣ ਵਾਲਾ ਵਾਹਨ ਟਰੈਕਟਰ ਟਰਾਲੀ ਕਮਰਸ਼ੀਅਲ  ਹੈ, ਜਿਸ ਉਪਰ ਓਵਰ ਲੋਡ ਸਵਾਰੀਆਂ ਬਿਠਾ ਕੇ ਹਾਦਸਿਆਂ ਨੂੰ ਸੱਦਾ ਦੇਣ ਜਿਹੀਂ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ।ਇਸ ਲਈ ਟਰੈਕਟਰ ਟਰਾਲੀ ਨੂੰ ਸਵਾਰੀਆਂ ਵਾਲੇ ਵਾਹਨ ਲਈ ਨਾ ਵਰਤਿਆ ਜਾਵੇ  ਉਨ•ਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਤੋਂ ਬਚਾਅ ਸਬੰਧੀ ਹਾਈਕੋਰਟ ਦੇ ਵੀ ਸਖ਼ਤ ਹੁਕਮ ਹਨ, ਪਰ ਲੋਕ ਫਿਰ ਵੀ ਜਾਗਰੂਕ ਨਹੀਂ ਹੋ ਰਹੇ। ਉਨ•ਾਂ ਦੱਸਿਆ ਕਿ ਸ਼ਹਿਰ ਵਿਚ ਟਰੈਫਿਕ ਸਮੱਸਿਆ ਨੂੰ ਦੂਰ ਕਰਨ ਲਈ ਮੁੱਖ ਸਕੂਲਾਂ ਦੇ ਬਾਹਰ ਅਤੇ ਚੌਂਕਾਂ ‘ਤੇ ਟਰੈਫਿਕ ਪੁਲਸ ਤੈਨਾਤ  ਹੈ, ਜਿਸ ਨਾਲ ਆਵਾਜਾਈ ਵਿਚ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ। ਉਨ•ਾਂ ਕਿਹਾ ਕਿ ਫ਼ਿਰੋਜ਼ਪੁਰ ਸ਼ਹਿਰ  ਵਿਚ ਟਰੈਫਿਕ ਸਮੱਸਿਆਵਾਂ ਸਬੰਧੀ ਗੰਭੀਰਤਾ ਨਾਲ ਪੇਸ਼ ਆਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਪਣੇ ਵਾਹਨਾਂ ਦੇ ਕਾਗ਼ਜ਼ਾਤ ਪੂਰੇ ਰੱਖੋ ਨਹੀਂ ਤਾਂ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਮੌਕੇ ਚੌਦਾਂ ਦੇ ਕਰੀਬ ਵਾਹਨਾਂ ਦੇ ਚਲਾਨ ਕੱਟੇ ਗਏ ਉਨ੍ਹਾਂ ਨੇ ਕਿਹਾ ਕਿ ਜੋ ਕੱਪੜੇ ਨਾਲ ਮੂੰਹ ਬੰਨ੍ਹ ਕੇ ਦੋ ਪਹੀਆ ਵਾਹਨ ਚਲਾਉਣਾ ਵੀ ਕਾਨੂੰਨੀ ਜੁਰਮ ਹੈ ਇਸ ਮੌਕੇ ਦੋ ਲੜਕੀਆਂ ਦੇ ਚਲਾਨ ਵੀ ਮੂੰਹ ਬੰਨ੍ਹੇ  ਹੋਣ ਕਾਰਨ ਕੱਟੇ  ਉਨ੍ਹਾਂ ਦੇ ਨਾਲ ਥਾਣਾ ਫਿਰੋਜ਼ਪੁਰ  ਸਿਟੀ ਦੇ ਇੰਚਾਰਜ ਜਤਿੰਦਰ ਸਿੰਘ ਵੀ ਹਾਜ਼ਰ ਸਨ ਇਸ ਮੌਕੇ ਹੈੱਡ ਕਾਂਸਟੇਬਲ ਬਚਿੱਤਰ ਸਿੰਘ ਤਰਸੇਮ ਸਿੰਘ ਅਤੇ ਗੁਰਦਿਆਲ ਸਿੰਘ  ਅਤੇ ਲੇਡੀ ਸਟਾਫ਼ ਵੀ ਮਾਜੂਦ ਸੀ
Please Click here for Share This News

Leave a Reply

Your email address will not be published.