free online deuces wild video poker no download blue chip casino boat michigan city does hollywood casino have a buffet valeur de l'action casino y a 20ans how do u play razz poker what does soft and hard mean in blackjack i regret my stick and poke tattoo what's the current mega millions jackpot
best platform for news and views

ਕਾਂਗਰਸ ਸਰਕਾਰ ਬਾਦਲ ਮਾਫੀਏ ਦਾ ਖਾਤਮਾ ਕਰੇਗੀ, ਜਿਸ ਨਾਲ ਪੰਜਾਬ ਦਾ ਮਾਲੀਆ ਆਪਣੇ ਆਪ ਵਧ ਜਾਵੇਗਾ : ਮਨਪ੍ਰੀਤ ਬਾਦਲ

Please Click here for Share This News

ਚੰਡੀਗੜ : ਪੰਜਾਬ ਕਾਂਗਰਸ ਮੀਤ ਪ੍ਰਧਾਨ ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਪਾਰਟੀ ਮੈਨਿਫੈਸਟੋ ‘ਚ ਐਲਾਨੀਆਂ ਵੱਖ ਵੱਖ ਭਲਾਈ ਸਕੀਮਾਂ ਨੂੰ ਲਾਗੂ ਕਰਨ ਲਈ ਲੋੜੀਂਦਾ ਫੰਡ ਇਕੱਠਾ ਕਰਨ ਦੀ ਦਿਸ਼ਾ ‘ਚ ਬਾਦਲ ਦੀ ਸਹਿ ਪ੍ਰਾਪਤ ਮਾਫੀਆ ਦਾ ਅੰਤ ਹੀ ਖੁਦ ਮਾਲੀਏ ਨੂੰ ਕਈ ਗੁਣਾਂ ਵਧਾਏਗਾ।
ਇਸ ਲੜੀ ਹੇਠ ਸੂਬੇ ਦੀ ਰਾਜਧਾਨੀ ‘ਚ ਪਾਰਟੀ ਮੈਨਿਫੈਸਟੋ ਰਿਲੀਜ਼ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ, ਮਨਪ੍ਰੀਤ ਨੇ ਕਿਹਾ ਕਿ ਮੈਨਿਫੈਸਟੋ ‘ਚ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਨ ਲਈ 10,000 ਕਰੋੜ ਰੁਪਏ ਦੇ ਫੰਡਾਂ ਦੀ ਲੋੜ ਹੋਵੇਗੀ, ਜਿਸਨੂੰ ਮਾਲੀਏ ‘ਚ ਵਾਧੇ ਤੇ ਖਰਚੇ ‘ਚ ਘਾਟ ਕਰਦਿਆਂ, ਦੋਨਾਂ ਵਿਚਾਲੇ ਸੰਤੁਲਨ ਬਿਠਾ ਕੇ ਹਾਸਿਲ ਕੀਤਾ ਜਾ ਸਕਦਾ ਹੈ।
ਪੰਜਾਬ ਕਾਂਗਰਸ ਦੀ ਮੈਨਿਫੈਸਟੋ ਕਮੇਟੀ ਦੇ ਕੋ-ਚੇਅਰਮੈਨ ਤੇ ਮੈਨਿਫੈਸਟੋ ਡਰਾਫਟ ਕਮੇਟੀ ਦੇ ਚੇਅਰਮੈਨ ਮਨਪ੍ਰੀਤ ਨੇ ਕਿਹਾ ਕਿ ਸੂਬੇ ਦੇ ਵਿੱਤਾਂ ਨੂੰ ਸਹੀ ਪੱਟੜੀ ‘ਤੇ ਪਾਉਂਦਿਆਂ ਅਤੇ ਇਸਨੂੰ ਮੌਜ਼ੂਦਾ ਵਿੱਤੀ ਘੁਟਾਲਿਆਂ ਤੋਂ ਬਾਹਰ ਕੱਢਦਿਆਂ, ਬਾਦਲਾਂ ਦੀ ਸ਼ੈਅ ਪ੍ਰਾਪਤ ਕਈ ਤਰ•ਾਂ ਦੇ ਮਾਫੀਆਵਾਂ ਦਾ ਅੰਤ ਕਰਨਾ, ਖੁਦ ਬ ਖੁਦ ਮਾਲੀਏ ‘ਚ ਭਾਰੀ ਵਾਧਾ ਕਰੇਗਾ।
ਮਨਪ੍ਰੀਤ ਨੇ ਕਿਹਾ ਕਿ ਕਾਂਗਰਸ ਸਰਕਾਰ, ਸਰਕਾਰੀ ਖਰਚੇ ਨੂੰ ਘਟਾਏਗੀ ਤੇ ਵੱਖ ਵੱਖ ਮਾਫੀਆਵਾਂ ਦਾ ਅੰਤ ਕਰਕੇ ਮਾਲੀਏ ‘ਚ ਵਾਧੇ ਨੂੰ ਉਤਸਾਹਿਤ ਕਰੇਗੀ, ਜਿਨ•ਾਂ ਨੇ ਸਰਕਾਰੀ ਫੰਡਾਂ ਨੂੰ ਆਪਣੀ ਵਿਅਕਤੀਗਤ ਜੇਬ•ਾਂ ‘ਚ ਪਾਇਆ ਹੋਇਆ ਹੈ।
ਇਕ ਸਵਾਲ ਦੇ ਜਵਾਬ ‘ਚ ਮਨਪ੍ਰੀਤ ਨੇ ਇਸ ਸੁਝਾਅ ਤੋਂ ਇਨਕਾਰ ਕੀਤਾ ਕਿ ਇਹ ਇਕ ਲੋਕਲੁਭਾਵਨ ਮੈਨਿਫੈਸਟੋ ਹੈ, ਉਨ•ਾਂ ਨੇ ਕਿਹਾ ਕਿ ਇਹ ਸਮਾਜ ਦੇ ਹਰੇਕ ਵਰਗ ਨੂੰ ਰਾਹਤ ਦੇਣ ਦੇ ਟੀਚੇ ਹੇਠ ਇਕ ਉਚਿਤ ਮੈਨਿਫੈਸਟੋ ਹੈ, ਜਿਹੜੇ ਬੀਤੇ ਇਕ ਦਹਾਕੇ ਤੋਂ ਅਕਾਲੀ ਕੁਸ਼ਾਸਨ ਹੇਠਾਂ ਪਿੱਸ ਰਹੇ ਹਨ।
ਮਨਪ੍ਰੀਤ ਨੇ ਇਸ ਗੱਲ ਤੋਂ ਵੀ ਇਨਕਾਰ ਕੀਤ ਕਿ ਅਕਾਲੀ ਸਰਕਾਰ ‘ਚ ਵਿੱਤ ਮੰਤਰੀ ਰਹਿਣ ਦੌਰਾਨ ਉਨ•ਾਂ ਨੇ ਆਪਣੇ ਪੱਖ ਤੋਂ ਯੂ ਟਰਨ ਲੈ ਲਿਆ ਸੀ। ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਦੀ ਗੱਲ ਛੱਡ ਕੇ, ਅਜਿਹਾ ਇਕ ਵੀ ਮੁੱਦਾ ਸਾਹਮਣੇ ਰੱਖਣ ਦੀ ਚੁਣੌਤੀ ਦਿੱਤੀ, ਜਿਸ ‘ਤੇ ਉਨ•ਾਂ ਨੇ ਆਪਣਾ ਪੱਖ ਬਦਲਿਆ ਹੋਵੇ। ਮੁਫਤ ਬਿਜਲੀ ਸੂਬੇ ਅੰਦਰ ਖੇਤੀ ਸੰਕਟ ਦੇ ਮੱਦੇਨਜ਼ਰ ਸਮੇਂ ਦੀ ਮੁੱਖ ਲੋੜ ਹੈ।
ਜਦਕਿ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦੇ ਮੁੱਦੇ ‘ਤੇ, ਮਨਪ੍ਰੀਤ ਨੇ ਕਿਹਾ ਕਿ ਕਾਂਗਰਸ ਸਕਰਾਰ ਇਸ ਮੁੱਦੇ ਨੂੰ ਕੇਂਦਰ ਕੋਲ ਮਜ਼ਬੂਤੀ ਨਾਲ ਰੱਖੇਗੀ ਅਤੇ ਜੇ ਕੇਂਦਰ ਕਮਿਸ਼ਨ ਦੀਅਾਂ ਸਿਫਾਰਿਸ਼ਾਂ ਨੂੰ ਲਾਗੂ ਕਰਨ ‘ਚ ਫੇਲ• ਰਹਿੰਦਾ ਹੈ, ਤਾਂ ਕੇਂਦਰ ਦੀ ਅਗਲੀ ਕਾਂਗਰਸ ਸਰਕਾਰ ਅਜਿਹਾ ਕਰਨ ਦੀ ਜ਼ਿੰਮੇਵਾਰੀ ਲਵੇਗੀ।

Please Click here for Share This News

Leave a Reply

Your email address will not be published.