best platform for news and views

ਕਾਂਗਰਸ ਵਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ : ਸੋਨੀਆਂ, ਰਾਹੁਲ ਗਾਂਧੀ, ਮਨਮੋਹਨ ਸਿੰਘ ਵੀ ਸ਼ਾਮਲ

Please Click here for Share This News

ਚੰਡੀਗੜ੍ਹ : ਕਾਂਗਰਸ ਨੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਤੋਂ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸਾਬਕਾ ਕ੍ਰਿਕੇਟਰ ਅਜਹਰੂਦੀਨ ਅਤੇ ਬਾਲੀਵੁਡ ਸਟਾਰ ਸੋਨੂੰ ਸੂਦ ਸਮੇਤ 40 ਸਟਾਰ ਪ੍ਰਚਾਰਕਾਂ ਦੀ ਲਿਸਟ ਤਿਆਰ ਕੀਤੀ ਹੈ, ਜਿਹੜੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਸੂਬਾ ਅਗਵਾਈ ਨਾਲ ਮਿੱਲ ਕੇ ਪਾਰਟੀ ਵਾਸਤੇ ਜ਼ਮੀਨ ਤਿਆਰ ਕਰਨਗੇ।
ਪ੍ਰਦੇਸ਼ ਅਗਵਾਈ ‘ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਆਉਂਦਿਆਂ ਦੋ ਹਫਤਿਆਂ ਦੌਰਾਨ ਸੂਬੇ ਭਰ ਅੰਦਰ ਪਾਰਟੀ ਲਈ ਚੋਣ ਅਭਿਆਨ ਚਲਾਉਣਗੇ। ਜਦਕਿ ਕ੍ਰਿਕੇਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੇ ਘਰ ਲੰਬੀ ‘ਚ ਚੋਣ ਪ੍ਰਚਾਰ ਕਰਦਿਆਂ ਉਨ੍ਹਾਂ ਦੀ ਕੁਟਾਈ ਕਰਨਗੇ, ਜਿਥੋਂ ਕੈਪਟਨ ਅਮਰਿੰਦਰ ਅਕਾਲੀ ਆਗੂ ਖਿਲਾਫ ਚੋਣ ਲੜ ਰਹੇ ਹਨ।
ਇਸ ਲਿਸਟ ‘ਚ ਵੱਖ ਵੱਖ ਸੂਬਿਆਂ ਤੋਂ ਕਈ ਕਾਂਗਰਸੀ ਮੁੱਖ ਮੰਤਰੀਆਂ ਤੇ ਸਾਬਕਾ ਮੁੱਖ ਮੰਤਰੀਆਂ ਸਮੇਤ ਬਹੁਤ ਸਾਰੇ ਕੌਮੀ ਪੱਧਰ ਦੇ ਸੀਨੀਅਰ ਪਾਰਟੀ ਆਗੂ ਵੀ ਸ਼ਾਮਿਲ ਹਨ। ਇਨ੍ਹਾਂ ‘ਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ, ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਮੇਤ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਸ਼ਾਮਿਲ ਹਨ।
ਇਸੇ ਤਰ੍ਹਾਂ, ਪੰਜਾਬ ਕਾਂਗਰਸ ਦੇ ਪ੍ਰਚਾਰ ਨੂੰ ਉਤਸਾਹਿਤ ਕਰਨ ਲਈ ਚੁਣੇ ਗਏ ਮੁੱਖ ਏ.ਆਈ.ਸੀ.ਸੀ ਆਗੂਆਂ ‘ਚ ਏ.ਆਈ.ਸੀ.ਸੀ ਜਨਰਲ ਸਕੱਤਰ ਤੇ ਸੰਸਦ ਮੈਂਬਰ ਅੰਬਿਕਾ ਸੋਨੀ, ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਤੇ ਸਾਬਕਾ ਕੇਂਦਰੀ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਅਤੇ ਪਵਨ ਕੁਮਾਰ ਬਾਂਸਲ ਸ਼ਾਮਿਲ ਹਨ।
ਸੂਬੇ ‘ਚ ਪਾਰਟੀ ਦੇ ਚੋਣ ਪ੍ਰਚਾਰ ਨੂੰ ਦਿਸ਼ਾ ਦਿੰਦਿਆਂ ਏ.ਆਈ.ਸੀ.ਸੀ ਪੰਜਾਬ ਮਾਮਲਿਆਂ ਲਈ ਇੰਚਾਰਜ਼ ਆਸ਼ਾ ਕੁਮਾਰੀ ਪਹਿਲਾਂ ਤੋਂ ਹੀ ਬੀਤੇ ਕਈ ਦਿਨਾਂ ਤੋਂ ਪੰਜਾਬ ਅੰਦਰ ਪ੍ਰਚਾਰ ਕਰ ਰਹੀ ਹਨ, ਜਦਕਿ ਏ.ਆਈ.ਸੀ.ਸੀ ਜਨਰਲ ਸਕੱਤਰ ਦਿਗਵਿਜੈ ਸਿੰਘ ਤੇ ਮੁਕੁਲ ਵਾਸਨਿਕ ਵੀ ਆਉਂਦਿਆਂ ਦਿਨਾਂ ‘ਚ ਉਨ੍ਹਾਂ ਨਾਲ ਪ੍ਰਚਾਰ ‘ਚ ਲੱਗ ਜਾਣਗੇ।
ਰਾਜਸਥਾਨ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਚਿਨ ਪਾਇਲਟ ਤੇ ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜ ਬੱਬਰ ਨੂੰ ਕਾਂਗਰਸ ਵੱਲੋਂ ਸੂਬੇ ਅੰਦਰ ਪਾਰਟੀ ਦੇ ਪ੍ਰਚਾਰ ਨੂੰ ਮਜ਼ਬੂਤ ਕਰਨ ਵਾਸਤੇ ਚੁਣਿਆ ਗਿਆ ਹੈ।
ਇਸ ਲਿਸਟ ‘ਚ ਕਾਂਗਰਸ ਦੇ ਕਈ ਸੰਸਦ ਮੈਂਬਰਾਂ ਤੇ ਸਾਬਕਾ ਸੰਸਦ ਮੈਂਬਰਾਂ ਤੋਂ ਇਲਾਵਾ, ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਸ਼ੋਭਾ ਓਝਾ ਵੀ ਸ਼ਾਮਿਲ ਹਨ। ਜਦਕਿ ਚੋਣ ਲੜ ਰਹੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਈ ਸੀਨੀਰ ਆਗੂ ਵੀ ਪ੍ਰਚਾਰਕਾਂ ਦੀ ਲਿਸਟ ‘ਚ ਹਨ, ਜਿਨ੍ਹਾਂ ਨੂੰ ਪਾਰਟੀ ਅਗਵਾਈ ਨੇ ਹੋਰ ਵਿਧਾਨ ਸਭਾ ਹਲਕਿਆਂ ਅੰਦਰ ਵੀ ਉਮੀਦਵਾਰਾਂ ਨੂੰ ਸਮਰਥਨ ਦੇਣ ਦੇ ਨਿਰਦੇਸ਼ ਦਿੱਤੇ ਹਨ।
ਇਸ ਲੜੀ ਹੇਠ, 2017-ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਚਾਰ ਕਰਨ ਵਾਲੇ ਕਾਂਗਰਸ ਦੇ ਪ੍ਰਚਾਰਕਾਂ ਦੀ ਪੂਰੀ ਲਿਸਟ ਹੇਠਾਂ ਦਿੱਤੀ ਗਈ ਹੈ:
1. ਸੋਨੀਆ ਗਾਂਧੀ, ਪ੍ਰਧਾਨ, ਭਾਰਤੀ ਰਾਸ਼ਟਰੀ ਕਾਂਗਰਸ
2. ਡਾ. ਮਨਮੋਹਨ ਸਿੰਘ, ਸਾਬਕਾ ਪ੍ਰਧਾਨ ਮੰਤਰੀ
3. ਰਾਹੁਲ ਗਾਂਧੀ, ਸੰਸਦ ਮੈਂਬਰ ਤੇ ਮੀਤ ਪ੍ਰਧਾਨ, ਭਾਰਤੀ ਰਾਸ਼ਟਰੀ ਕਾਂਗਰਸ
4. ਅੰਬਿਕਾ ਸੋਨੀ, ਸੰਸਦ ਮੈਂਬਰ ਤੇ ਜਨਰਲ ਸਕੱਤਰ, ਏ.ਆਈ.ਸੀ.ਸੀ
5. ਦਿਗਵਿਜੈ ਸਿੰਘ, ਜਨਰਲ ਸਕੱਤਰ, ਏ.ਆਈ.ਸੀ.ਸੀ
6. ਮੁਕੁਲ ਵਾਸਨਿਕ, ਜਨਰਲ ਸਕੱਤਰ, ਏ.ਆਈ.ਸੀ.ਸੀ
7. ਆਸ਼ਾ ਕੁਮਾਰੀ, ਇੰਚਾਰਜ਼, ਪੰਜਾਬ ਮਾਮਲੇ
8. ਕੈਪਟਨ ਅਮਰਿੰਦਰ ਸਿੰਘ, ਪ੍ਰਧਾਨ, ਪੰਜਾਬ ਕਾਂਗਰਸ ਕਮੇਟੀ
9. ਚਰਨਜੀਤ ਸਿੰਘ ਚੰਨੀ, ਆਗੂ ਵਿਰੋਧੀ ਧਿਰ, ਪੰਜਾਬ
10. ਵੀਰਭੱਦਰ ਸਿੰਘ, ਮੁੱਖ ਮੰਤਰੀ, ਹਿਮਾਚਲ ਪ੍ਰਦੇਸ਼
11. ਸੁਸ਼ੀਲ ਕੁਮਾਰ ਸ਼ਿੰਦੇ, ਸਾਬਕਾ ਕੇਂਦਰੀ ਮੰਤਰੀ
12. ਮੀਰਾ ਕੁਮਾਰ, ਸਾਬਕਾ ਸਪੀਕਰ, ਲੋਕ ਸਭਾ
13. ਅਨੰਦ ਸ਼ਰਮਾ, ਸੰਸਦ ਮੈਂਬਰ ਤੇ ਸੀਨੀਅਰ ਬੁਲਾਰਾ, ਏ.ਆਈ.ਸੀ.ਸੀ
14. ਆਸਕਰ ਫਰਨਾਂਡਿਸ, ਸੰਸਦ ਮੈਂਬਰ
15. ਡਾ. ਸ਼ਕੀਲ ਅਹਿਮਦ, ਸੀਨੀਅਰ ਬੁਲਾਰਾ, ਏ.ਆਈ.ਸੀ.ਸੀ
16. ਅਸ਼ੋਕ ਗਹਿਲੋਤ, ਸਾਬਕਾ ਮੁੱਖ ਮੰਤਰੀ, ਰਾਜਸਥਾਨ
17. ਪਵਨ ਕੁਮਾਰ ਬਾਂਸਲ, ਸਾਬਕਾ ਕੇਂਦਰੀ ਮੰਤਰੀ
18. ਸਚਿਨ ਪਾਇਲਟ, ਪ੍ਰਧਾਨ, ਰਾਜਸਥਾਨ ਪ੍ਰਦੇਸ਼ ਕਾਂਗਰਸ ਕਮੇਟੀ
19. ਰਾਜ ਬੱਬਰ, ਪ੍ਰਧਾਨ, ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ
20. ਅਸ਼ੋਕ ਚੌਧਰੀ, ਪ੍ਰਧਾਨ, ਬਿਹਾਰ ਪ੍ਰਦੇਸ਼ ਕਾਂਗਰਸ ਕਮੇਟੀ
21. ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ
22. ਜਯੋਤੀਰਾਦਿਤਿਆ ਸਿੰਧੀਆ, ਸੰਸਦ ਮੈਂਬਰ
23. ਰਣਜੀਤ ਰੰਜਨ, ਸੰਸਦ ਮੈਂਬਰ
24. ਰਜਿੰਦਰ ਕੌਰ ਭੱਠਲ, ਵਿਧਾਇਕ ਤੇ ਸਾਬਕਾ ਮੁੱਖ ਮੰਤਰੀ, ਪੰਜਾਬ
25. ਕੇ. ਰਾਜੂ, ਚੇਅਰਮੈਨ, ਐਸ.ਸੀ ਡਿਪਾਰਟਮੈਂਟ, ਏ.ਆਈ.ਸੀ.ਸੀ
26. ਹਰੀਸ਼ ਚੌਧਰੀ, ਸਕੱਤਰ, ਏ.ਆਈ.ਸੀ.ਸੀ
27. ਠਾਕੁਰ ਕੌਲ ਸਿੰਘ, ਮਾਲ ਤੇ ਸਿਹਤ ਮੰਤਰੀ, ਹਿਮਾਚਲ ਪ੍ਰਦੇਸ਼
28. ਰਵਨੀਤ ਬਿੱਟੂ, ਸੰਸਦ ਮੈਂਬਰ
29. ਚੌਧਰੀ ਸੰਤੋਖ ਸਿੰਘ, ਸੰਸਦ ਮੈਂਬਰ
30. ਸ਼ਮਸ਼ੇਰ ਸਿੰਘ ਦੂਲੋ, ਸੰਸਦ ਮੈਂਬਰ
31. ਮੁਹੰਮਦ ਅਜਹਰੂਦੀਨ, ਸਾਬਕਾ ਸੰਸਦ ਮੈਂਬਰ
32. ਸੁਨੀਲ ਕੁਮਾਰ ਜਾਖੜ, ਵਿਧਾਇਕ
33. ਪ੍ਰਨੀਤ ਕੌਰ, ਸਾਬਕਾ ਸੰਸਦ ਮੈਂਬਰ
34. ਨਵਜੋਤ ਸਿੰਘ ਸਿੱਧੂ, ਸਾਬਕਾ ਸੰਸਦ ਮੈਂਬਰ
35. ਅਰਵਿੰਦਰ ਸਿੰਘ ਲਵਲੀ, ਸਾਬਕਾ ਪ੍ਰਧਾਨ, ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ
36. ਲਾਲ ਸਿੰਘ, ਵਿਧਾਇਕ
37. ਮਨਪ੍ਰੀਤ ਸਿੰਘ ਬਾਦਲ, ਮੀਤ ਪ੍ਰਧਾਨ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ
38. ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਧਾਨ, ਇੰਡੀਅਨ ਯੂਥ ਕਾਂਗਰਸ
39. ਸ਼ੋਭਾ ਓਝਾ, ਪ੍ਰਧਾਨ, ਆਲ ਇੰਡੀਆ ਮਹਿਲਾ ਕਾਂਗਰਸ
40. ਸੋਨੂੰ ਸੂਦ

Please Click here for Share This News

Leave a Reply

Your email address will not be published. Required fields are marked *