
- ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾ ਲਈ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ। ਅੱਜ ਜਾਰੀ ਕੀਤੀ ਗਈ ਸੂਚੀ ਅਨੁਸਾਰ ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਅਮਿਤ ਸਿੰਘ, ਅੰਮ੍ਰਿਤਸਰ ਉੱਤਰੀ ਤੋਂ ਸੁਨੀਲ ਦੱਤ, ਸ਼ਾਹਕੋਟ ਤੋਂ ਹਰਦੇਵ ਸਿੰਘ ਲਾਡੀ, ਜਲੰਧਰ ਪੱਛਮੀ ਤੋਂ ਸੁਨੀਲ ਰਿੰਕੂ, ਜਲੰਧਰ ਉੱਤਰੀ ਤੋਂ ਰਾਜ ਕੁਮਾਰ ਗੁਪਤਾ, ਗੜ੍ਹਸ਼ੰਕਰ ਤੋਂ ਲਵ ਕੁਮਾਰ ਗੋਲਡੀ, ਰੂਪਨਗਰ ਤੋਂ ਬਰਿੰਦਰ ਢਿਲੋਂ, ਸਾਹਨੇਵਾਲ ਤੋਂ ਪੰਜਾਬੀ ਗਾਇਕਾ ਸਤਵਿੰਦਰ ਬਿੱਟੀ, ਜਗਰਾਉਂ ਤੋਂ ਗੇਜਾ ਰਾਮ, ਭਦੌੜ ਤੋੱ ਜੋਗਿੰਦਰ ਸਿੰਘ ਪੰਜਗਰਾਈਂ ਨੂੰ ਉਮੀਦਵਾਰ ਐਲਾਨਿਆ ਗਿਆ।