best platform for news and views

ਕਾਂਗਰਸ ਪੰਜਾਬ ਵਿੱਚ ਹਾਰੀ ਹੋਈ  ਲੜਾਈ ਲੜ ਰਹੀ….ਸਮਰਾ 

Please Click here for Share This News
ਦੇਸ਼ ਵਿੱਚ ਭਾਜਪਾ ਦੀ ਸਰਕਾਰ ਆਉਣੀ ਤੈਅ….ਪੁਰੀ
ਰਾਜਨ ਮਾਨ
ਅੰਮ੍ਰਿਤਸਰ,11 ਮਈ: ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਦੇਸ਼ ਦੇ ਲੋਕਾਂ ਨੇ ਕਾਂਗਰਸਪਾਰਟੀ  ਨੂੰ ਨਕਾਰ ਦਿੱਤਾ ਹੈ ਅਤੇ  ਦੇਸ਼ ਵਿੱਚ ਭਾਜਪਾ ਦੀ ਸਰਕਾਰ ਆਉਣੀ ਤੈਅ ਹੈ। 
ਅੱਜ ਇਥੇ ਗੁਰਦੁਆਰਾ ਬਾਬਾ ਬੁੱਢਾ ਸਹਿਬ ਵਿਖੇ ਨ਼ਮਸਤਕ  ਹੋਣ ਉਪਰੰਤ ਅਕਾਲੀ ਭਾਜਪਾ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਪੁਰੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ  ਸਰਕਾਰ ਨੇ ਲੋਕਾਂ  ਨੂੰ ਲਾਰਿਆਂ ਤੋਂ ਬਿਨਾਂ ਕੁਝ ਨਹੀਂ ਦਿੱਤਾ ਅਤੇ ਅੱਜ ਪੰਜਾਬ ਦਾ ਜਵਾਨ ਤੇ ਕਿਸਾਨ ਰੁਲ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਕਿਸਾਨਾਂ ਨੂੰ ਕਰਜਾ ਮੁਆਫੀ ਅਤੇ ਨੌਜਵਾਨਾਂ ਨੂੰ ਨੌਕਰੀਆਂ ਤੇ ਮੋਬਾਇਲ ਫੋਨਾਂ ਦਾ ਲਾਰਾ ਲਾ ਕੇ ਉਹਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਅਜੇ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ। ਮੋਦੀ ਸਰਕਾਰ ਦੀ ਤਰਫਦਾਰੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਵਰਗਿਆਂ ਨੂੰ ਚੱਕੀ ਪੀਣ ਲਾ ਦਿੱਤਾ। ਜਿਨ੍ਹਾਂ ਨੂੰ ਕਾਂਗਰਸ ਨੇ ੩੪ ਸਾਲਾਂ ਤੱਕ ਅਹੁਦਿਆਂ ਨਾਲ ਨਿਵਾਜੀ ਰੱਖਿਆ। ਉਨ੍ਹਾਂ ਕਿਹਾ ਕਿ ਪੁਰੇ ਦੇਸ਼ ਵਿਚ ਮੋਦੀ ਲਹਿਰ ਚਲ ਰਹੀ ਹੈ ਅਤੇ ਕੇਂਦਰ ਵਿਚ ਦੁਬਾਰਾ ਭਾਜਪਾ ਅਕਾਲੀ ਦਲ ਦੀ ਸਰਕਾਰ ਆਉਂਣੀ ਤੈਅ ਹੈ। ਉਨਾਂ ਕਿਹਾ ਕਿ ਅੰਮ੍ਰਿਤਸਰ ਦੇ ਵਿਕਾਸ ਤੇ ਸਮਾਰਟ ਸਿਟੀ ਲਈ ਮੋਦੀ ਸਰਕਾਰ ਨੇ ਸੋਲਾਂ ਸੌ ਕਰੋੜ ਦਾ ਬਜਟ ਬਣਾਇਆ ਜਿਸ ਵਿਚੋਂ ਕੈਪਟਨ ਸਰਕਾਰ ਨੇ ੨੬ ਕਰੋੜ ਤੋਂ ਵੱਧ ਨਹੀਂ ਖਰਚਿਆ ਹੈ। ਉਨਾਂ  ਕਿਹਾ ਕਿ ਅੰਮ੍ਰਿਤਸਰ ਦੇ ਵਿਕਾਸ ਲਈ ਉਹ ਵਚਨ ਬੱਧ ਹਨ।
ਇਸ ਮੌਕੇ  ਤੇ ਬੋਲਦਿਆਂ ਅਕਾਲੀ ਦਲ  ਦੇ  ਹਲਕਾ ਇੰਚਾਰਜ ਸ੍ਰੀ ਜੋਧ ਸਿੰਘ ਸਮਰਾ ਨੇ ਕਿਹਾ ਕਿ
ਕਾਂਗਰਸ ਪਾਰਟੀ ਪੰਜਾਬ ਵਿੱਚ ਹਾਰੀ ਹੋਈ  ਲੜਾਈ ਲੜ ਰਹੀ ਹੈ ਅਤੇ ਮੁੱਖ ਮੰਤਰੀ ਵਲੋਂ ਆਪਣੇ ਸਾਥੀ ਮੰਤਰੀਆਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਤੇ ਗੈਰ ਵਿਧਾਨਿਕ ਭਾਸ਼ਾ ਉਹਨਾਂ ਦੀ ਬੁਖਲਾਹਟ ਨੂੰ ਬਿਆਨ ਕਰ ਰਿਹਾ ਹੈ।
ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਮੁੜ ਅਕਾਲੀ ਦਲ ਤੇ ਭਾਜਪਾ ਨੂੰ ਵੇਖਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਅੱਜ ਕਾਗਰਸ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਨਿਰਾਸ਼ ਹੈ। ੳਹਨਾਂ ਕਿਹਾ ਕਿ  ਉਨ੍ਹਾਂ ਕਾਂਗਰਸ ਉਪਰ ਰਾਜ ਦਾ ਮਾਹੋਲ ਖਰਾਬ ਕਰਨ ਦਾ ਦੋਸ਼ ਲਗਾਉਂਦਿਆਂ ਕਾਂਗਰਸੀ ਪਿੱਠੂ ਅਖੌਤੀ ਪੰਥਕ ਲੋਕਾਂ ਦੀਆਂ ਹਰਕਤਾਂ ਤੋਂ ਸੁਚੇਤ ਰਹਿਣ ਦੀ ਲੋੜ ਤੇ ਜੋਰ ਦਿੱਤਾ।ਉਨ੍ਹਾਂ ਕਿਹਾ ਕਿ ਕਾਂਗਰਸ ਇਸ ਦੇ ਪਿਠੂਆਂ ਵਲੋਂ ਬੇਅਦਬੀਆਂ ਉਤੇ ਰਾਜਨੀਤੀ ਕਰਨੀ ਨਿੰਦਨ ਯੋਗ ਹੈ।
ਉਹਨਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਵੀ ਕਾਂਗਰਸ ਸਰਕਾਰ ਨੇ ਖੋਹ ਲਈਆਂ ਹਨ ਅਤੇ ਅੱਜ ਲੋਕ ਅਕਾਲੀ ਭਾਜਪਾ ਸਰਕਾਰ ਨੂੰ ਯਾਦ ਕਰ ਰਹੇ ਹਨ।

Please Click here for Share This News

Leave a Reply

Your email address will not be published. Required fields are marked *