best platform for news and views

ਕਾਂਗਰਸ ਪਾਰਟੀ ਦੀ ਜਿੱਤ ਤੁਹਾਡੀ ਆਪਣੀ ਜਿੱਤ : ਵਿਧਾਇਕ ਸੁਖਪਾਲ ਭੁੱਲਰ

Please Click here for Share This News

ਭਿੱਖੀਵਿੰਡ 28 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ
ਕਾਇਮ ਰੱਖਣ ਲਈ ਆਪਣਾ ਇਕ-ਇਕ ਕੀਮਤੀ ਵੋਟ ਕਾਂਗਰਸ ਪਾਰਟੀ ਨੂੰ ਪਾ ਕੇ ਕਾਂਗਰਸ ਦੇ
ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਬਣਾਈ ਜਾਵੇ। ਇਹਨਾਂ
ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ
ਜਸਬੀਰ ਸਿੰਘ ਡਿੰਪਾ ਦੇ ਹੱਕ ਵਿਚ ਨਗਰ ਪੰਚਾਇਤ ਭਿੱਖੀਵਿੰਡ ਦੇ ਪ੍ਰਧਾਨ ਕ੍ਰਿਸ਼ਨਪਾਲ
ਜੱਜ ਦੇ ਗ੍ਰਹਿ ਵਿਖੇ ਹੋਈ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਸੁਖਪਾਲ
ਸਿੰਘ ਭੁੱਲਰ ਨੇ ਕੀਤਾ ਤੇ ਆਖਿਆ ਕਿ ਜਸਬੀਰ ਸਿੰਘ ਡਿੰਪਾ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ
ਸਰਹੱਦੀ ਲੋਕਾਂ ਦੀ ਆਵਾਜ ਬਣਨਗੇ ਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੰਸਦ ਵਿਚ ਉਠਾ ਕੇ
ਹੱਲ ਕਰਵਾਉਣਗੇ। ਪ੍ਰਧਾਨ ਕ੍ਰਿਸ਼ਨਪਾਲ ਜੱਜ ਨੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੂੰ
ਵਿਸ਼ਵਾਸ਼ ਦਿਵਾਉਦਿਆਂ ਕਿਹਾ ਕਿ ਉਹ ਕਾਂਗਰਸ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ
ਦਿਨ-ਰਾਤ ਇਕ ਕਰਕੇ ਭਿੱਖੀਵਿੰਡ ਸ਼ਹਿਰ ਵਿਚੋਂ ਕਾਂਗਰਸ ਦੇ ਹੱਥ ਮਜਬੂਤ ਕਰਨਗੇ। ਇਸ
ਮੌਕੇ ਪ੍ਰਧਾਨ ਰਾਜਵੰਤ ਸਿੰਘ ਪਹੂਵਿੰਡ, ਭਾਰਤ ਭੂਸ਼ਨ ਲਾਡੂ, ਲੱਕੀ ਮਹਿਤਾ, ਸਰਪੰਚ
ਇੰਦਰਬੀਰ ਸਿੰਘ ਪਹੂਵਿੰਡ, ਵਰਿੰਦਰਬੀਰ ਸਿੰਘ ਕਾਜੀਚੱਕ, ਸੁਖਬੀਰ ਸਿੰਘ ਉਦੋਕੇ,
ਸਰਬਜੀਤ ਸਿੰਘ ਡਲੀਰੀ, ਨਰਿੰਦਰਜੀਤ ਸਿੰਘ, ਪਿਆਰਾ ਸਿੰਘ ਟਾਕ, ਵਿਨੋਦ  ਧਵਨ, ਸਰਪੰਚ
ਮਨਦੀਪ ਸਿੰਘ ਸੰਧੂ, ਰਾਜੂ ਕੱਕੜ, ਮਿੰਟੂ ਮਹਿਤਾ, ਅਸ਼ੋਕ ਮਲਹੋਤਰਾ, ਡਾ:ਜਤਿੰਦਰ ਧਵਨ,
ਰਣਜੀਤ ਸਿੰਘ ਗਿੱਲ, ਪੱਪੂ ਕੱਪੜੇ ਵਾਲੇ, ਇੰਦਰਜੀਤ ਸਿੰਘ, ਦਲਜੀਤ ਮਲਹੋਤਰਾ, ਸੋਨੂੰ
ਧਵਨ, ਸੰਜੀਵ ਟਾਂਗਰੀ, ਸੋਨੀ ਮੈਡੀਕਲ ਵਾਲੇ, ਵਿੱਕੀ ਭੰਡਾਨੀਆ, ਰਣਜੀਤ ਸਿੰਘ ਰਾਣਾ,
ਦਰਬਾਰਾ ਸਿੰਘ ਗਿੱਲ, ਗੁਲਸ਼ਨ ਕੁਮਾਰ, ਰਤਨ ਕੁਮਾਰ, ਸੁਖਦੇਵ ਸੋਖੀ, ਲੱਕੀ ਧਵਨ,
ਕੁਲਦੀਪ ਧਵਨ, ਜਨਕ ਰਾਜ, ਜਗਦੀਪ ਡਲੀਰੀ, ਟੀਟੂ ਚੋਪੜਾ, ਮੰਗਤ ਸੋਧੀ, ਅਸ਼ੋਕ ਬੰਟੀ,
ਰੋਮੀ ਮਹਿਤਾ, ਕਿੰਟੂ ਧਵਨ, ਸੁਰਿੰਦਰ ਚੱਢਾ, ਰਮਨ ਕੁਮਾਰ, ਜੱਜ ਕੱਕੜ, ਹਰਬੰਸ਼ ਛਾਂਗਾ
ਆਦਿ ਹਾਜਰ ਸਨ।


ਫੋਟੋ ਕੈਪਸ਼ਨ :- ਭਿੱਖੀਵਿੰਡ ਵਿਖੇ ਮੀਟਿੰਗ ਨੂੰ ਸੰਬੋਧਨ ਕਰਦੇ ਵਿਧਾਇਕ ਸੁਖਪਾਲ ਸਿੰਘ
ਭੁੱਲਰ ਤੇ ਨਾਲ ਖੜ੍ਹੇ ਪ੍ਰਧਾਨ ਕ੍ਰਿਸ਼ਨਪਾਲ ਜੱਜ।

Please Click here for Share This News

Leave a Reply

Your email address will not be published. Required fields are marked *