best platform for news and views

ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ, ਅਸੀਂ ਨਹੀਂ : ਅਕਾਲੀ ਦਲ

Please Click here for Share This News

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਸੁਨੀਲ ਜਾਖੜ ਵੱਲੋਂ ਅਕਾਲੀ ਦਲ ਤੇ ਭਾਜਪਾ ਗਠਜੋੜ ਦੀ ਲੀਡਰਸ਼ਿਪ ਖਿਲਾਫ ਆਧਾਰਹੀਣ ਤੇ ਝੂਠੀ ਦੂਸ਼ਣਬਾਜ਼ੀ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਉਹ ਭੁੱਲ ਗਏ ਹਨ ਕਿ ਇਹ ਕਾਂਗਰਸ ਪਾਰਟੀ ਹੈ ਜਿਸਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਨਾ ਕਿ ਅਕਾਲੀ ਦਲ ਤੇ ਭਾਜਪਾ ਗਠਜੋੜ ਨੇ ਅਜਿਹਾ ਕੀਤਾ ਹੈ।
ਕਾਂਗਰਸ ਆਗੂ ‘ਤੇ ਵਰ•ਦਿਆਂ ਅਕਾਲੀ ਦਲ ਦੇ ਸਕੱਤਰ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ੍ਰੀ ਜਾਖੜ ਦੇ ਦੋਸ਼ਾਂ ਤੋਂ  ਸਾਬਤ ਹੁੰਦਾ ਹੈ ਕਿ ਉਹ ਸੱਚੇ ਕਾਂਗਰਸੀ ਹਨ ਜਿਹਨਾਂ ਨੇ ਅਕਾਲੀ ਦਲ ਲੀਡਰਸ਼ਿਪ ‘ਤੇ ਹਮਲਾ ਇਸ ਲਈ ਕੀਤਾ ਤਾਂ ਕਿ ਉਹ ਲੋਕਾਂ ਦਾ ਧਿਆਨ ਕਰਜ਼ਾ ਮੁਆਫੀ ਸਕੀਮ, ਕਾਂਗਰਸ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਿਚ ਅਸਫਲਤਾ ਤੇ ਛੇ ਮਹੀਨਿਆਂ ਵਿਚ ਕਾਂਗਰਸ ਦੀ ਹਾਰ ਮੁਹਾਜ਼ ‘ਤੇ ਨਾਕਸ ਕਾਰਗੁਜ਼ਾਰੀ ਤੋਂ ਪਾਸੇ ਕਰ ਸਕਣ।
ਡਾ. ਚੀਮਾ ਨੇ ਹੋਰ ਕਿਹਾ ਕਿ ਵਾਰ ਵਾਰ ਝੂਠ ਬੋਲਣਾ ਤੇ ਝੂਠੇ ਮੁੱਦੇ ਚੁੱਕਣਾ ਸ੍ਰੀ ਜਾਖੜ ਦੀ ਪੁਰਾਣੀ ਆਦਤ ਹੈ ਜਿਵੇਂ ਕਿ ਉਹਨਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਕੀਤਾ ਜਦੋਂ ਉਹਨਾਂ ਨੇ 32000 ਕਰੋੜ ਰੁਪਏ ਦੇ ਟਰਾਂਸਪੋਰਟੇਸ਼ਨ ਖਰਚੇ ਦੇ ਮਾਮਲੇ ਨੂੰ ਘੁਟਾਲਾ ਬਣਾ ਕੇ ਪੇਸ਼ ਕੀਤਾ ਜਦਕਿ ਬਾਅਦ ਵਿਚ ਕਾਂਗਰਸ ਸਰਕਾਰ ਨੂੰ ਮੰਨਣਾ ਪਿਆ ਕਿ ਇਹ ਪੈਸੇ ਪੰਜਾਬ ਦੇ ਸਿਰ ਗਲਤ ਪਾਏ ਗਏ ਹਨ।
ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸ੍ਰੀ ਜਾਖੜ ਸੁਫਨਿਆਂ ਦੇ ਸੰਸਾਰ ਵਿਚ ਰਹਿੰਦੇ ਹਨ ਤੇ ਕਾਂਗਰਸ ਸਰਕਾਰ ਦੇ ਛੇ ਮਹੀਨਿਆਂ ਦੇ ਕਾਰਜਕਾਲ ਦੌਰਾਨ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਜਾਣੂ ਨਹੀਂ ਹਨ। ਉਹਨਾਂ ਕਿਹਾ ਕਿ ਸਿੱਖ ਭਾਈਚਾਰੇ ਨੂੰ ਬਦਨਾਮ ਕਰਨਾ ਤੇ ਇਸ ਖਿਲਾਫ ਸਾਜ਼ਿਸ਼ਾਂ ਰਚਣਾ ਕਾਂਗਰਸ ਦਾ ਹਮੇਸ਼ਾ ਏਜੰਡਾ ਰਿਹਾ ਹੈ ਤੇ ਇਸੇ ਵੱਲੋਂ ਹੀ ਅੰਮ੍ਰਿਤਸਰ ਵਿਚ ਸਰਬੱਤ ਖਾਲਸਾ ਆਯੋਜਿਤ ਕਰਨ ਦੀ ਸਾਜ਼ਿਸ਼ ਰਚੀ ਗਈ ਸੀ। ਉਹਨਾਂ  ਕਾਂਗਰਸੀ ਆਗੂ ਨੂੰ ਸਵਾਲ ਕੀਤਾ ਕਿ ਜਿਹੜੇ ਆਗੂ ਉਦੋਂ ਅਕਾਲੀ ਦਲ ਤੇ ਭਾਜਪਾ ਸਰਕਾਰ ਦੇ ਖਿਲਾਫ ਸਰਗਰਮ ਸਨ, ਹੁਣ ਉਹ ਇਹਨਾ ਮਾਮਲਿਆਂ ‘ਤੇ ਚੁੱਪ ਕਿਉਂ ਬੈਠੇ ਹਨ। ਉਹਨਾਂ ਕਿਹਾ ਕਿ ਇਹ ਕਾਂਗਰਸ ਪਾਰਟੀ ਹੈ ਜੋ ਹਮੇਸ਼ਾ ਪੰਜਾਬ ਦੇ ਲੋਕਾਂ ਨੂੰ ਭੜਕਾਉਣ ਲਈ ਆਪਣੇ ਟੱਟੂਆਂ ਨੂੰ ਵਰਤਦੀ ਹੈ ਤੇ ਹੁਣ ਸ੍ਰੀ ਜਾਖੜ ਦੀ ਵਾਰੀ ਹੈ ਕਿ ਉਹ ਅਜਿਹਾ ਕਰਨ।
ਜੀ ਐਸ ਟੀ ਮਾਮਲੇ ‘ਤੇ ਕਾਂਗਰਸ ਪ੍ਰਧਾਨ ‘ਤੇ ਵਰ•ਦਿਆਂ ਡਾ. ਚੀਮਾ ਨੇ ਕਿਹਾ ਕਿ ਸ੍ਰੀ ਜਾਖੜ ਨੂੰ ਸ਼ਾਇਦ ਇਸ ਗੱਲ ਇਲਮ ਨਹੀਂ ਕਿ ਇਹ ਮਾਮਲਾ ਜੀ ਐਸ ਟੀ ਕੌਂਸਲ ਵੱਲੋਂ ਨਜਿੱਠਿਆ ਜਾਣਾ ਹੈ ਜਿਸ ਵਿਚ ਰਾਜ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਮੈਂਬਰ ਹਨ ਤੇ ਕੌਂਸਲ ਵਿਚ ਇਹ ਮਾਮਲਾ ਉਠਾਉਣ ਤੇ ਮੈਂਬਰਾਂ ਨੂੰ ਰਾਜ਼ੀ ਕਰਨ ਵਿਚ ਬੁਰੀ ਤਰ•ਾਂ ਅਸਫਲ ਰਹੇ ਹਨ।  ਉਹਨਾਂ ਨੇ ਕਾਂਗਰਸੀ ਆਗੂ ਨੂੰ ਇਹ ਵੀ ਚੇਤੇ ਕਰਵਾਇਆ ਕਿ ਅਕਾਲੀ ਦਲ ਤੇ ਭਾਜਪਾ ਸਰਕਾਰ ਨੇ ਤਾਂ ਸ੍ਰੀ ਦਰਬਾਰ ਸਾਹਿਬ ਤੇ ਹੋਰ ਧਾਰਮਿਕ ਸਥਾਨਾਂ ਵਾਸਤੇ ਵੈਟ ਮੁਆਫ ਕੀਤਾ ਹੋਇਆ ਸੀ ਪਰ ਕਾਂਗਰਸ ਸਰਕਾਰ ਤਾਂ ਇਸ ਖੇਤਰ ਵਿਚ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਰਹੀ ਹੈ ਤੇ ਆਪਣੇ ਹਿੱਸੇ ਦਾ 50 ਫੀਸਦੀ ਜੀ ਐਸ ਟੀ ਮੁਆਫ ਨਹੀਂ ਕਰ ਸਕੀ। ਅਕਾਲੀ ਆਗੂ ਨੇ ਸ੍ਰੀ ਜਾਖੜ ਨੂੰ ਆਖਿਆ ਕਿ ਉਹ ਸੂਬਾ ਪ੍ਰਧਾਨ ਹੋਣ ਦੇ ਨਾਅਤੇ ਰਾਜ ਸਰਕਾਰ ਨੂੰ ਹਦਾਇਤ ਕਰਨ ਕਿ ਉਹ ਆਪਣੇ ਹਿੱਸੇ ਦਾ 50 ਫੀਸਦੀ ਜੀ ਐਸ ਟੀ  ਧਾਰਮਿਕ ਸਥਾਨਾ ਵਾਸਤੇ ਤੁਰੰਤ ਬਿਨਾਂ ਦੇਰੀ ਦੇ ਮੁਆਫ ਕਰੇ।

Please Click here for Share This News

Leave a Reply

Your email address will not be published. Required fields are marked *